Drug Free Punjab: ਰੇਲਵੇ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਯਾਤਰੀ ਤੋਂ ਫੜੀਆਂ 33800 ਨਸ਼ੀਲੀਆਂ ਗੋਲੀਆਂ

Drug Free Punjab
Drug Free Punjab: ਰੇਲਵੇ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਯਾਤਰੀ ਤੋਂ ਫੜੀਆਂ 33800 ਨਸ਼ੀਲੀਆਂ ਗੋਲੀਆਂ

Drug Free Punjab: (ਗੁਰਪ੍ਰੀਤ ਪੱਕਾ) ਫਰੀਦਕੋਟ। ਫਰੀਦਕੋਟ ਰੇਲਵੇ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਰੇਲਵੇ ਪੁਲਿਸ ਵੱਲੋਂ ਤਲਾਸ਼ੀ ਦੇ ਦੌਰਾਨ ਇੱਕ ਯਾਤਰੀ ਤੋਂ 33800 ਗੋਲੀਆਂ ਬਰਾਮਦ ਹੋਈਆਂ ਜਿਸ ਸਬੰਧੀ ਮਿਲੀ। ਜਾਣਕਾਰੀ ਅਨੁਸਾਰ ਵੀਰਵਾਰ ਨੂੰ ਕੁਲਦੀਪ ਚੰਦ ਨੰਬਰ 758 / ਜੀਆਰਪੀ ਮੁੱਖ ਅਫਸਰ ਥਾਣਾ ਜੀ.ਆਰ.-ਫਰੀਦਕੋਟ ਸਮੇਤ ਸਾਥੀ ਕਰਮਚਾਰੀਆ ਦੇ ਚੈਕਿੰਗ ਸਬੰਧੀ ਪਲੇਟਫਾਰਮ ਨੰਬਰ 01 ਰੇਲਵੇ ਸਟੇਸ਼ਨ ਫਰੀਦਕੋਟ ਮੌਜ਼ੂਦ ਸੀ ਤਾਂ ਸਵੇਰੇ ਟਰੇਨ ਨੰਬਰ 19223 ਅੱਪ ਬਠਿੰਡਾ ਸਾਇਡ ਤੋਂ ਫਿਰੋਜ਼ਪੁਰ ਜਾਣ ਲਈ ਆ ਕੇ ਰੁਕੀ ਤਾਂ ਐਸ ਆਈ ਕੁਲਦੀਪ ਚੰਦ ਨੰਬਰ 758 / ਜੀਆਰਪੀ ਸਮੇਤ ਸਾਥੀ ਕਰਮਚਾਰੀ ਟਰੇਨ ਦੀ ਚੈਕਿੰਗ ਕੀਤੀ।

ਇਸ ਦੌਰਾਨ ਟਰੇਨ ਦੇ ਏ.ਸੀ ਕੋਚ ਬੀ-4 ਦੀ ਚੈਕਿੰਗ ਦੌਰਾਨ ਇੱਕ ਵਿਅਕਤ ਜਿਸਨੇ ਆਪਣੇ ਸੱਜੇ ਹੱਥ ਵਿੱਚ ਇੱਕ ਬੈਂਗ/ਗੱਟਾ ਪਲਾਸਟਿਕ ਜਿਸਨੂੰ ਜਿੱਪ ਲੱਗੀ ਹੋਈ ਹੈ ਫੜਿਆ ਹੋਇਆ ਸੀ ਜੋ ਪੁਲਿਸ ਪਾਰਟੀ ਨੂੰ ਚੈਕਿੰਗ ਕਰਦਾ ਹੋਇਆ ਵੇਖ ਕੇ ਅੱਗੇ ਨੂੰ ਭੱਜਣ ਲੱਗਾ ਤਾਂ ਉਸਦਾ ਬੈਂਗ ਉਸਦੇ ਹੱਥ ਵਿੱਚੋ ਹੇਠਾਂ ਡਿੱਗ ਕੇ ਸਾਇਡ ਤੋਂ ਫਟ ਗਿਆ ਜਿਸ ਵਿੱਚੋ ਗੋਲੀਆ ਦੇ ਕੁੱਝ ਡੱਬੇ ਬਾਹਰ ਖਿੱਲਰ ਗਏ ਜਦੋਂ ਪੁਲਿਸ ਵੱਲੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 33,800 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ।

Drug Free Punjab
ਰੇਲਵੇ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ,ਟਰੇਨ ਵਿੱਚ ਸਫਰ ਕਰ ਰਹੇ ਯਾਤਰੀ ਤੋਂ ਫੜੀਆਂ 33800 ਨਸ਼ੀਲੀਆਂ ਗੋਲੀਆਂ।
ਇਹ ਵੀ ਪੜ੍ਹੋ: Faridkot Murder News: ਭਰਾ ਨੇ ਜ਼ਮੀਨੀ ਵਿਵਾਦ ਕਾਰਨ ਭੈਣ ਤੇ ਜੀਜੇ ਦਾ ਕੀਤਾ ਕਤਲ 

ਵਿਅਕਤੀ ਦੀ ਪਛਾਣ ਖੋਜਾਂਜੀ ਜੈਕੁਮਾਰ ਪੁੱਤਰ ਨੰਦ ਰਾਮ ਵਾਸੀ ਮੀਠਾਪੁਰ ਥਾਣਾ ਮਹਿੰਦਰਡਾਅ ਜਿਲ੍ਹਾ ਜੂਨਾਗੜ ਗੁਜਰਾਤ ਵਜੋਂ ਹੋਈ ਜਿਸ ਦੇ ਖਿਲਾਫ ਐਨਡੀਪੀਐਸ ਦੇ ਤਹਿਤ ਮੁਕਦਮਾ ਦਰਜ ਕਰਕੇ ਉਸ ਕੋਲੋਂ 33800 ਨਸ਼ੀਲੀਆਂ ਗੋਲੀਆ ਬ੍ਰਾਮਦ ਹੋਈਆ ਜਿਸ ’ਤੇ ਐਨਡੀਪੀਸੀ ਦੇ ਤਹਿਤ ਮੁਕਦਮਾ ਦਰਜ ਕਰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਮੁਸੱਮੀ ਖੋਜਾਜੀ ਜੈਰਾਮ ਦਾ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। Drug Free Punjab