ਰਾਹੁਲ ਗਾਂਧੀ ਦੀ ਸੁਰੱਖਿਆ ‘ਚ ਊਣਤਾਈ, ਰੋਡ ਸ਼ੋਅ ਦੌਰਾਨ ਧਮਾਕਾ, ਕੋਈ ਜ਼ਖਮੀ ਨਹੀਂ

Rahul Gandhi, security, Utdai, Road Show, Explosion, No Injuries

ਰਾਹੁਲ ਦੇ ਰੋਡ ਸ਼ੋਅ ਦੌਰਾਨ ਗੁਬਾਰਿਆਂ ਦੇ ਗੁੱਛੇ ਵਿੱਚੋਂ ਹੋਇਆ ਧਮਾਕਾ

ਏਜੰਸੀ, ਜਬਲਪੁਰ

ਮੱਧ ਪਦੇਸ਼ ‘ਚ ਚੋਣ ਰੈਲੀ ਕਰ ਰਹੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਰੋਡ ਸ਼ੋਅ ਦੌਰਾਨ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਉਨ੍ਹਾਂ ਦੀ ਗੱਡੀ ਦੇ ਬਿਲਕੁਲ ਨੇੜੇ ਹੀ ਗੁਬਾਰਿਆਂ ‘ਚ ਧਮਾਕਾ ਹੋ ਗਿਆ   ਪੁਲਿਸ ਤੇ ਸੁਰੱਖਿਆ ਬਲਾਂ ਨੇ ਤੁਰੰਤ ਸਥਿਤੀ ਨੂੰ ਪਰਖਦਿਆਂ ਹਲਾਤ ਕਾਬੂ ‘ਚ  ਕਰ ਲਏ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਜਬਲਪੁਰ ਜ਼ਿਲ੍ਹੇ ‘ਚ ਸਨਿੱਚਰਵਾਰ ਨੂੰ ਰੋਡ ਸ਼ੋਅ ਕਰ ਰਹੇ ਸਨ ਉਹ ਗੱਡੀ ਦੀ ਖੁੱਲ੍ਹੀ ਛੱਤ ‘ਤੇ ਖੜ੍ਹੇ ਹੋ ਕੇ ਲੋਕਾਂ ਦਾ ਸਵਾਗਤ ਕਬੂਲ ਰਹੇ ਸਨ ਇਸ ਦੌਰਾਨ ਇੱਕ ਵਰਕਰ ਭੀੜ ‘ਚ ਗੁਬਾਰਿਆਂ ਦਾ ਗੁੱਛਾ ਲੈ ਕੇ ਖੜ੍ਹਾ ਹੋਇਆ ਸੀ, ਜਿਸ ‘ਚ ਅਚਾਨਕ ਧਮਾਕਾ ਹੋ ਗਿਆ ਤੇ ਅੱਗ ਦੀਆਂ ਲਪਟਾਂ ਨਿਕਲ ਉਠੀਆਂ

ਘਟਨਾ ਦੀ ਵੀਡੀਓ ਸੋਸ਼ਲ ਮੋਡੀਆ ‘ਤੇ ਵਾਇਰਲ ਹੋ ਗਈ ਹੈ ਅਚਾਨਕ ਵਾਪਰੀ ਇਸ ਘਟਨਾ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਗੱਡੀ ‘ਤੇ ਖੜ੍ਹੇ ਰਾਹੁਲ ਗਾਂਧੀ ਵੀ ਝਟਕੇ ਨਾਲ ਪਿੱਛੇ ਹਟ ਗਏ ਇਸ ਦਰਮਿਆਨ ਪੁਲਿਸ ਤੇ ਐਸਪੀਜੀ ਨੇ ਤੁਰੰਤ ਸਥਿਤੀ ਨੂੰ ਕੰਟਰੋਲ ਕਰ ਲਿਆ ਸਥਾਨਕ ਪੁਲਿਸ ਅਧਿਕਾਰੀ ਅਮਿਤ ਸਿੰਘ ਨੇ ਕਿਹਾ, ਅਸੀਂ ਚੈੱਕ ਕੀਤਾ ਸੁਰੱਖਿਆ ‘ਚ ਕਿਸੇ ਵੀ ਤਰ੍ਹਾਂ ਦੀ ਕਮੀ ਜਾਂ ਹਮਲੇ ਵਰਗੇ ਕੋਈ ਘਟਨਾ ਨਹੀਂ ਸੀ

ਕਿਸੇ ਨੂੰ ਹਲਕੀ ਚੋਟ ਵੀ ਨਹੀਂ ਆਈ ਹੈ ਉਨ੍ਹਾਂ ਦੱਸਿਆ ਕਿ ਲੋਕਾਂ ਨੇ ਰਾਹੁਲ ਦੇ ਸਵਾਗਤ ਲਈ ਗੁਬਰੇ ਲੈ ਰੱਖੇ ਸਨ ਇਸ ਦੌਰਾਨ ਇੱਕ ਵਰਕਰ ਨੇ ਹੱਥਾਂ ‘ਚ ਆਰਤੀ ਦੀ ਥਾਲੀ ਲੈ ਰੱਖੀ ਸੀ, ਜੋ ਕਿ ਗੁਬਾਰਿਆਂ ਨਾਲ ਟਚ ਹੋ ਗਈ ਤੇ ਧਮਾਕਾ ਹੋ ਗਿਆ ਜ਼ਿਕਰਯੋਗ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ‘ਚ ਰਾਹੁਲ ਗਾਂਧੀ ਪੂਰੇ ਜ਼ੋਰ-ਸ਼ੋਰ ਨਾਲ ਜੁਟੇ ਹੋਏ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here