2019 ‘ਤੇ ਮੰਥਨ: ਕਾਂਗਰਸ ਨੇ 300 ਸੀਟਾਂ ਦੀ ਬਣਾਈ ਰਣਨੀਤੀ, ਮੀਟਿੰਗ ‘ਚ ਉੱਠੀ ਮੰਗ | Rahul Gandhi
- ਲਾਲਸਾ ਛੱਡ ਇੱਕਜੁਟ ਹੋਣ ਵਿਰੋਧੀ ਪਾਰਟੀਆਂ: ਸੋਨੀਆ | Rahul Gandhi
- ਦੇਸ਼ ਭਰ ‘ਚ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਦੀ ਤਿਆਰੀ | Rahul Gandhi
ਨਵੀਂ ਦਿੱਲੀ, (ਏਜੰਸੀ) ਕਾਂਗਰਸ ਦੀ ਨਵੀਂ ਬਣੀ ਸਰਵਉੱਚ ਨੀਤੀ ਨਿਰਧਾਰਕ ਸੰਸਥਾ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀ ਰਣਨੀਤੀ ‘ਤੇ ਡੂੰਘਾ ਵਿਚਾਰ ਮੰਥਨ ‘ਚ ਸਵੀਕਾਰ ਕੀਤਾ ਕਿ ਕੇਂਦਰ ‘ਚ ਸੱਤਾਧਾਰੀ ਰਾਸ਼ਟਰੀ ਡੈਮੋਕਰੈਟਿਕ ਗੱਠਜੋੜ (ਐਨਡੀਏ) ਨੂੰ ਹਰਾਉਣ ਲਈ ਵਿਆਪਕ ਸਾਂਝੇ ਪ੍ਰਗਤੀਸ਼ੀਲ ਗੱਠਜੋੜ (ਯੂਪੀਏ)-3 ਲਾਜ਼ਮੀ ਹੈ।
ਪਰ ਯਕੀਨੀ ਕਰਨਾ ਹੋਵੇਗਾ ਕਿ ਗੱਠਜੋੜ ‘ਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਦੇ ਰੂਪ ‘ਚ ਉੱਭਰੇ ਅਤੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਹੀ ਉਸ ਦੇ ਆਗੂ ਰਹਿਣ ਗਾਂਧੀ ਦੀ ਅਗਵਾਈ ‘ਚ ਸੰਸਦੀ ਸੌਧ ‘ਚ ਅੱਜ ਹੋਈ ਕਾਂਗਰਸ ਕਾਰਜ ਕਮੇਟੀ ਦੀ ਮੀਟਿੰਗ ‘ਚ ਦੁਪਹਿਰ ਦੇ ਭੋਜਨ ਤੋਂ ਪਹਿਲਾਂ ਲਗਭਗ ਦੋ ਘੰਟੇ ਤੱਕ ਅਗਾਮੀ ਲੋਕ ਸਭਾ ਚੋਣਾਂ ਦੀ ਰਣਨੀਤੀ ‘ਤੇ ਡੂੰਘਾ ਵਿਚਾਰ ਵਟਾਂਦਰਾ ਕੀਤਾ ਗਿਆ। ਸੂਤਰਾਂ ਨੇ ਕੇਰਲ ਨੂੰ ਲੈ ਕੇ ਸਵਾਲ ਪੁੱਛੇ ਜਾਣ ‘ਤੇ ਦੱਸਿਆ ਕਿ ਮੀਟਿੰਗ ‘ਚ ਸਭ ਨੇ ਮੰਨਿਆ ਨੇ ਕਿ 2019 ‘ਚ ਇੱਕ ਵਿਆਪਕ ਗਠਜੋੜ ਜ਼ਰੂਰੀ ਹੋਵੇਗਾ, ਕਿਉਂਕਿ ਇਸ ਦੇ ਬਿਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੂੰ ਸੱਤਾ ਤੋਂ ਬੇਦਖਲ ਕਰਨਾ ਮੁਸ਼ਕਲ ਹੋਵੇਗਾ।
ਕਾਂਗਰਸ ਜ਼ਿਆਦਾ ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣੇ | Rahul Gandhi
ਸੂਤਰਾਂ ਅਨੁਸਾਰ ਪੀ. ਚਿੰਦਬਰਮ ਨੇ ਗਠਜੋੜ ਦੀ ਅਹਿਮੀਅਤ ਸਬੰਧੀ ਇਹ ਵਿਚਾਰ ਰੱਖੇ ਜਿਸ ਦਾ ਪੰਜਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਗਵਾਈ ਕੀਤੀ। ਸੂਤਰਾਂ ਅਨੁਸਾਰ ਕਾਂਗਰਸ ਆਗੂਆਂ ਨੇ ਗਠਜੋੜ ਬਾਰੇ ਕਿਹਾ ਕਿ ਇਹ ਇਸ ਤਰ੍ਹਾਂ ਨਾਲ ਕੀਤਾ ਜਾਣਾ ਚਾਹੀਦਾ ਹੈ ਕਿ ਕਾਂਗਰਸ ਜ਼ਿਆਦਾ ਤੋਂ ਜ਼ਿਆਦਾ ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਦੇ ਰੂਪ ‘ਚ ਉਭਰੇ ਅਤੇ ਕਾਂਗਰਸ ਪ੍ਰਧਾਨ ਗਾਂਧੀ ਹੀ ਗਠਜੋੜ ਦਾ ਮੁੱਖ ਚਿਹਰਾ ਹੋਣ। ਉਨ੍ਹਾਂ ਨੇ ਇਸ ਲਈ ਵੱਖ-ਵੱਖ ਖੇਤਰੀ ਪਾਰਟੀਆਂ ਨਾਲ ਗੱਲਬਾਤ ਕਰਕੇ ਗਠਜੋੜ ਨੂੰ ਤਿਆਰ ਕਰਨ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕਰਨ ‘ਤੇ ਵੀ ਜ਼ੋਰ ਦਿੱਤਾ।
ਕਾਂਗਰਸ ਕਰ ਸਕਦੀ ਹੈ ਆਪਣੇ ਦਮ ‘ਤੇ ਸੀਟਾਂ ਤਿੰਨ ਗੁਣਾ | Rahul Gandhi
ਸੂਤਰਾਂ ਅਨੁਸਾਰ ਚਿਦੰਬਰਮ ਨੇ ਕਿਹਾ ਕਿ ਮੌਜ਼ੂਦਾ ਸਿਆਸੀ ਹਾਲਾਤਾਂ ‘ਚ 12 ਸੂਬਿਆਂ ‘ਚ ਕਾਂਗਰਸ ਆਪਣੇ ਦਮ ‘ਤੇ ਸੀਟਾਂ ਤਿੰਨ ਗੁਣਾ ਕਰ ਸਕਦੀ ਹੈ। ਚਿਦੰਬਰਮ ਨੇ ਰਿਹਾ ਕਿ ਲਗਭਗ 300 ਸੀਟਾਂ ‘ਤੇ ਕਾਂਗਰਸ ਮਜ਼ਬੂਤ ਹੈ ਉੱਥੇ 250 ਸੀਟਾਂ ‘ਤੇ ਖੇਤਰੀ ਪਾਰਟੀ, ਕਾਂਗਰਸ 300 ‘ਚੋਂ 140 ਤੋਂ 150 ਸੀਟਾਂ ਜਿੱਤਣ ਦੀ ਸਥਿਤੀ ‘ਚ ਹੈ, ਉੱਥੇ ਬਹੁਮਤ ਦਾ ਅੰਕੜਾ ਸਹਿਯੋਗੀਆਂ ਸਹਾਰੇ ਹਾਸਲ ਕਰ ਸਕਦੀ ਹੈ। ਸਪੱਸ਼ਟ ਹੈ ਕਿ ਕਾਂਗਰਸ ਲਗਭਗ 300 ਸੀਟਾਂ ‘ਤੇ ਇਕੱਲੇ ਲੜਨ ਅਤੇ ਲਗਭਗ 250 ਸੀਟਾਂ ‘ਤੇ ਸਿਆਸੀ ਗੱਠਜੋੜ ਦੀ ਜ਼ਰੂਰਤ ਸਮਝ ਰਹੀ ਹੈ।
ਮੀਟਿੰਗ ਦੀਆਂ ਮੁੱਖ ਗੱਲਾਂ
- ਮੋਦੀ ਸਰਕਾਰ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ, ਨਾਕਾਮੀਆਂ ਨੂੰ ਲੋਕਾਂ ਦਰਮਿਆਨ ਲੈ ਕੇ ਜਾਣਾ ਹੈ
- ਚਿੰਦਬਰਮ ਨੇ ਗੱਠਜੋੜ ਸਬੰਧੀ ਪੇਸ਼ਕਾਰੀ ਵੀ ਦਿੱਤੀ ਤਰਕ ਦਿੱਤਾ 12 ਸੂਬਿਆਂ ‘ਚ ਪਾਰਟੀ ਮਜ਼ਬੂਤ ਹੈ 150 ਸੀਟਾਂ ਜਿੱਤ ਸਕਦੀ ਹੈ
- ਸੋਨੀਆ ਨੇ ਕਿਹਾ ਕਿ ਲੋਕਤੰਤਰ ਬਚਾਉਣ ਲਈ ਹਮਖਿਆਲ ਪਾਰਟੀਆਂ ਨੂੰ ਵਿਅਕਤੀਗਤ ਲਾਲਸਾਵਾਂ ਛੱਡ ਕੇ ਨਾਲ ਆਉਣਾ ਚਾਹੀਦਾ ਹੈ
- ਮੋਦੀ ਦਾ ਨਾਂਅ ਲਏ ਬਿਨਾ ਸੋਨੀਆ ਗਾਂਧੀ ਨੇ ਕਮਲਨਾਥ, ਚਿਦੰਬਰਮ ਵਰਗੇ ਆਗੂਆਂ ਨੂੰ ਕਿਹਾ ਕਿ ਆਰਐੱਸਐੱਸ ਤੇ ਉਸ ਦੀ ਵਿਚਾਰਧਾਰਾ ਨਾਲ ਲੜਨਾ ਹੈ।