ਸਾਡੇ ਨਾਲ ਸ਼ਾਮਲ

Follow us

10.5 C
Chandigarh
Monday, January 19, 2026
More
    Home Breaking News Vande Bharat ...

    Vande Bharat Train: ਵੰਦੇ ਭਾਰਤ ਟ੍ਰੇਨ ਸਬੰਧੀ ਵੱਡੀ ਤਿਆਰੀ ’ਚ ਰੇਲਵੇ, ਪੜ੍ਹੋ…

    Vande Bharat Train
    Vande Bharat Train: ਵੰਦੇ ਭਾਰਤ ਟ੍ਰੇਨ ਸਬੰਧੀ ਵੱਡੀ ਤਿਆਰੀ ’ਚ ਰੇਲਵੇ, ਪੜ੍ਹੋ...

    Vande Bharat Train: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਰੇਲਵੇ ਵਿਭਾਗ ਵੱਲੋਂ ‘ਵੰਦੇ ਭਾਰਤ’ ਟ੍ਰੇਨਾਂ ’ਚ ਖਾਣੇ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਮਹੱਤਵਪੂਰਨ ਕਦਮ ਚੁੱਕੇ ਜਾ ਰਹੇ ਹਨ, ਜਿਸ ਕਾਰਨ ਵਿਭਾਗ ਵੰਦੇ ਭਾਰਤ ਟੇ੍ਰਨਾਂ ਤੋਂ ਇਲਾਵਾ ‘ਵੀਆਈਪੀ ਟ੍ਰੇਨਾਂ’ ’ਚ ਖਾਣਾ ਪਰੋਸਣ ਦੀ ਜ਼ਿੰਮੇਵਾਰੀ ਵਿਦੇਸ਼ੀ ਕਾਰਪੋਰੇਟ ਕੰਪਨੀਆਂ ਨੂੰ ਦੇਣ ਦੀ ਤਿਆਰੀ ਕਰ ਰਿਹਾ ਹੈ। ਇੱਕ ਪ੍ਰੋਜੈਕਟ ਦੇ ਤੌਰ ’ਤੇ, ਇਸਦੀ ਸ਼ੁਰੂਆਤ ਨਾਗਪੁਰ-ਸਿਕੰਦਰਾਬਾਦ ਵੰਦੇ ਭਾਰਤ ਨਾਲ ਕੀਤੀ ਜਾ ਰਹੀ ਹੈ। ਪ੍ਰੋਜੈਕਟ ਦੀ ਸਫਲਤਾ ਤੇ ਯਾਤਰੀਆਂ ਤੋਂ ਮਿਲੇ ਫੀਡਬੈਕ ਦੇ ਆਧਾਰ ’ਤੇ, ਇਸ ਨੂੰ 136 ਹੋਰ ‘ਵੰਦੇ ਭਾਰਤ’ ਟ੍ਰੇਨਾਂ ’ਚ ਸ਼ੁਰੂ ਕੀਤਾ ਜਾਵੇਗਾ।

    ਇਹ ਖਬਰ ਵੀ ਪੜ੍ਹੋ : Punjab Government News: ਅੱਜ ਪੰਜਾਬ ਸਰਕਾਰ ਕਈ ਫ਼ੈਸਲਿਆਂ ’ਤੇ ਲਾ ਸਕਦੀ ਐ ਮੋਹਰ

    ਜਾਣਕਾਰੀ ਅਨੁਸਾਰ, ਇਸ ਪ੍ਰੋਜੈਕਟ ਤਹਿਤ, ਵਿਭਾਗ ਨੇ ਫਰਾਂਸ ਦੀ ਐਲੀਅਰ ਕੇਟਰਿੰਗ ਕੰਪਨੀ ਨੂੰ ਜ਼ਿੰਮੇਵਾਰੀ ਦਿੱਤੀ ਹੈ, ਜਿਸਦਾ ਕੇਟਰਿੰਗ ਖੇਤਰ ’ਚ ਵਿਸ਼ੇਸ਼ ਸਥਾਨ ਹੈ, ਜੋ ਕਿ 10 ਵੱਡੇ ਦੇਸ਼ਾਂ ’ਚ ਕੇਟਰਿੰਗ ਦਾ ਕੰਮ ਕਰ ਰਹੀ ਹੈ। ਇਸ ਪ੍ਰੋਜੈਕਟ ਕਾਰਨ, ਕੰਪਨੀ ਇਸ ਟ੍ਰੇਨ ’ਚ ਸ਼ਾਮ ਦੀ ਚਾਹ ਤੇ ਰਾਤ ਦਾ ਖਾਣਾ ਪਰੋਸੇਗੀ, ਪਰ ਇਸ ਲਈ ਯਾਤਰੀਆਂ ਤੋਂ ਕੋਈ ਵਾਧੂ ਚਾਰਜ ਨਹੀਂ ਲਿਆ ਜਾਵੇਗਾ। ਗੁਣਵੱਤਾ ਨੂੰ ਵੇਖਦੇ ਹੋਏ, ਵਿਭਾਗ ਪਹਿਲੀ ਵਾਰ ਕਿਸੇ ਵਿਦੇਸ਼ੀ ਕੰਪਨੀ ਦੀਆਂ ਸੇਵਾਵਾਂ ਲੈ ਰਿਹਾ ਹੈ। ਰੇਲਵੇ ਵਿਭਾਗ ਦੇ ਅਧਿਕਾਰੀਆਂ ਅਨੁਸਾਰ, ਖਾਣ-ਪੀਣ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਇਨ੍ਹਾਂ ਸੈਮੀ-ਹਾਈ ਸਪੀਡ ਟ੍ਰੇਨਾਂ ’ਚ ਕਈ ਬਦਲਾਅ ਕੀਤੇ ਗਏ ਹਨ, ਪਰ ਫਿਰ ਵੀ ਸ਼ਿਕਾਇਤਾਂ ਘੱਟ ਨਹੀਂ ਹੋ ਰਹੀਆਂ ਹਨ। Vande Bharat Train

    ਤਾਜ਼ਾ ਭੋਜਨ ਵਾਰ-ਵਾਰ ਨਾ ਮਿਲਣਾ, ਭੋਜਨ ਦੀ ਬਦਬੂ ਆਉਣੀ, ਜ਼ਿਆਦਾ ਚਾਰਜਿੰਗ ਤੇ ਦੇਰ ਨਾਲ ਡਿਲੀਵਰੀ ਵਰਗੀਆਂ ਸ਼ਿਕਾਇਤਾਂ ਪ੍ਰਮੁੱਖ ਹਨ, ਜਿਸ ਲਈ ਰੇਲਵੇ ਬੋਰਡ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ, ਜਿਸ ਨੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਵਿਦੇਸ਼ੀ ਕੰਪਨੀਆਂ ਦੁਆਰਾ ਕੇਟਰਿੰਗ ਸੇਵਾ ਭੋਜਨ ਦੀ ਗੁਣਵੱਤਾ ਵਿੱਚ ਸੁਧਾਰ ਕਰੇਗੀ। ਇਸ ਸਮੇਂ, ਇਹ ਪ੍ਰੋਜੈਕਟ ‘ਵੰਦੇ ਭਾਰਤ’ ’ਚ ਹੀ ਭੋਜਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਸ਼ੁਰੂ ਕੀਤਾ ਜਾ ਰਿਹਾ ਹੈ। ਅਧਿਕਾਰਤ ਸੂਤਰਾਂ ਅਨੁਸਾਰ, ਰੇਲਵੇ ਵਿੱਚ ਕੇਟਰਿੰਗ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਦਾ ਸਭ ਤੋਂ ਵੱਡਾ ਹਿੱਸਾ ਇੱਕ ਕੰਪਨੀ ਦੀ ਹੈ, ਪਰ ਭੋਜਨ ਬਾਰੇ ਸ਼ਿਕਾਇਤਾਂ ਨੂੰ ਦੂਰ ਕਰਨ ਲਈ, ਰੇਲਵੇ ਬੋਰਡ ਨੇ ਕਈ ਵਾਰ ਨੀਤੀਆਂ ਵਿੱਚ ਬਦਲਾਅ ਕਰਕੇ ਇਸਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ।