ਸਾਡੇ ਨਾਲ ਸ਼ਾਮਲ

Follow us

18.1 C
Chandigarh
Thursday, February 26, 2026
More
    Home Breaking News ਅਟਲ ਟਨਲ ਸਬੰਧੀ...

    ਅਟਲ ਟਨਲ ਸਬੰਧੀ ਰਾਹੁਲ ਨੇ ਮੋਦੀ ‘ਤੇ ਵਿੰਨ੍ਹਿਆ ਨਿਸ਼ਾਨਾ

    ਅਟਲ ਟਨਲ ਸਬੰਧੀ ਰਾਹੁਲ ਨੇ ਮੋਦੀ ‘ਤੇ ਵਿੰਨ੍ਹਿਆ ਨਿਸ਼ਾਨਾ

    ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਬੁੱਧਵਾਰ ਨੂੰ ਸੁਰੰਗ ਸਬੰਧੀ ਨਿਸ਼ਾਨਾ ਵਿੰਨ੍ਹਿਆ ਹੈ। ਗਾਂਧੀ ਨੇ ਅੱਜ ਟਵੀਟ ਕੀਤਾ, ‘ਪੀਐਮ ਜੀ, ਇਕੱਲੇ ਟਨਲ ‘ਚ ਹੱਕ ਹਿਲਾਉਣ ਛੱਡੋਠ, ਆਪਣੀ ਚੁੱਪ ਤੋੜੋ। ਸਵਾਲਾਂ ਦਾ ਸਾਹਮਣਾ ਕਰੋ, ਦੇਸ਼ ਤੁਹਾਡੇ ਤੋਂ ਬਹੁਤ ਕੁਝ ਪੁੱਛ ਰਿਹਾ ਹੈ।

    Rahul

    ਉਨ੍ਹਾਂ ਇਸ ਦੇ ਨਾਲ ਹੀ ਟਵਿੱਟਰ ‘ਤੇ ਆਪਣੀ ਇੱਕ ਵੀਡੀਓ ਵੀ ਸਾਂਝੀ ਕੀਤੀ। ਜ਼ਿਕਰਯੋਗ ਹੈ ਕਿ ਮੋਦੀ ਨੇ ਸ਼ਨਿੱਚਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ‘ਚ ਵਿਸ਼ਵ ਦੀ ਸਭ ਤੋਂ ਵੱਡੀ ‘ਅਟਨ ਟਨਲ’ ਦਾ ਉਦਘਾਟਨ ਕੀਤਾ ਸੀ। ਕਾਂਗਰਸ ਮੋਦੀ ਸਕਰਾਰ ਦੇ ਹਾਲ ‘ਚ ਖੇਤੀ ਨਾਲ ਜੁੜੇ ਤਿੰਨ ਕਾਨੂੰਨਾਂ ਸਬੰਧੀ ਹਮਲਾਵਰ ਰੁੱਖ ਅਪਣਾਏ ਹੋਏ ਹਨ। ਇਨ੍ਹਾਂ ਕਾਨੂੰਨਾਂ ਦੇ ਵਿਰੋਧ ‘ਚ ਵਾਇਨਾਡ ਤੋਂ ਸਾਂਸਦ ਰਾਹੁਲ ਗਾਂਧੀ ਨੇ ਤਿੰਨ ਦਿਨ ਪੰਜਾਬ ‘ਚ ਟਰੈਕਟਰ ਰੈਲੀ ਕੱਢੀ। ਇਸ ਤੋਂ ਬਾਅਦ ਮੰਗਲਵਾਰ ਨੂੰ ਹਰਿਆਣਾ ਪਹੁੰਚੇ। ਗਾਂਧੀ ਦੀ ਇਹ ਯਾਤਰਾ ਦਿੱਲੀ ‘ਚ ਸਮਾਪਤ ਹੋਣੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.