ਸਾਡੇ ਨਾਲ ਸ਼ਾਮਲ

Follow us

20 C
Chandigarh
Friday, February 20, 2026
More
    Home Breaking News Rahul Gandhi ...

    Rahul Gandhi Sultanpur Court: ਰਾਹੁਲ ਗਾਂਧੀ ਲਖਨਓ ਤੋਂ ਸੁਲਤਾਨਪੁਰ ਰਵਾਨਾ, ਸ਼ਾਹ ਮਾਣਹਾਨੀ ਮਾਮਲੇ ’ਚ ਪੇਸ਼ੀ

    Rahul Gandhi Sultanpur Court
    Rahul Gandhi Sultanpur Court: ਰਾਹੁਲ ਗਾਂਧੀ ਲਖਨਓ ਤੋਂ ਸੁਲਤਾਨਪੁਰ ਰਵਾਨਾ, ਸ਼ਾਹ ਮਾਣਹਾਨੀ ਮਾਮਲੇ ’ਚ ਪੇਸ਼ੀ

    Rahul Gandhi Sultanpur Court: ਸੁਲਤਾਨਪੁਰ (ਏਜੰਸੀ)। ਕਾਂਗਰਸ ਨੇਤਾ ਰਾਹੁਲ ਗਾਂਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਆਪਣੀਆਂ ਟਿੱਪਣੀਆਂ ਦੇ ਸੰਬੰਧ ’ਚ ਆਪਣਾ ਬਿਆਨ ਦਰਜ ਕਰਵਾਉਣ ਲਈ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿੱਚ ਸੰਸਦ ਮੈਂਬਰ/ਵਿਧਾਇਕ ਅਦਾਲਤ ਵਿੱਚ ਪੇਸ਼ ਹੋਣਗੇ। ਰਾਹੁਲ ਸਵੇਰੇ 9:30 ਵਜੇ ਦੇ ਕਰੀਬ ਦਿੱਲੀ ਤੋਂ ਲਖਨਊ ਹਵਾਈ ਅੱਡੇ ’ਤੇ ਪਹੁੰਚੇ ਤੇ ਸੁਲਤਾਨਪੁਰ ਲਈ ਰਵਾਨਾ ਹੋ ਗਏ। ਲਖਨਊ ਹਵਾਈ ਅੱਡੇ ’ਤੇ ਪਹੁੰਚਣ ’ਤੇ, ਕਾਂਗਰਸੀ ਵਰਕਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।

    ਇਹ ਖਬਰ ਵੀ ਪੜ੍ਹੋ : Vande Bharat Express: ਰੇਲ ਯਾਤਰੀਆਂ ਲਈ ਅਹਿਮ ਖਬਰ! ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਮਿਲਿਆ ਨਵਾਂ ਠਹਿਰਾਅ

    ਮੀਡੀਆ ਨੇ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਹੱਥ ਹਿਲਾਉਂਦੇ ਹੋਏ ਵਾਪਸ ਆਪਣੀ ਕਾਰ ’ਚ ਬੈਠ ਗਏ ਅਤੇ ਚਲੇ ਗਏ। ਇਸ ਦੌਰਾਨ, ਸੁਲਤਾਨਪੁਰ ਅਦਾਲਤ ਦੇ ਬਾਹਰ ਪੋਸਟਰ ਲਾਏ ਗਏ ਹਨ, ਜਿਨ੍ਹਾਂ ’ਚ ਰਾਹੁਲ ਦੀ ਫੋਟੋ ਤੇ ‘ਸੱਤਿਆਮੇਵ ਜਯਤੇ’ ਸ਼ਬਦ ਲਿਖੇ ਹੋਏ ਹਨ। ਇਹ ਮਾਮਲਾ ਅੱਠ ਸਾਲ ਪੁਰਾਣਾ ਹੈ। ਦੋਸ਼ ਹੈ ਕਿ ਰਾਹੁਲ ਗਾਂਧੀ ਨੇ 2018 ਦੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਦੌਰਾਨ ਅਮਿਤ ਸ਼ਾਹ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। Rahul Gandhi Sultanpur Court

    ਉਨ੍ਹਾਂ ਨੇ ਉਦੋਂ ਕਿਹਾ ਸੀ ਕਿ ਇਮਾਨਦਾਰੀ ਦਾ ਪ੍ਰਚਾਰ ਕਰਨ ਵਾਲੀ ਪਾਰਟੀ ਦੇ ਪ੍ਰਧਾਨ ’ਤੇ ਕਤਲ ਦਾ ਦੋਸ਼ ਹੈ। ਇਸ ਬਿਆਨ ਤੋਂ ਬਾਅਦ, ਸੁਲਤਾਨਪੁਰ ਦੇ ਭਾਜਪਾ ਨੇਤਾ ਵਿਜੇ ਮਿਸਰਾ ਨੇ 4 ਅਗਸਤ, 2018 ਨੂੰ ਰਾਹੁਲ ਗਾਂਧੀ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕੀਤਾ। ਸੁਲਤਾਨਪੁਰ ਦੀ ਅਦਾਲਤ ਨੇ ਰਾਹੁਲ ਨੂੰ 19 ਜਨਵਰੀ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਦਾ ਹੁਕਮ ਦਿੱਤਾ। ਅਦਾਲਤ ਨੇ ਵਿਰੋਧੀ ਧਿਰ ਦੇ ਨੇਤਾ ਦੇ ਵਕੀਲ ਕਾਸ਼ੀ ਸ਼ੁਕਲਾ ਨੂੰ ਚੇਤਾਵਨੀ ਦਿੱਤੀ ਸੀ ਕਿ ਇਹ ਆਖਰੀ ਮੌਕਾ ਹੈ, ਇਸ ਤੋਂ ਬਾਅਦ ਸਖਤ ਕਾਰਵਾਈ ਕੀਤੀ ਜਾਵੇਗੀ।