ਰਾਹੁਲ ਨੇ ਟੇਕਿਆ ਗੁਰਦੁਆਰੇ ‘ਚ ਮੱਥਾ

Rahul, Gurudwara, Madhya Pradesh

ਗਵਾਲੀਅਰ, ਏਜੰਸੀ।

ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਮੱਧਪ੍ਰਦੇਸ਼ ਪ੍ਰਵਾਸ ਦੇ ਦੂਰੇ ਦਿਨ ਇੱਥੇ ਸਥਿਤ ਇੱਕ ਗੁਰਦੁਆਰੇ ‘ਚ ਮੱਥਾ ਟੇਕ ਕੇ ਆਪਣੇ ਦੌਰੇ ਦੀ ਸ਼ੁਰੂਆਤ ਕੀਤੀ। ਗਾਂਧੀ ਸਵੇਰੇ ਕਰੀਬ 11 ਵਜੇ ਸਥਾਨਕ ਗੁਰਦੁਆਰਾ ਦਾਤਾ ਬੰਦੀ ਛੋੜ ਪਹੁੰਚੇ। ਇੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਗਾਂਧੀ ਨੇ ਇੱਥੇ ਮੱਥਾ ਟੇਕਿਆ।

ਇਸ ਦੌਰਾਨ ਪਾਰਟੀ ਦੇ ਪ੍ਰਦੇਸ਼ ਇਕਾਈ ਦੇ ਪ੍ਰਧਾਨ ਕਮਲਨਾਥ ਅਤੇ ਚੋਣ ਪ੍ਰਚਾਰ ਮੁਹਿੰਮ ਕਮੇਟੀ ਦੇ ਮੁੱਖ ਜਯੋਤੀਰਾਦਿਤਿਆ ਸਿੰਧੀਆ ਵੀ ਉਨ੍ਹਾਂ ਨਾ ਮੰਜੂਦ ਸਨ। ਗਾਂਧੀ ਅੱਜ ਸ਼ਯੋਪੁਰ, ਸਬਲਗੜ੍ਹ ਤੇ ਜੋਰਾ ‘ਚ ਸਰਵਜਨਕ ਸਭਾਵਾਂ ਨੂੰ ਸੰਬੋਧਨ ਕਰਨਗੇ। ਅੱਜ ਹੀ ਉਹ ਜੌਰਾ ਤੇ ਮੁਰੈਨਾ ਦੇ ਦਰਮਿਆਨ ਰੋੜ ਸ਼ੋ ਕਰਨ ਤੋਂ ਬਾਅਦ ਗਵਾਲੀਅਰ ਤੋਂ ਦਿੱਲੀ ਲਈ ਰਵਾਨਾਂ ਹੋਣਗੇ।

ਰਾਹੁਲ ਗਾਂਧੀ ਨੇ ਕੱਲ੍ਹ ਦਤਿਆ ‘ਚ ਮਾਂ ਪੀਤਾਂਬਰਾ ਸ਼ਕਤੀਪੀਠ ‘ਚ ਦਰਸ਼ਨ ਨਾਲ ਆਪਣੇ ਦੋ ਦਿਨੀ ਪ੍ਰਵੇਸ ਪ੍ਰਵਾਸ ਦੀ ਸ਼ੁਰੂਆਤ ਕੀਤੀ ਸੀ। ਕੱਲ੍ਹ ਵੀ ਆਪਣੀ ਸਭਾਵਾਂ ‘ਚ ਗਾਂਧੀ ਨੇ ਕੇਂਦਰ ਅਤੇ ਪ੍ਰਦੇਸ਼ ਸਰਕਾਰ ‘ਤੇ ਜੰਮ ਕੇ ਹਮਲਾ ਬੋਲਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here