ਭ੍ਰਿਸ਼ਟਾਚਾਰ ਖਿਲਾਫ਼ ਸੀਬੀਆਈ ਦੀ ਵੱਡੀ ਕਾਰਵਾਈ
ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ‘ਚ ਛਾਪੇਮਾਰੀ
ਏਜੰਸੀ, ਨਵੀਂ ਦਿੱਲੀ
ਅੱਜ ਸੀਬੀਆਈ ਨੇ ਵੱਡੀ ਕਾਰਵਾਈ ਕੀਤੀ ਹੈ ਸੀਬੀਆਈ ਨੇ 19 ਸੂਬਿਆਂ ‘ਚ 110 ਥਾਵਾਂ ‘ਤੇ ਛਾਪੇਮਾਰੀ ਕੀਤੀ ਇਹ ਛਾਪੇਮਾਰੀ ਭ੍ਰਿਸ਼ਟਾਚਾਰ, ਹਥਿਆਰਾਂ ਦੀ ਤਸਕਰੀ ਸਮੇਤ 30 ਵੱਖ-ਵੱਖ ਮਾਮਲਿਆਂ ‘ਚ ਕੀਤੀ ਜਾ ਰਹੀ ਹੈ ਖਬਰਾਂ ਅਨੁਸਾਰ ਇਸ ਛਾਪੇਮਾਰੀ ਭ੍ਰਿਸ਼ਟਾਚਾਰ, ਅਪਰਾਧਿਕ ਕਾਰੇ ਤੇ ਹਥਿਆਰਾਂ ਦੀ ਤਸਕਰੀ ਨਾਲ ਜੁੜੇ 30 ਵੱਖ-ਵੱਖ ਨਵੇਂ ਮਾਮਲੇ ਦਰਜ ਕੀਤੇ ਗਏ ਹਨ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੀਬੀਆਈ ਨੇ 2 ਜੁਲਾਈ ਨੂੰ 12 ਸੂਬਿਆਂ ਦੇ 50 ਸ਼ਹਿਰਾਂ ‘ਚ 50 ਵੱਖ-ਵੱਖ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ ਇਸ ਛਾਪੇਮਾਰੀ ‘ਚ 16 ਨਵੇਂ ਬੈਂਕ ਫਰਾਡ ਕੇਸ ਨਾਲ ਜੁੜੇ ਸਨ ਸੀਬੀਆਈ ਅਨੁਸਾਰ ਦਿੱਲੀ, ਮੁੰਬਈ, ਲੁਧਿਆਣਾ, ਥਾਣੇ, ਵਾਲਸਾਡ, ਪੂਨੇ, ਪਲਨੀ, ਗਿਆ, ਗੁਰੂਗ੍ਰਾਮ, ਚੰਡੀਗੜ੍ਹ, ਭੋਪਾਲ, ਸੂਰਤ, ਕੋਲਾਰ ਤੇ ਹੋਰ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਕਈ ਕੰਪਨੀਆਂ ਫਰਮਸ, ਪ੍ਰਮੋਟਰਸ, ਡਾਇਰੈਕਟਰ, ਬੈਂਕ ਅਧਿਕਾਰੀਆਂ ਤੇ ਕੁਝ ਨਿੱਜੀ ਲੋਕਾਂ ਖਿਲਾਫ਼ 30 ਨਵੀਂਆਂ ਐਫਆਈਆਰਜ਼ ਦਰਜ ਵੀ ਕੀਤੀਆਂ ਗਈਆਂ ਜਾਣਕਾਰੀ ਅਨੁਸਾਰ ਸੀਬੀਆਈ ਨੇ ਮੁੰਬਈ, ਦਿੱਲੀ, ਐਨਸੀਆਰ, ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ‘ਚ ਛਾਪੇਮਾਰੀ ਕੀਤੀ ਹੈ ਮੋਦੀ ਸਰਕਾਰ ਦੇ ਇੱਕ ਵਾਰ ਫਿਰ ਸੱਤਾ ‘ਚ ਆਉਣ ਤੋਂ ਬਾਅਦ ਸੀਬੀਆਈ ਦੀ ਭ੍ਰਿਸ਼ਟਾਚਾਰ ਖਿਲਾਫ਼ ਕਾਰਵਾਈ ਵਧ ਗਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।