ਰਾਹੁਲ ਨੇ ਮਹਿੰਗਾਈ ਨੂੰ ਲੈ ਕੇ ਸਰਕਾਰ ’ਤੇ ਨਿਸ਼ਾਨਾ ਸਾਧਿਆ

Rahul Gandhi Sachkahoon

ਰਾਹੁਲ ਨੇ ਮਹਿੰਗਾਈ ਨੂੰ ਲੈ ਕੇ ਸਰਕਾਰ ’ਤੇ ਨਿਸ਼ਾਨਾ ਸਾਧਿਆ

ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਮਹਿੰਗਾਈ ’ਤੇ ਦੋ ਲਾਈਨਾਂ ਦੀ ਕਵਿਤਾ ’ਚ ਸਰਕਾਰ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਇਹ ਆਪਣੇ ਲਈ ਖੁਸ਼ਹਾਲੀ ਦਾ ਮਹਿਲ ਬਣਾਉਣ ’ਚ ਲੱਗੀ ਹੋਈ ਹੈ ਅਤੇ ਜਨਤਾ ਮਹਿੰਗਾਈ ਦਾ ਸੰਤਾਪ ਭੋਗ ਰਹੀ ਹੈ।
ਗਾਂਧੀ ਨੇ ਟਵੀਟ ਕੀਤਾ, “ਰਾਜਾ ਕਰੇ ਮਹਿਲ ਦੀ ਤਿਆਰੀ, ਪ੍ਰਜਾ ਬੇਚਾਰੀ ਮਹਿੰਗਾਈ ਦੀ ਮਾਰੀ।” ਇਸ ਦੇ ਨਾਲ ਹੀ ਉਨ੍ਹਾਂ ਨੇ ਮੀਡੀਆ ਦੇ ਕੁਝ ਟਵੀਟਸ ਦਾ ਹਵਾਲਾ ਦਿੱਤਾ ਹੈ, ਜਿਸ ’ਚ ਕਿਹਾ ਗਿਆ ਹੈ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਕੰਟਰੋਲ ਤੋਂ ਬਾਹਰ ਹਨ ਅਤੇ ਪੰਜ ਦਿਨਾਂ ’ਚ ਇਨ੍ਹਾਂ ਦੀ ਕੀਮਤ ’ਚ 3.20 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ ਜਦਕਿ ਘਰੇਲੂ ਸਿਲੰਡਰ ਗੈਸ ਦੀ ਕੀਮਤ 50 ਰੁਪਏ ਤੱਕ ਮਹਿੰਗੀ ਹੋ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ