KL Rahul : ਧਰਮਸ਼ਾਲਾ ਟੈਸਟ ਤੋਂ ਵੀ ਬਾਹਰ ਹੋ ਸਕਦੇ ਹਨ ਰਾਹੁਲ, ਇਲਾਜ਼ ਲਈ ਗਏ ਹਨ ਵਿਦੇਸ਼

KL Rahul

ਇੰਗਲੈਂਡ ਖਿਲਾਫ ਚੱਲ ਰਹੀ ਸੀਰੀਜ਼ ’ਚ ਸਿਰਫ ਇੱਕ ਹੀ ਮੈਚ ਖੇਡਿਆ

  • ਪਾਟੀਦਾਰ ਨੂੰ ਹੀ ਮਿਲ ਸਕਦਾ ਹੈ ਮੌਕਾ

ਸਪੋਰਟਸ ਡੈਸਕ। ਕੇਐੱਲ ਰਾਹੁਲ ਵੀ ਇੰਗਲੈਂਡ ਖਿਲਾਫ ਪੰਜਵੇਂ ਟੈਸਟ ਤੋਂ ਬਾਹਰ ਹੋ ਸਕਦੇ ਹਨ। ਉਹ ਹੈਦਰਾਬਾਦ ’ਚ ਪਹਿਲੇ ਟੈਸਟ ਦੌਰਾਨ ਜਖਮੀ ਹੋ ਗਏ ਸਨ। ਇਸ ਤੋਂ ਬਾਅਦ ਉਹ ਬਾਕੀ 3 ਟੈਸਟ ਨਹੀਂ ਖੇਡ ਸਕੇ। ਹੁਣ ਸੂਤਰਾਂ ਤੋਂ ਮਿਲੀ ਜਾਣਾਕਰੀ ਮੁਤਾਬਕ ਰਾਹੁਲ ਇਲਾਜ ਲਈ ਇੰਗਲੈਂਡ ਗਏ ਹਨ। ਜਿਸ ਕਾਰਨ 7 ਮਾਰਚ ਤੋਂ ਹੋਣ ਵਾਲੇ 5ਵੇਂ ਟੈਸਟ ’ਚ ਉਨ੍ਹਾਂ ਦੇ ਖੇਡਣ ’ਤੇ ਸ਼ੱਕ ਹੈ। ਰਾਹੁਲ ਤੋਂ ਪਹਿਲਾਂ ਤੇਜ ਗੇਂਦਬਾਜ ਮੁਹੰਮਦ ਸ਼ਮੀ ਵੀ ਆਪਣੀ ਅੱਡੀ ਦੀ ਸਰਜਰੀ ਕਰਵਾਉਣ ਲਈ ਲੰਡਨ ਗਏ ਸਨ। ਉਨ੍ਹਾਂ ਦੀ ਸਰਜਰੀ ਸਫਲ ਰਹੀ, ਪਰ ਉਨ੍ਹਾਂ ਨੂੰ ਮੈਦਾਨ ’ਤੇ ਪਰਤਣ ’ਚ 6 ਤੋਂ 8 ਮਹੀਨੇ ਲੱਗ ਸਕਦੇ ਹਨ। (KL Rahul)

ਪਹਿਲੇ ਟੈਸਟ ’ਚ ਜ਼ਖਮੀ ਹੋਏ ਸਨ ਰਾਹੁਲ | KL Rahul

ਹੈਦਰਾਬਾਦ ’ਚ ਇੰਗਲੈਂਡ ਖਿਲਾਫ਼ ਖੇਡੇ ਗਏ ਪਹਿਲੇ ਟੈਸਟ ’ਚ ਕੇਐਲ ਰਾਹੁਲ ਜਖਮੀ ਹੋ ਗਏ ਸਨ। ਇਸ ਤੋਂ ਬਾਅਦ ਉਹ ਬਾਕੀ ਦੇ ਤਿੰਨ ਮੈਚ ਨਹੀਂ ਖੇਡ ਸਕੇ। ਹੈਦਰਾਬਾਦ ’ਚ ਖੇਡੇ ਗਏ ਪਹਿਲੇ ਟੈਸਟ ਦੌਰਾਨ ਉਨ੍ਹਾਂ ਦੇ ਸੱਜੇ ਕਵਾਡ੍ਰਿਸਪਸ ’ਚ ਦਰਦ ਹੋਇਆ ਸੀ। ਜਿਸ ਲਈ ਪਿਛਲੇ ਸਾਲ ਉਸ ਦੀ ਸਰਜਰੀ ਹੋਈ ਸੀ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਅਜੇ ਵੀ ਕੁਝ ਸਮੱਸਿਆਵਾਂ ਹਨ। ਇਸ ਦੇ ਨਾਲ ਹੀ ਟੀਮ ’ਚ ਉਨ੍ਹਾਂ ਦੀ ਦੋਹਰੀ ਭੂਮਿਕਾ ਨੂੰ ਦੇਖਦੇ ਹੋਏ ਪ੍ਰਬੰਧਨ ਕੋਈ ਜੋਖਮ ਨਹੀਂ ਲੈਣਾ ਚਾਹੁੰਦਾ। ਰਿਸ਼ਭ ਪੰਤ ਦੀ ਸੱਟ ਤੋਂ ਬਾਅਦ ਰਾਹੁਲ ਨੇ ਵਿਦੇਸ਼ੀ ਟੈਸਟਾਂ ’ਚ ਵੀ ਵਿਕਟ ਕੀਪਿੰਗ ਦੀ ਜਿੰਮੇਵਾਰੀ ਸੰਭਾਲੀ ਸੀ। (KL Rahul)

ਇੰਗਲੈਂਡ ਖਿਲਾਫ ਹੋਏ 3 ਟੈਸਟ ਨਹੀਂ ਖੇਡੇ ਰਾਹੁਲ | KL Rahul

ਬੀਸੀਸੀਆਈ ਨੇ ਸੱਟ ਤੋਂ ਉਭਰਨ ਲਈ ਕੇਐਲ ਰਾਹੁਲ ਨੂੰ ਆਰਾਮ ਦਿੱਤਾ ਹੈ। ਇਸ ਤੋਂ ਪਹਿਲਾਂ ਉਹ ਤੀਜੇ ਟੈਸਟ ਤੋਂ ਵਾਪਸੀ ਕਰਨ ਜਾ ਰਹੇ ਸਨ ਪਰ ਸੱਟ ਕਾਰਨ ਉਹ ਚੌਥੇ ਟੈਸਟ ਤੱਕ ਬਾਹਰ ਹੋ ਗਏ ਸਨ। ਬੀਸੀਸੀਆਈ ਨੇ ਹੁਣ ਉਨ੍ਹਾਂ ਨੂੰ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਲਈ ਭੇਜਿਆ ਹੈ। ਖਬਰਾਂ ਮੁਤਾਬਕ ਉਨ੍ਹਾਂ ਦਾ ਕਰੀਬ ਇੱਕ ਹਫਤੇ ਤੋਂ ਇਲਾਜ ਚੱਲ ਰਿਹਾ ਹੈ। ਅਜਿਹੇ ’ਚ 7 ਮਾਰਚ ਤੋਂ ਧਰਮਸ਼ਾਲਾ ’ਚ ਖੇਡੇ ਜਾਣ ਵਾਲੇ ਪੰਜਵੇਂ ਟੈਸਟ ’ਚ ਉਨ੍ਹਾਂ ਦੀ ਵਾਪਸੀ ਦੀ ਕੋਈ ਸੰਭਾਵਨਾ ਨਹੀਂ ਹੈ। (KL Rahul)

ਪਿਛਲੇ ਸਾਲ ਰਾਹੁਲ ਨੂੰ ਆਈਪੀਐਲ ਦੌਰਾਨ ਲੱਗੀ ਸੀ ਪੱਟ ਦੀ ਸੱਟ | KL Rahul

ਪਿਛਲੇ ਸਾਲ ਆਈਪੀਐਲ ਦੌਰਾਨ ਲਖਨਊ ਦੇ ਏਕਾਨਾ ਸਟੇਡੀਅਮ ’ਚ ਫੀਲਡਿੰਗ ਕਰਦੇ ਹੋਏ ਕੇਐਲ ਰਾਹੁਲ ਜਖਮੀ ਹੋ ਗਏ ਸਨ। ਆਰਸੀਬੀ ਦੀ ਪਾਰੀ ਦੇ ਦੂਜੇ ਓਵਰ ’ਚ ਫਾਫ ਡੂ ਪਲੇਸਿਸ ਦੇ ਸ਼ਾਟ ਨੂੰ ਰੋਕਣ ਦੀ ਕੋਸ਼ਿਸ਼ ’ਚ ਰਾਹੁਲ ਦੀ ਲੱਤ ’ਚ ਸੱਟ ਲੱਗ ਗਈ। ਫਿਰ ਉਹ ਮੈਦਾਨ ਤੋਂ ਬਾਹਰ ਚਲੇ ਗਏ ਸਨ। ਅੰਤ ’ਚ ਰਾਹੁਲ ਸੱਟ ਦੇ ਬਾਵਜੂਦ ਬੱਲੇਬਾਜੀ ਲਈ ਉਤਰੇ ਪਰ ਉਨ੍ਹਾਂ ਨੂੰ ਦੌੜਾਂ ਬਣਾਉਣ ’ਚ ਦਿੱਕਤ ਦਾ ਸਾਹਮਣਾ ਕਰਨਾ ਪਿਆ। ਜੂਨ ’ਚ ਜਰਮਨੀ ’ਚ ਉਨ੍ਹਾਂ ਦੇ ਪੱਟ ਦਾ ਸਫਲ ਆਪ੍ਰੇਸ਼ਨ ਹੋਇਆ ਸੀ (KL Rahul)

Dera Sacha Sauda ਤੋਂ Live || ਪਵਿੱਤਰ ਭੰਡਾਰੇ ’ਤੇ ਸ਼ਾਹ ਸਤਿਨਾਮ ਜੀ ਧਾਮ ’ਚ ਲੱਗੀਆਂ ਰੌਣਕਾਂ | Maha Rehmo Karam…

ਧਰਮਸ਼ਾਲਾ ਟੈਸਟ ’ਚ ਵਾਪਸੀ ਕਰ ਸਕਦੇ ਹਨ ਬੁਮਰਾਹ | KL Rahul

ਧਰਮਸ਼ਾਲਾ ’ਚ ਹੋਣ ਵਾਲੇ ਆਖਰੀ ਟੈਸਟ ਮੈਚ ਲਈ ਤੇਜ ਗੇਂਦਬਾਜ ਜਸਪ੍ਰੀਤ ਬੁਮਰਾਹ ਦੀ ਵਾਪਸੀ ਹੋ ਸਕਦੀ ਹੈ। ਉਨ੍ਹਾਂ ਨੂੰ ਚੌਥੇ ਟੈਸਟ ਤੋਂ ਆਰਾਮ ਦਿੱਤਾ ਗਿਆ ਸੀ। ਕੰਮ ਦੇ ਬੋਝ ਕਾਰਨ ਕੁਝ ਖਿਡਾਰੀਆਂ ਨੂੰ ਆਖਰੀ ਟੈਸਟ ਤੋਂ ਆਰਾਮ ਦਿੱਤਾ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਪੰਜਵੇਂ ਟੈਸਟ ’ਚ ਵਿਰਾਟ ਕੋਹਲੀ ਦੀ ਵੀ ਵਾਪਸੀ ਹੋ ਸਕਦੀ ਹੈ। ਕੋਹਲੀ ਆਪਣੇ ਦੂਜੇ ਬੱਚੇ ਦੇ ਜਨਮ ਕਾਰਨ ਇੰਗਲੈਂਡ ਖਿਲਾਫ ਪਹਿਲੇ 4 ਟੈਸਟ ਮੈਚ ਨਹੀਂ ਖੇਡ ਸਕੇ ਸਨ। (KL Rahul)

MSG Bhandara : ਸਲਾਬਤਪੁਰਾ ’ਚ ਲੱਗੀਆਂ ਰਾਮ-ਨਾਮ ਦੀਆਂ ਰੌਣਕਾਂ