ਰਾਹੁਲ ਦਾ ਮੋਦੀ ‘ਤੇ ਕੋਰੋਨਾ ਯੋਧਿਆਂ ਦੇ ਡਾਟਾ ਸਬੰਧੀ ਹਮਲਾ
ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ‘ਤੇ ਹਮਲਾ ਜਾਰੀ ਹੈ ਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਕੋਰੋਨਾ ਯੋਧਿਆਂ ਦਾ ਡਾਟਾ ਨਾ ਹੋਣ ਸਬੰਧੀ ਘੇਰਿਆ।
ਵਾਇਨਾਡ ਤੋਂ ਸਾਂਸਦ ਗਾਂਧੀ ਨੇ ਟਵੀਟ ਕੀਤਾ, ‘ਪ੍ਰਤੀਕੂਲ ਡਾਟਾ ਮੁਕਤ ਮੋਦੀ ਸਰਕਾਰ! ਥਾਲੀ ਵਜਾਉਣ, ਦੀਵਾ ਬਾਲਣ ਤੋਂ ਜ਼ਿਆਦਾ ਜ਼ਰੂਰੀ ਹੈ ਉਨ੍ਹਾਂ ਦੀ ਸੁਰੱਖਿਆ ਤੇ ਸਨਮਾਨ। ਮੋਦੀ ਸਰਕਾਰ, ਕੋਰੋਨਾ ਵਾਰੀਅਰ ਦਾ ਇੰਨਾ ਅਪਮਾਨ ਕਿਉਂ? ਜ਼ਿਕਰਯੋਗ ਹੈ ਕਿ ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਕੋਰੋਨਾ ਯੋਧਿਆਂ ਦੇ ਡਾਟਾ ਸਬੰਧੀ ਰਾਜ ਸਭਾ ‘ਚ ਕਿਹਾ ਸੀ ਕਿ ਸਿਹਤ ਸੇਵਾਵਾਂ ਰਾਜ ਸਰਕਾਰ ਦੇ ਤਹਿਤ ਹਨ ਇਸ ਲਈ ਕੇਂਦਰ ਕੋਲ ਇਸ ਸਬੰਧੀ ਕੋਈ ਅੰਕੜਾ ਨਹੀਂ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.