ਪੀਐਮ ਮੋਦੀ ਬਿਮਸਟੇਕ ਮੀਟਿੰਗ ਵਿੱਚ ਸ਼ਾਮਲ ਹੋਣਗੇ

BIMSTEC Summit Sachkahoon

ਪੀਐਮ ਮੋਦੀ ਬਿਮਸਟੇਕ ਮੀਟਿੰਗ ਵਿੱਚ ਸ਼ਾਮਲ ਹੋਣਗੇ

ਨਵੀਂ ਦਿੱਲੀ । ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਮਾਰਚ ਨੂੰ ਸ਼੍ਰੀਲੰਕਾ ’ਚ ਹੋਣ ਵਾਲੇ 5ਵੇਂ ਬਿਮਸਟੇਕ ਸੰਮੇਲਨ(BIMSTEC Summit) ’ਚ ਹਿੱਸਾ ਲੈਣਗੇ। ਸ਼ਨੀਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਹੈ ਕਿ ਕੋਵਿਡ ਮਹਾਮਾਰੀ ਨਾਲ ਜੁੜੀਆਂ ਚੁਣੌਤੀਆਂ ਅਤੇ ਅੰਤਰਰਾਸ਼ਟਰੀ ਪ੍ਰਣਾਲੀ ’ਚ ਚੱਲ ਰਹੀ ਅਨਿਸ਼ਚਿਤਤਾ ਦਾ ਸਾਹਮਣਾ ਕਰਦੇ ਹੋਏ ਸੰਗਠਨ ਦੇ ਮੈਂਬਰ ਦੇਸ਼ਾਂ ਲਈ ਬਿਮਸਟੇਕ ’ਚ ਤਕਨੀਕੀ ਅਤੇ ਆਰਥਿਕ ਸਹਿਯੋਗ ਨੂੰ ਅਗਲੇ ਪੱਧਰ ’ਤੇ ਲਿਜਾਣਾ ਜ਼ਰੂਰੀ ਹੋ ਗਿਆ ਹੈ।

ਕੋਲੰਬੋ ਵਿੱਚ ਹੋਣ ਵਾਲੇ ਆਗਾਮੀ ਸਿਖਰ ਸੰਮੇਲਨ ਵਿੱਚ ਬਿਮਸਟੇਕ ਚਾਰਟਰ, ਮੈਂਬਰ ਦੇਸ਼ਾਂ ਦਰਮਿਆਨ ਆਵਾਜਾਈ ਸੰਪਰਕ ਨੂੰ ਵਧਾਉਣ ਦੀ ਯੋਜਨਾ ਹੈ ਅਤੇ ਅਪਰਾਧਿਕ ਮਾਮਲਿਆਂ ਵਿੱਚ ਆਪਸੀ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਬਿਮਸਟੇਕ ਸੰਮੇਲਨ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਉਮੀਦ ਹੈ। ਇਸ ਦੌਰਾਨ ਮੈਂਬਰ ਦੇਸ਼ਾਂ ਵਿਚਾਲੇ ਬਿਮਸਟੇਕ ਕੋਸਟਲ ਸ਼ਿਪਿੰਗ ਐਗਰੀਮੈਂਟ, ਮੋਟਰ ਵਹੀਕਲ ਐਗਰੀਮੈਂਟ ਨੂੰ ਵੀ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ। ਬਿਮਸਟੇਕ ਵਿੱਚ ਬੰਗਾਲ ਦੀ ਖਾੜੀ ਦੀ ਹੱਦ ਨਾਲ ਲੱਗਦੇ ਦੇਸ਼ ਬੰਗਲਾਦੇਸ਼, ਭੂਟਾਨ, ਭਾਰਤ, ਨੇਪਾਲ, ਸ਼੍ਰੀਲੰਕਾ, ਮਿਆਂਮਾਰ ਅਤੇ ਥਾਈਲੈਂਡ ਸ਼ਾਮਲ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ