ਇੰਦਰਾ ਗਾਂਧੀ ਦੀ ਜੈਅੰਤੀ ‘ਤੇ ਰਾਹੁਲ ਨੇ ਦਿੱਤੀ ਸ਼ਰਧਾਂਜਲੀ

ਇੰਦਰਾ ਗਾਂਧੀ ਦੀ ਜੈਅੰਤੀ ‘ਤੇ ਰਾਹੁਲ ਨੇ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਜੈਅੰਤੀ ‘ਤੇ ਸ਼ਰਧਾਂਜਲੀ ਭੇਂਟ ਕੀਤੀ ਤੇ ਕਿਹਾ ਕਿ ਉਨ੍ਹਾਂ ਦੀ ਪ੍ਰਭਾਵਸ਼ਾਲੀ ਅਗਵਾਈ ਦੇਸ਼ ਲਈ ਅੱਜ ਵੀ ਮਿਸਾਲ ਹੈ। ਗਾਂਧੀ ਅੱਜ ਸਵੇਰੇ ਸਾਬਕਾ ਪ੍ਰਧਾਨ ਮੰਤਰੀ ਦੀ ਸਮਾਧੀ ‘ਸ਼ਕਤੀ ਸਥਲ’ ‘ਤੇ ਗਏ ਤੇ ਸ਼ਰਧਾਂਜਲੀ ਭੇਂਟ ਕਰਕੇ ਉਨ੍ਹਾਂ ਨੂੰ ਨਮਨ ਕੀਤਾ।

ਦੇਸ਼ ਇੰਦਰਾ ਗਾਂਧੀ ਦੀ 103ਵੀਂ ਜੈਅੰਤੀ ਮਨਾ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਨੂੰ ਨਮਨ ਕਰਦਿਆਂ ਗਾਂਧੀ ਨੇ ਟਵੀਟ ਕੀਤਾ, ‘ਇੱਕ ਕਾਰਜਕੁਸ਼ਲ ਪ੍ਰਧਾਨ ਮੰਤਰੀ ਤੇ ਸ਼ਕਤੀ ਸਵਰੂਪ ਇੰਦਰਾ ਗਾਂਧੀ ਜੀ ਦੀ ਜੈਅੰਤੀ ‘ਤੇ ਸ਼ਰਧਾਂਜਲੀ। ਪੂਰਾ ਦੇਸ਼ ਉਨ੍ਹਾਂ ਦੀ ਪ੍ਰਭਾਵਸ਼ਾਲੀ ਅਗਵਾਈ ਦੀ ਅੱਜ ਵੀ ਮਿਸਾਲ ਦਿੰਦਾ ਹੈ। ਪਰ ਮੈਂ ਉਨ੍ਹਾਂ ਨੂੰ ਹਮੇਸ਼ਾ ਆਪਣੀ ਪਿਆਰੀ ਦਾਦੀ ਵਜੋਂ ਯਾਦ ਕਰਦਾ ਹਾਂ। ਉਨ੍ਹਾਂ ਦੀ ਸਿਖਾਈਆਂ ਹੋਈਆਂ ਗੱਲਾਂ ਮੈਨੂੰ ਲਗਾਤਾਰ ਪ੍ਰੇਰਿਤ ਕਰਦੀਆਂ ਹਨ। ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਵਿਸ਼ਵ ਭਰ ‘ਚ ਲੌਹ ਮਹਿਲਾ ਕਹਾਉਣ ਵਾਲੀ, ਦ੍ਰਿਸ਼ ਨਿਸ਼ਚਾ, ਬਹਾਦਰੀ ਤੇ ਅਨੋਖੀ ਸਮਰੱਥਾ ਵਾਲੀ, ਭਾਰਤ ਦੀ ਪਹਿਲੀ ਤੇ ਇੱਕੋ ਇੱਕ ਮਹਿਲਾ ਪ੍ਰਧਾਨ ਮੰਤਰੀ, ਇੰਦਰਾ ਗਾਂਧੀ ਜੀ ਦੀ ਜੈਅੰਤੀ ‘ਤੇ ਉਨ੍ਹਾਂ ਨੂੰ ਸ਼ਤ-ਸ਼ਤ ਨਮਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.