ਨਵੀਂ ਦਿਨੀ: ਰੇਲਗੱਡੀ ਵਿੱਚ ਸਫ਼ਰ ਲਈ ਯਾਤਰੀ ਨੂੰ ਆਉਣ ਵਾਲੇ ਕੁਝ ਮਹੀਨਿਆਂ ਵਿੱਚ ‘ਇਕੋਨਮੀ ਏਸੀ ਕੋਚ’ ਦਾ ਆਪਸ਼ਨ ਮਿਲ ਸਕਦਾਹੈ। ਦਰਅਸਲ, ਹਾਲ ਹੀ ਵਿੱਚ ਲਾਂਚ ਹੋਈ ਹਮਸਫ਼ਰ ਅਤੇ ਤੇਜਸ ਐਕਸਪ੍ਰੈਸ ਦੇ ਰਿਸਪੌਂਸ ਨੂੰ ਵੇਖਦੇ ਹੋਏ ਰੇਲਵੇ ਫੁੱਲ ਏਸੀ ਰੇਲਗੱਡੀ ਵਿੱਚ ਨਵੀਂ ਕਲਾਸ ਸ਼ੁਰੂ ਕਰਨ ਦੀ ਪਲਾਨਿੰਗ ਕਰ ਰਿਹਾ ਹੈ। ਇਸ ਰੇਲਗੱਡੀ ਵਿੱਚ ਏਸੀ-1, 2 ਅਤੇ 3 ਤੋਂ ਇਲਾਵਾ ਇਕੋਨਮੀ ਏਸੀ ਕੋਚ ਵੀ ਜੋੜਿਆ ਜਾਵੇਗਾ। ਇਸ ਦਾ ਕਿਰਾਇਆ ਏਸੀ-3 ਤੋਂ ਘੱਟ ਹੋਵੇਗਾ। ਨਵੀਂ ਰੇਲਗੱਡੀ ਦੇ ਕੋਚਾਂ ਵਿੱਚ ਆਟੋਮੈਟਿਕ ਡੋਰ ਲੱਗੇ ਹੋਣਗੇ।
25 ਡਿਗਰੀ ਸੈਲਸੀਅਸ ਦੇ ਆਸਪਾਸ ਹੋਵੇਗਾ ਤਾਪਮਾਨ
ਰੇਲਵੇ ਦੇ ਇੱਕ ਸੀਨੀਅਰ ਅਫ਼ਸਰ ਨੇ ਦੱਸਿਆ ਕਿ ਨਵੇਂ ਕੋਚ ਵਿੱਚ ਬਾਕੀ ਏਸੀ ਕਲਾਸ ਵਾਂਗ ਜ਼ਿਆਦਾ ਠੰਢਕ ਨਹੀਂ ਹੋਵੇਗੀ। ਇਸ ਦਾ ਤਾਪਮਾਨ 24-25 ਡਿਗਰੀ ਫਿਕਸ ਹੋਵੇਗਾ ਅਤੇ ਯਾਤਰੀ ਨੂੰ ਗਰਮੀ ਤੋਂ ਰਾਹਤ ਮਿਲੇਗੀ। ਇੱਥੇ ਯਾਤਰੀਆਂ ਨੂੰ ਬਲੈਂਕਟ ਨਹੀਂ ਦਿੱਤੇ ਜਾਣਗੇ।