ਭਵਾਨੀਗੜ੍ਹ ਵਿਖੇ ਕਰਨਗੇ ਵਿਸ਼ਾਲ ਰੈਲੀ
ਸੰਗਰੂਰ। ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦੇ ਕਿਸਾਨਾਂ ਦੇ ਹਮਾਇਤ ਬਣ ਪੰਜਾਬ ਪੁੱਜੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ 11 ਵਜੇ ਜ਼ਿਲ੍ਹਾ ਸੰਗਰੂਰ ‘ਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਰਾਹੁਲ ਗਾਂਧੀ ਕੱਲ੍ਹ ਹੀ ਸੰਗਰੂਰ ਪੁੱਜ ਗਏ ਸਨ। ਜਿੱਥੇ ਉਹ ਇੱਕ ਗੈਸਟ ਹਾਊਸ ‘ਚ ਰੁੱਕੇ ਹੋਏ ਹਨ।
ਰਾਹੁਲ ਗਾਂਧੀ ਭਵਾਨੀਗੜ੍ਹ ਵਿਖੇ ਅੱਜ ਇੱਕ ਵਿਸ਼ਾਲ ਰੈਲੀ ਕਰਨਗੇ। ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਮੌਜ਼ੂਦ ਹਨ। ਰਾਹੁਲ ਗਾਂਧੀ ਭਵਾਨੀਗੜ੍ਹ ਤੋਂ ਟਰੈਕਟਰ ਰੈਲੀ ਕੱਢ ਕੇ ਬਿੱਲਾਂ ਖਿਲਾਫ਼ ਰੋਸ ਪ੍ਰਗਟ ਕਰਨਗੇ। ਰਾਹੁਲ ਗਾਂਧੀ ਦੇ ਨਾਲ ਕੇਂਦਰੀ ਆਗੂ ਹਰੀਸ਼ ਰਾਵਤ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਹੋਰ ਵੀ ਆਗੂ ਵੱਡੀ ਗਿਣਤੀ ‘ਚ ਸ਼ਿਰਕਤ ਕਰਨਗੇ।
ਬਰਨਾਲਾ ਚੌਕ ਤੋਂ ਹੋਵੇਗਾ ਮਾਰਚ ਸ਼ੁਰੂ
ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਮਾਰਚ ਦੀ ਸ਼ੁਰੂਆਤ ਸੰਗਰੂਰ ਦੇ ਬਰਨਾਲਾ ਚੌਕ ਵਿਖੇ ਸਵੇਰੇ 10 ਵਜੇ ਦੇ ਕਰੀਬ ਹੋਵੇਗੀ ਇਸ ਉਪਰੰਤ ਉਹ ਚੌਕ ਵਿੱਚ ਲੋਕਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਨਗੇ ਇਸ ਪਿਛੋਂ ਕਾਫ਼ਲੇ ਦੇ ਰੂਪ ਵਿੱਚ ਉਹ ਭਵਾਨੀਗੜ੍ਹ ਵਿਖੇ ਪੁੱਜਣਗੇ ਅਤੇ ਭਵਾਨੀਗੜ੍ਹ ਦੀ ਅਨਾਜ ਮੰਡੀ ਵਿੱਚ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਨਗੇ ਅਤੇ ਇਸ ਪਿਛੋਂ ਸਮਾਣੇ ਰਾਹੀਂ ਪਟਿਆਲਾ ਜ਼ਿਲ੍ਹੇ ਵਿੱਚ ਦਾਖ਼ਲ ਹੋਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.