Holi Special Trains: (ਜਗਦੀਪ ਸਿੰਘ) ਫਿਰੋਜ਼ਪੁਰ। ਹੌਲੀ ਦੇ ਤਿਉਹਾਰ ਮੌਕੇ ਯਾਤਰੀਆਂ ਦੀ ਵੱਧਦੀ ਭੀੜ ਨੂੰ ਦੇਖਦੇ ਸਫਰ ਨੂੰ ਸੌਖਾਲੇ ਬਣਾਉਣ ਲਈ ਰੇਲਵੇ ਵੱਲੋਂ 3 ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੇਲਵੇ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ 04081/04082 ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੂੰ ਦੇਵੀ ਕੱਟੜਾ-ਨਵੀਂ ਦਿੱਲੀ ਫੈਸਟੀਵਲ ਸਪੈਸ਼ਲ ਐਕਸਪ੍ਰੈੱਸ ਨਵੀਂ ਦਿੱਲੀ ਤੋਂ 8,10,12,15,17 ਮਾਰਚ ਨੂੰ ਚੱਲੇਗੀ ਅਤੇ ਕੱਟੜਾ ਤੋਂ 9,11,13,16,18 ਨੂੰ ਚੱਲੇਗੀ।
ਇਹ ਵੀ ਪੜ੍ਹੋ: Punjab CM: ਕਿਸਾਨ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਮਾਨ ਦਾ ਆਇਆ ਬਿਆਨ, ਜਾਣੋ ਕੀ ਕਿਹਾ
ਟਰੇਨ ਨੰ. 04604/04603 ਸ਼੍ਰੀ ਮਾਤਾ ਵੈਸ਼ਨੂੰ ਦੇਵੀ ਕੱਟੜਾ-ਵਾਰਾਣਸੀ- ਸ਼੍ਰੀ ਮਾਤਾ ਵੈਸ਼ਨੂੰ ਦੇਵੀ ਕੱਟੜਾ ਫੈਸਟੀਵਲ ਸਪੈਸ਼ਲ ਐਕਸਪ੍ਰੈੱਸ ਕੱਟੜਾ ਤੋਂ 9 ਅਤੇ 16 ਮਾਰਚ ਨੂੰ ਚੱਲੇਗੀ ਅਤੇ ਵਾਰਾਣਸੀ ਤੋਂ 11 ਅਤੇ 18 ਮਾਰਚ ਨੂੰ ਚੱਲੇਗੀ। ਇਸ ਤੋਂ ਇਲਾਵਾ ਟਰੇਨ ਨੰ. 04203/04204 ਵਾਰਾਣਸੀ- ਸ਼੍ਰੀ ਮਾਤਾ ਵੈਸ਼ਨੂੰ ਦੇਵੀ ਕੱਟੜਾ- ਵਾਰਾਣਸੀ ਫੈਸਟੀਵਲ ਸਪੈਸ਼ਲ ਐਕਸਪ੍ਰੈੱਸ ਵਾਰਾਣਸੀ ਤੋਂ 8 ਅਤੇ 15 ਮਾਰਚ ਨੂੰ ਚੱਲੇਗੀ ਅਤੇ ਕੱਟੜਾ ਤੋਂ 9 ਅਤੇ 12 ਮਾਰਚ ਨੂੰ ਚੱਲੇਗੀ ਤੇ ਵੱਖ-ਵੱਖ ਸਟੇਸ਼ਨਾਂ ’ਤੇ ਰੁਕਦੀਆਂ ਹੋਈਆਂ ਚੱਲਣਗੀਆਂ।