ਪੇਂਡੂ ਇਲਾਕਿਆਂ ‘ਚੋਂ ਇਸ ‘ਚ ਹੋਰ ਜ਼ਿਆਦਾ 8.8 ਫੀਸਦੀ ਦੀ ਗਿਰਾਵਟ
ਏਜੰਸੀ/ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਦੇਸ਼ ਦੀ ਅਰਥਵਿਵਸਥਾ ਬਹੁਤ ਖਰਾਬ ਸਥਿਤੀ ‘ਚ ਪਹੁੰਚ ਗਈ ਹੈ ਅਤੇ ਸਰਕਾਰ ਉਲਝਣ ਪੈਦਾ ਕਰਨ ਲਈ ਅੰਕੜੇ ਲੁਕੋ ਰਹੀ ਹੈ ਗਾਂਧੀ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, ‘ਮੋਦੀ ਸ਼ਾਸਨ ‘ਚ ਦੇਸ਼ ਦੀ ਅਰਥਵਿਵਸਥਾ ਡਾਵਾਂਡੋਲ ਹੋ ਗਈ ਹੈ ਅਤੇ ਸਰਕਾਰ ਆਪਣੇ ਹੀ ਅੰਕੜੇ ਲੁਕੋ ਰਹੀ ਹੈ। Rahul Gandhi’s
ਇਸਦੇ ਨਾਲ ਹੀ ਉਨ੍ਹਾਂ ਨੇ ਇੱਕ ਖਬਰ ਪੋਸਟ ਕੀਤੀ ਹੈ ਜਿਸ ‘ਚ ਕੌਮੀ ਸੰਖਿਅਕੀ ਸੰਗਠਨ (ਐਨਐਸਓ) ਦੇ ਅੰਕੜੇ ਦਾ ਹਵਾਲਾ ਦਿੰਦਿਆਂ ਲਿਖਿਆ ਹੈ ਕਿ ਦੇਸ਼ ‘ਚ ਚਾਰ ਦਹਾਕੇ ਬਾਅਦ ਖਪਤਕਾਰ ਆਮਦਨ ਡਿੱਗੀ ਹੈ ਅਤੇ ਗਰੀਬੀ ਲਗਾਤਾਰ ਵਧ ਰਹੀ ਹੈ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਵੀ ਇਸ ਅੰਕੜੇ ਸਬੰਧੀ ਸਰਕਾਰ ‘ਤੇ ਹਮਲਾ ਕੀਤਾ ਅਤੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੀ ਜਨਤਾ ਨੂੰ ਗਰੀਬੀ ‘ਚ ਧੱਕਣ ਦਾ ਇਤਿਹਾਸ ਬਣਾ ਰਹੀ ਹੈ ਪੇਂਡੂ ਇਲਾਕਿਆਂ ‘ਚ ਲੋਕ ਜ਼ਿਆਦਾ ਪੀੜਤ ਹਨ ਅਤੇ ਉਹ ਸਰਕਾਰ ਦੀਆਂ ਨੀਤੀਆਂ ਦਾ ਮਾੜਾ ਨਤੀਜਾ ਭੁਗਤ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।