ਰਾਹੁਲ ਦੱਸਣ ਘੁਸਪੈਠੀਆਂ ਨੂੰ ਬਾਹਰ ਕੱਢਿਆ ਜਾਵੇ ਜਾਂ ਨਹੀਂ: ਸ਼ਾਹ

Rahul Tell, Whether, Intruders, Should, Taken Out, Shah

ਕਿਹਾ ਕਾਂਗਰਸ ਨੇ ਹਮੇਸ਼ਾ ਰਾਸ਼ਟਰ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ

ਹੋਸ਼ੰਗਾਬਾਦ, ਏਜੰਸੀ।

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਹਮਲਾ ਬੋਲਦਿਆਂ ਕਿਹਾ ਕਿ ਘੁਸਪੈਠੀਆਂ ਦੇ ਮਾਮਲੇ ‘ਤੇ ਗਾਂਧੀ ਦੇ ਸਾਥੀ ਚਿੰਤਤ ਹਨ ਤੇ ਉਹ ਦੱਸਣ ਕਿ ਘੁਸਪੈਠੀਆਂ ਨੂੰ ਦੇਸ਼ ਤੋਂ ਬਾਹਰ ਕੱਢਿਆ ਜਾਵੇ ਜਾਂ ਨਹੀਂ। ਕੱਲ੍ਹ ਇੱਥੇ ਭੋਪਾਲ ਅਤੇ ਨਰਮਦਾਪੁਰਮ ਸੰਭਾਗ ਦੇ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਅਮਿਤ ਸ਼ਾਹ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਹਮੇਸ਼ਾ ਰਾਸ਼ਟਰ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ ਅਤੇ ਅੱਜ ਵੀ ਉਸਦੇ ਲਈ ਦੇਸ਼ ਦੀ ਸੁਰੱਖਿਆ ਤੋਂ ਵੱਡਾ ਉਸਦੀ ਵੋਟ ਹੈ।

ਇਹੀ ਕਾਰਨ ਹੈ ਕਿ ਘੁਸਪੈਠੀਆਂ ਦੇ ਮਾਮਲੇ ‘ਤੇ ਉਹ ਚਿੰਤਾ ਨਾਲ ਦੁਬਲੇ ਹੋ ਰਹੇ ਹਨ, ਅਸਮ ‘ਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਐਨਆਰਸੀ ‘ਤੇ ਕੰਮ ਕਰਦੇ ਹੋਏ 40 ਲੱਖ ਘੁਸਪੈਠੀਏ ਨਿਸ਼ਾਨਬੰਧ ਕਰ ਲਏ ਹਨ। ਉਨ੍ਹਾਂ ਨੇ ਦੱਸਿਆ ਕਿ ਘੁਸਪੈਠੀਏ ਕੱਢਣ ਦਾ ਜੋ ਕੰਮ ਸ਼ੁਰੂ ਕੀਤਾ ਗਿਆ ਹੈ, ਉਹ 2019 ‘ਚ ਦੁਬਾਰਾ ਨਰਿੰਦਰ ਮੋਦੀ ਸਰਕਾਰ ਸਣਨ ਤੋਂ ਬਾਅਦ ਸਪੀਡ ਫੜੇਗਾ, ਦੇਸ਼ ਭਰ ‘ਚੋਂ ਘੁਸਪੈਠੀਆਂ ਨੂੰ ਚੁਣ-ਚੁਣ ਕੇ ਬਾਹਰ ਕੱਢ ਦਿੱਤਾ ਜਾਵੇਗਾ। ਉਨ੍ਹਾਂ ਨੇ ਗਾਂਧੀ ਨੂੰ ਸਵਾਲ ਕੀਤਾ ਕਿ ਉਹ ਦੱਸਣ ਘੁਸਪੈਠੀਆਂ ਨੂੰ ਦੇਸ਼ ਤੋਂ ਬਾਹਰ ਕੱਢਿਆ ਜਾਵੇ ਜਾਂ ਨਹੀਂ।

ਉਨ੍ਹਾਂ ਨੇ ਕਿਹਾ ਕਿ ਘੁਸਪੈਠੀਆਂ ਦੇ ਮੁੱਦੇ ‘ਤੇ ਜਿੰਨਾ ਰੋਣਾ ਹੈ ਉਹ ਰੌਂਦੇ ਰਹਿਣ, ਪਰ ਭਾਜਪਾ ਨੇ ਤੈਅ ਕਰ ਲਿਆ ਹੈ ਕਿ 2019 ‘ਚ ਸਰਕਾਰ ਬਣਨ ਤੋਂ ਬਾਅਦ ਇਸ ਕੰਮ ਨੂੰ ਸਾਰੇ ਸੂਬਿਆਂ ‘ਚ ਸਭ ਤੋਂ ਵੱਧ ਤਰਜੀਹ ਦੇ ਆਧਾਰ ‘ਤੇ ਕੀਤਾ ਜਾਵੇਗਾ। ਮੱਧ ਪ੍ਰਦੇਸ਼ ਦੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੱਥੇ ਕਰਮਚਾਰੀਆਂ ਨੂੰ ਉਨ੍ਹਾਂ ਤੋਂ ਵਧੀਆ ਚੋਣਾਂ ਲੜਣੀਆਂ ਆਉਂਦੀਆਂ ਹਨ। ਇੱਥੋਂ ਦਾ ਸੰਗਠਨ ਪੂਰੇ ਦੇਸ਼ ‘ਚ ਸਭ ਤੋਂ ਵਧੀਆ ਹੈ। ਵਿਰੋਧੀ ਕਿੰਨਾ ਵੀ ਜੋਰ ਲਾ ਲੈਣ, ਪਰ ਪ੍ਰਦੇਸ਼ ਦੇ ਕਰਮਚਾਰੀਆਂ ਦੇ ਸਾਹਮਣੇ ਉਨ੍ਹਾਂ ਦੀ ਦਾਲ ਨਹੀਂ ਦਲੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।