ਕਸ਼ਮੀਰ ‘ਚ ਰੇਲ ਸੇਵਾ ਦੂਜੇ ਦਿਨ ਵੀ ਰੱਦ

Rail, Services, Kashmir, Canceled, Second, Day

ਉਤਰ ਕਸ਼ਮੀਰ ‘ਚ ਰੇਲ ਸੇਵਾ ਆਮ ਵਾਂਗ

ਸ੍ਰੀਨਗਰ, ਏਜੰਸੀ।
ਜੰਮੂ ਕਸ਼ਮੀਰ ਦੇ ਅਨੰਤਨਾਗ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਲਸ਼ਕਰ-ਏ ਤਾਇਬਾ ਦੇ ਇੱਕ ਅੱਤਵਾਦੀ ਦੇ ਮਾਰੇ ਜਾਣ ਤੋਂ ਬਾਅਦ ਸੁਰੱਖਿਆ ਕਾਰਨ ਕਰਕੇ ਰੇਲ ਸੇਵਾ ਦੂਜੇ ਦਿਨ ਐਤਵਾਰ ਨੂੰ ਵੀ ਰੱਦ ਰਹੀ। ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਤਰ ਕਸ਼ਮੀਰ ‘ਚ ਰੇਲ ਆਮ ਵਾਂਗ ਚੱਲ ਰਹੀ ਹੈ। ਉਹਨਾ ਦੱਸਿਆ ਕਿ ਪੁਲਿਸ ਵੱਲੋਂ ਜਾਰੀ ਸਲਾਹ ਦੇ ਆਧਾਰ ‘ਤੇ ਦੱਖਣੀ ਕਸ਼ਮੀਰ ‘ਚ ਸੁਰੱਖਿਆ ਕਾਰਨਾਂ ਕਰਕੇ ਰੇਲ ਸੇਵਾ ਰੱਦ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਸ਼ਨਿੱਚਰਵਾਰ ਨੂੰ ਮਾਰਿਆ ਗਿਆ ਲਸ਼ਕਰ ਅੱਤਵਾਦੀ ਕੁਲਗਾਮ ਦੇ ਯਾਰੀਪੋਰਾ ਦਾ ਨਿਵਾਸੀ ਸੀ ਇਸ ਲਈ ਇੱਥੇ ਹਿੰਸਾ ਭੜਕਣ ਦੀ ਸੰਭਾਵਨਾ ਹੈ। ਉਤਰ ਕਸ਼ਮੀਰ ‘ਚ ਦੂਜੇ ਦਿਨ ਵੀ ਦੱਖਣੀ ਕਸ਼ਮੀਰ ਦੇ ਬੜਗਾਮ ਸ੍ਰੀਨਗਰ ਅਨੰਤਨਾਗ ਕਾਜੀਗੁੰਡ ਤੋਂ ਜੰਮੂ ਦੇ ਬਨੀਹਾਲ ਤੱਕ ਟ੍ਰੇਨ ਨਹੀਂ ਚੱਲੇਗੀ। ਘਾਟੀ ‘ਚ ਰੇਲ ਸੇਵਾ ਹਰਮਨਪਿਆਰੀ ਹੈ ਕਿਉਂਕਿ ਇਹ ਹੋਰ ਆਵਾਜਾਈ ਸੇਵਾਵਾਂ ਮੁਕਾਬਲੇ ਬਹੁਤ ਸਸਤੀ, ਤੇਜ ਅਤੇ ਸੁਰੱਖਿਅਤ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here