ਗੋਰਖਪੁਰ: ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਸ਼ਨਿੱਚਰਵਾਰ ਨੂੰ ਗੋਰਖਪੁਰ ਪਹੁੰਚੇ। ਇੱਥੇ ਉਹ ਉਨ੍ਹਾਂ ਬੱਚਿਆਂ ਦੇ ਪਰਿਵਾਰਾਂ ਨੂੰ ਮਿਲੇ, ਜਿਨ੍ਹਾਂ ਦੀ ਬੀਆਰਡੀ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੇ ਨਾਲ ਰਾਜ ਇੰਚਾਰਜ ਗੁਲਾਮ ਨਬੀ ਅਜ਼ਾਦ ਅਤੇ ਸੂਬਾ ਪ੍ਰਦੇਸ਼ ਪ੍ਰਧਾਨ ਰਾਜ ਬੱਬਰ ਵੀ ਮੌਜ਼ੂਦ ਰਹੇ। ਗੁਲਾਮ ਨਬੀ ਅਜ਼ਾਦ ਨੇ ਕਿਹਾ, ‘ਯੋਗੀ ਗੋਰਖਪੁਰ ਤੋਂ 5 ਵਾਰ ਸਾਂਸਦ ਰਹੇ, ਪਰ ਉਨ੍ਹਾਂ ਨੇ ਬੀਆਰਡੀ ਹਸਪਤਾਲ ਲਈ ਕੁਝ ਨਹੀਂ ਕੀਤਾ।’
ਇਸ ਤੋਂ ਪਹਿਲਾਂ ਸੀਐੱਮ ਯੋਗੀ ਵੀ ਸ਼ਨਿੱਚਰਵਾਰ ਨੂੰ ਗੋਰਖਪੁਰ ਪਹੁੰਚੇ ਅਤੇ ਇੱਥੇ ਭਾਜਪਾ ਦੇ ‘ਸਵੱਛ ਯੂਪੀ ਸਵਸਥ ਯੂਪੀ’ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਵਾਲੇ ਗੋਰਖਪੁਰ ਨੂੰ ਪਿਕਨਿਕ ਸਪਾਟ ਬਣਾ ਰਹੇ ਹਨ। ਇਸ ‘ਤੇ ਰਾਹੁਲ ਨੇ ਕਿਹਾ ਕਿ ਸ਼ਾਮ ਨੂੰ ਸਾਰੀਆਂ ਗੱਲਾਂ ਦਾ ਜਵਾਬ ਦਿਆਂਗਾ। ਜ਼ਿਕਰਯੋਗ ਹੈ ਕਿ ਗੋਰਖਪੁਰ ਦੇ ਬੀਆਰਡੀ ਹਸਪਤਾਲ ਵਿੱਚ ਬੀਤੇ ਦਿਨੀਂ 30 ਬੱਚਿਆਂ ਸਮੇਤ 60 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਗਈ ਸੀ। ਕਾਂਗਰਸ ਆਗੂਆਂ ਨੇ ਹਸਪਤਾਲ ਵਿੱਚ ਬੱਚਿਆਂ ਦੀ ਮੌਤ ਲਈ ਸਿੱਧੇ ਤੌਰ ‘ਤੇ ਯੋਗੀ ਅਦਿੱਤਿਆਨਾਥ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਸੀ।
ਸੀਐੱਮ ਯੋਗੀ ਵੀ ਪਹੁੰਚੇ ਗੋਰਖਪੁਰ
- ਰਾਹੁਲ ਦੇ ਗੋਰਖਪੁਰ ਦੌਰੇ ਦੇ ਨਾਲ ਹੀ ਸੀਐਮ ਯੋਗੀ ਵੀ ਸ਼ਨਿੱਚਰਵਾਰ ਨੂੰ ਗੋਰਖਪੁਰ ਪਹੁੰਚੇ। ਇੱਥੇ ਉਨ੍ਹਾਂ ਨੇ ਭਾਜਪਾ ਦੇ ‘ਸਵੱਛ ਯੂਪੀ ਸਵਸਥ ਯੂਪੀ’ ਮੁਹਿੰਮ ਦੀ ਸ਼ੁਰੂਆਤ ਕੀਤੀ।
- ਸੀਐੱਮ ਨੇ ਕਿਹਾ, ”ਇੰਸੇਫਲਾਈਟਿਸ ਨਾਲ ਅਸੀਂ ਕਈ ਸਾਲਾਂ ਤੋਂ ਲੜ ਰਹੇ ਹਾਂ। ਇਨਸੇਫਲਾਈਟਿਸ ਤੋਂ ਬਚਾਅ ਲਈ ਸਵੱਛਤਾ ਜ਼ਰੂਰੀ ਹੈ। ਅਸੀਂ ਇਸ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਵੀ ਚਲਾ ਰਹੇ ਹਾਂ।”
- ਦਿੱਲੀ ਵਾਲੇ ਲੋਕ ਸਵੱਛਤਾ ਮੁਹਿੰਮ ਬਾਰੇ ਨਹੀਂ ਜਾਣਨਗੇ। ਇਹ ਲੋਕ ਗੋਰਖਪੁਰ ਨੂੰ ਪਿਕਨਿਕ ਸਪਾਟ ਬਣਾਏ ਹੋਏ ਹਨ। ਅਸੀਂ ਗੋਰਖਪੁਰ ਨੂੰ ਪਿਕਨਿਕ ਸਪਾਟ ਨਹੀਂ ਬਣਨ ਦਿਆਂਗੇ। ਇਨ੍ਹਾਂ ਲੋਕਾਂ ਨੂੰ ਗੋਰਖਪੁਰ ਵਿੱਚ ਮਹੱਤਵ ਨਹੀਂ ਮਿਲੇਗਾ।
ਕਾਂਗਰਸ ਨੇ ਬੱਚਿਆਂ ਦੀ ਮੌਤ ਦੇ ਮਾਮਲੇ ਨੂੰ ਵਿਆਪਕ ਪੱਧਰ ‘ਤੇ ਉਠਾਇਆ। ਘਟਨਾ ਤੋਂ ਬਾਅਦ ਯੂਪੀ ਕਾਂਗਰਸ ਦੇ ਪ੍ਰਧਾਨ ਰਾਜ ਬੱਬਰ ਨੇ ਵੱਡੀ ਗਿਣਤੀ ਵਿੱਚ ਕਾਂਗਰਸ ਵਰਕਰਾਂ ਨਾਲ ਲਖਨਊ ਦੀਆਂ ਸੜਕਾਂ ‘ਤੇ ਬੈਠ ਕੇ ਯੋਗੀ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਸੀ। ਇਸ ਘਟਨਾ ‘ਤੇ ਅਜੇ ਚਰਚਾ ਚੱਲ ਹੀ ਰਹੀ ਹੈ ਕਿ ਰਾਹੁਲ ਗਾਂਧੀ ਦਾ ਗੋਰਖਪੁਰ ਜਾਣਾ ਮਾਮਲੇ ਨੂੰ ਹੋਰ ਰਾਜਨੀਤਕ ਹਵਾ ਦੇਣ ਦਾ ਕੰਮ ਕਰ ਸਕਦਾ ਹੈ। ਹਾਲਾਂਕਿ, ਦੂਜੇ ਪਾਸੇ ਘਟਨਾ ‘ਤੇ ਗੋਰਖਪੁਰ ਦੇ ਡੀਐੱਮ ਨੇ ਜਾਂਚ ਰਿਪੋਰਟ ਦਿੱਤੀ ਹੈ, ਉਸ ਵਿੱਚ ਉਨ੍ਹਾਂ ਬੱਚਿਆਂ ਦੀ ਮੌਤ ਲਈ ਬੀਆਰਡੀ ਕਾਲਜ ਦੇ ਪ੍ਰਿੰਸੀਪਲ ਅਤੇ ਦੂਜੇ ਡਾਕਟਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।