ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ’ਚ ਸੁਰੱਖਿਆ ਨੂੰ ਲੱਗੀ ਸੰਨ੍ਹ

Bharat Jodo Yatra

ਹੁਸ਼ਿਆਰਪੁਰ। ਪੰਜਾਬ ’ਚ ‘ਭਾਰਤ ਜੋੜੋ ਯਾਤਰਾ’ (Bharat Jodo Yatra) ਦੌਰਾਨ ਰਾਹੁਲ ਗਾਂਧੀ ਦੀ ਸੁਰੱਖਿਆ ’ਚ ਦੂਜੀ ਵਾਰ ਅਣਗਹਿਲੀ ਹੋਈ ਹੈ। ਹੁਸ਼ਿਆਪੁਰ ਵਿੱਚ ਪਹਿਲਾਂ ਤਾਂ ਇੱਕ ਨੌਜਵਾਨ ਭੱਜਦਾ ਹੋਇਆ ਆਇਆ ਅਤੇ ਜਬਰਨ ਰਾਹੁਲ ਗਾਂਧੀ ਦੇ ਗਲੇ ਲਗ ਗਿਆ। ਇਸ ਤੋਂ ਬਾਅਦ ਇੱਕ ਸ਼ੱਕੀ ਵੀ ਰਾਹੁਲ ਗਾਂਧੀ ਦੇ ਕੋਲ ਪਹੁੰਚ ਗਿਆ।

ਨੌਜਵਾਨ ਜਦੋਂ ਰਾਹੁਲ ਗਾਂਧੀ ਦੇ ਗਲੇ ਲੱਗਿਆ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਮੱਦਦ ਨਾਲ ਰਾਹੁਲ ਗਾਂਧੀ ਨੇ ਧੱਕਾ ਦੇ ਕੇ ਉਸ ਨੂੰ ਦੂਰ ਕੀਤਾ ਗਿਆ। ਇਸ ਤੋਂ ਬਾਅਦ ਬੱਸੀ ਪਿੰਡ ਵਿੱਚ ਟੀ ਬ੍ਰੇਕ ਵਿਚ ਜਾਂਦੇ ਸਮੇਂ ਇੱਕ ਨੌਜਵਾਨ ਸਿਰ ’ਤੇ ਕੇਸਰੀ ਪਗੜੀ ਬੰਨ੍ਹੀ ਹੋਇਆ ਰਾਹੁਲ ਗਾਂਧੀ ਦੇ ਕਰੀਬ ਆ ਗਿਆ। ਇਹ ਦੇਖ ਕੇ ਸੁਰੱਖਿਆ ਮੁਲਾਜ਼ਆਂ ਨੇ ਉਸ ਨੂੰ ਫੜ ਲਿਆ। ਇਹ ਦੋਵੇ ਘਟਨਾਵਾਂ 35 ਮਿੰਟ ਦੇ ਅੰਦਰ ਹੋਈਆਂ। ਦੱਸ ਦਈਏ ਕਿ ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨੂੰ ਵੱਡੀ ਸੁਰੱਖਿਆ ਦਿੱਤੀ ਗਈ ਹੈ। (Bharat Jodo Yatra)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here