2 ਘੰਟੇ ਤੱਕ ਫਿਰੋਜ਼ਪੁਰ, ਗੰਗਾਨਗਰ ਰੇਲਵੇ ਟਰੈਕ ਤੇ ਆਵਾਜਾਈ ਰਹੀ ਠੱਪ
ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਤੱਕ ਚੱਲਦਾ ਰਹੇਗਾ ਧਰਨਾ: ਧਰਮ ਸਿੰਘ
Kisan News: (ਵਿਜੈ ਹਾਂਡਾ) ਗੁਰੂਹਰਸਹਾਏ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਧਰਮ ਸਿੰਘ ਸਿੱਧੂ ਤੇ ਮੇਜ਼ਰ ਸਿੰਘ ਗਜਨੀਵਾਲਾ ਦੀ ਅਗਵਾਈ ਹੇਠ ਸੈਕੜੇ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਗੁਰੂਹਰਸਹਾਏ ਦਾ ਰੇਲਵੇ ਟਰੈਕ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਫਿਰੋਜਪੁਰ, ਗੰਗਾਨਗਰ ਰੇਲਵੇ ਟਰੈਕ ਤੇ 2 ਘੰਟੇ ਤੱਕ ਆਵਾਜਾਈ ਠੱਪ ਰਹੀ ਤੇ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਮੁਸਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਕਿਸਾਨਾ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। Kisan News
ਪਰਿਵਾਰਾਂ ਨੂੰ ਇਨਸਾਫ ਦਿਵਾਉਣ ਤੱਕ ਜਾਰੀ ਰਹੇਗਾ ਸੰਘਰਸ਼
ਇਸ ਮੌਕੇ ਕਿਸਾਨਾ ਆਗੂਆਂ ਨੇ ਆਖਿਆ ਕਿ ਦਿੱਲੀ ਅੰਦੋਲਨ 1 ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਉਹਨਾਂ ਸ਼ਹੀਦਾਂ ਦੀਆਂ ਅਧੂਰੀਆਂ ਪਈਆਂ ਮੰਗਾਂ ’ਤੇ ਸੁਪਨਿਆਂ ਨੂੰ ਪੂਰਾ ਕਰਵਾਓਣ ਲਈ ਜਾਰੀ ਦਿੱਲੀ ਅੰਦੋਲਨ 2 ਅੱਜ ਸਰਕਾਰ ਦੇ ਗਲੇ ਦੀ ਹੱਡੀ ਬਣ ਚੁੱਕਾ ਹੈ, ਜਿਸ ਦੀਆਂ ਮੁੱਖ ਮੰਗਾਂ ਵਿੱਚ ਇਸ ਕਤਲਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਮੰਗ ਮੋਹਰੀ ਮੰਗਾਂ ਵਿੱਚ ਸ਼ਾਮਿਲ ਹੈ। ਬੇਸ਼ੱਕ ਰੇਲ ਰੋਕੋ ਅੰਦੋਲਨ ਨਾਲ ਆਮ ਲੋਕਾਂ ਨੂੰ 2 ਘੰਟੇ ਦੀ ਤਕਲੀਫ ਹੋ ਸਕਦੀ ਹੈ ਪਰ ਉਹਨਾਂ ਪਰਿਵਾਰਾਂ ਦੀ ਤਕਲੀਫ ਅਤੇ ਘਾਟਾ ਨਾ ਸਹਿਣਯੋਗ ਹੈ। ਸੋ ਸਾਡਾ ਸੰਘਰਸ਼ ਉਹਨਾਂ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਤੱਕ ਜਾਰੀ ਰਹੇਗਾ। Kisan News