ਰਾਹੁਲ ਗਾਂਧੀ ਨੇ ਅਗਨੀਵੀਰ ਸ਼ਹੀਦ ਅਜੇ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

Rahul Gandhi
ਰਾਹੁਲ ਗਾਂਧੀ ਨੇ ਅਗਨੀਵੀਰ ਸ਼ਹੀਦ ਅਜੇ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਇੰਡੀਆ ਗਠਜੋੜ ਦੀ ਸਰਕਾਰ ਬਣਦਿਆਂ ਹੀ ਅਗਨੀਵੀਰ ਯੋਜਨਾ ਖ਼ਤਮ ਕਰ ਦੇਵਾਂਗੇ – ਰਾਹੁਲ ਗਾਂਧੀ

(ਗੁਰਤੇਜ ਜੋਸੀ) ਮਾਲੇਰਕੋਟਲਾ। ਸੱਤਾ ਵਿੱਚ ਆਉਂਦਿਆਂ ਹੀ ਅਗਨੀ ਵੀਰ ਭਰਤੀ ਸਕੀਮ ਉਹਨੂੰ ਬੰਦ ਕਰਕੇ ਫੌਜ ਵਿੱਚ ਸਿੱਧੀ ਭਰਤੀ ਕੀਤੀ ਜਾਵੇਗੀ, ਦੇਸ਼ ਦੇ ਅੰਦਰ ਭਾਰਤੀ ਫੌਜ ਵਿੱਚ ਹੋਇਆ ਹਰ ਸ਼ਹੀਦ ਬਰਾਬਰ ਹੋਵੇਗਾ ਭਾਵੇਂ ਉਸ ਦੀ ਭਰਤੀ ਅਗਨੀ ਵੀਰ ਦੇ ਤੌਰ ’ਤੇ ਹੀ ਕਿਉਂ ਨਾ ਹੋਈ ਹੋਵੇ ਉਸ ਨੂੰ ਵੀ ਦੇਸ਼ ਦੇ ਦੂਸਰੇ ਸ਼ਹੀਦਾਂ ਵਾਂਗ ਸਤਿਕਾਰ ਅਤੇ ਸਹੂਲਤਾਂ ਮਿਲਣਗੀਆਂ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ  ਰਾਹੁਲ ਗਾਂਧੀ (Rahul Gandhi) ਨੇ ਆਪਣੀ ਪੰਜਾਬ ਫੇਰੀ ਦੌਰਾਨ ਨਜ਼ਦੀਕੀ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਅਗਨੀਵੀਰ ਸ਼ਹੀਦ ਅਜੇ ਸਿੰਘ ਦੇ ਘਰ ਪਰਿਵਾਰ ਨਾਲ ਗੱਲਬਾਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਦੇਸ਼ ਦੇ ਅੰਦਰ ਸ਼ਹੀਦ ਦਾ ਦਰਜਾ ਸਿਰਫ ਇੱਕ ਹੀ ਹੋਣਾ ਚਾਹੀਦਾ: Rahul Gandhi

ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੇ ਅੰਦਰ ਸ਼ਹੀਦ ਦਾ ਦਰਜਾ ਸਿਰਫ ਇੱਕ ਹੀ ਹੋਣਾ ਚਾਹੀਦਾ ਦੋ ਨਹੀਂ ਹੋਣੇ ਚਾਹੀਦੇ। ਇੱਕ ਅਗਨੀ ਵੀਰ ਦੇ ਪਰਿਵਾਰ ਨੂੰ ਵੀ ਉਹ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਜੋ ਇੱਕ ਫੌਜ ਦੇ ਰੈਗੂਲਰ ਸਿਪਾਹੀ ਦੇ ਪਰਿਵਾਰ ਨੂੰ ਮਿਲਦੀਆਂ ਹਨ। ਉਨਾਂ ਆਖਿਆ ਕਿ ਦੇਸ਼ ਲਈ ਸ਼ਹੀਦ ਹੋਣ ਵਾਲੇ ਅਗਨੀ ਵੀਰਾਂ ਦੇ ਪਰਿਵਾਰਾਂ ਨੂੰ ਨਾ ਕੋਈ ਪੈਨਸ਼ਨ ਮਿਲ ਰਹੀ ਹੈ ਨਾ ਸਰਕਾਰੀ ਨੌਕਰੀ ਅਤੇ ਨਾ ਹੀ ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਈ ਹੋਰ ਸਹੂਲਤ ਮਿਲ ਰਹੀ ਹੈ ਸਗੋਂ ਪਰਿਵਾਰਕ ਮੈਂਬਰ ਆਪਣੇ ਗੁਜ਼ਾਰੇ ਲਈ ਦਿਹਾੜੀਆਂ/ ਮਜ਼ਦੂਰੀ ਕਰਨ ਲਈ ਮਜ਼ਬੂਰ ਹਨ।

ਜੋ ਅਗਨੀ ਵੀਰ ਸ਼ਹੀਦ ਹੋਏ ਹਨ ਉਹਨਾਂ ਨੂੰ ਵੀ ਦੇਸ਼ ਦੇ ਦੂਸਰੇ ਸ਼ਹੀਦਾਂ ਵਾਲੀਆਂ ਸਹੂਲਤਾਂ ਪ੍ਰਦਾਨ ਕਰਾਂਗੇ : Rahul Gandhi

ਉਨਾਂ ਆਖਿਆ ਕਿ ਇਸ ਤੋਂ ਪਹਿਲਾਂ ਵੀ ਜੋ ਅਗਨੀ ਵੀਰ ਸ਼ਹੀਦ ਹੋਏ ਹਨ ਉਹਨਾਂ ਨੂੰ ਵੀ ਦੇਸ਼ ਦੇ ਦੂਸਰੇ ਸ਼ਹੀਦਾਂ ਵਾਲੀਆਂ ਸਹੂਲਤਾਂ ਪ੍ਰਦਾਨ ਕਰਾਂਗੇ। ਉਨਾਂ ਆਖਿਆ ਕਿ ਭਾਰਤ ਦੇ ਲੋਕਾਂ ਵੱਲੋਂ ਇਹ ਨਿਰਣਾ ਕਰ ਲਿਆ ਗਿਆ ਹੈ ਕਿ ਇਸ ਵਾਰ ਭਾਜਪਾ ਦੀ ਸਰਕਾਰ ਹਟਾਉਣੀ ਅਤੇ ਕਾਂਗਰਸ ਦੀ ਸਰਕਾਰ ਲਿਆਉਣੀ ਹੈ, ਕਿਸੇ ਕਾਰਨ ਹੀ ਪੰਜਾਬ ਦੇ ਲੋਕ ਵੀ ਕਾਂਗਰਸ ਦੀ ਸਰਕਾਰ ਲਿਆਉਣ ਦਾ ਮਨ ਬਣਾ ਚੁੱਕੇ ਹਨ । ਜਿਕਰਯੋਗ ਹੈ ਕਿ ਨੇੜਲੇ ਪਿੰਡ ਰਾਮਗੜ੍ਹ ਸਰਦਾਰਾਂ ਦੇ ਗ਼ਰੀਬ ਪਰਿਵਾਰ ਦਾ ਮਿਹਨਤੀ ਪੁੱਤਰ ਅਜੈ ਸਿੰਘ ਜੋ ਭਾਰਤੀ ਫੌਜ ਵਿੱਚ ਅਗਨੀਵੀਰ ਵਜੋਂ ਭਰਤੀ ਹੋਇਆ ਸੀ, ਬੀਤੇ ਸਮੇਂ ਦੌਰਾਨ ਦੇਸ਼ ਲਈ ਸ਼ਹਾਦਤ ਦੇ ਗਿਆ ਸੀ। ਅੱਜ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਕਾਂਗਰਸ ਪਾਰਟੀ ਦੇ ਕੌਮੀ ਆਗੂ ਸ੍ਰੀ ਰਾਹੁਲ ਗਾਂਧੀ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੇ ਘਰ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਪਹੁੰਚੇ।

 

ਇਹ ਵੀ ਪੜ੍ਹੋ: ਮਜ਼ਬੂਤ ਲੋਕਤੰਤਰ ਲਈ ਲਾਜ਼ਮੀ ਕੀਤੀ ਜਾਵੇ ਵੋਟ ਦੇ ਅਧਿਕਾਰ ਦੀ ਵਰਤੋਂ

ਇਸ ਮੌਕੇ ਲੋਕ ਸਭਾ ਕਾਗਰਸੀ ਉਮੀਦਵਾਰ ਡਾ. ਅਮਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਜੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਦਾ ਹਾਲ ਚਾਲ ਜਾਣਿਆ, ਉਨ੍ਹਾਂ ਦੀ ਹਰ ਸਮੱਸਿਆ ਸੁਣੀ ਤੇ ਉਨ੍ਹਾਂ ਦੀ ਹਰ ਸੰਭਵ ਮੱਦਦ ਲਈ ਸਾਡੀ ਡਿਊਟੀ ਲਗਾਈ। ਇਸ ਮੌਕੇ ਸ਼ਹੀਦ ਦੇ ਮਾਤਾ- ਪਿਤਾ ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਨੇ ਸਾਡੇ ਘਰ ਆ ਕੇ ਜੋ ਦੁੱਖ ਵੰਡਾਇਆ ਹੈ ਤੇ ਸਾਨੂੰ ਭਰੋਸਾ ਦਿਵਾਇਆ ਕਿ ਇੰਡੀਆ ਗਠਜੋੜ ਦੀ ਸਰਕਾਰ ਬਣਨ ਤੇ ਅਗਨੀ ਵੀਰ ਯੋਜਨਾ ਬੰਦ ਕੀਤੀ ਜਾਵੇਗੀ।