ਰਾਹੁਲ ਨੇ ਗੁਜਰਾਤ ’ਚ ਲਗਾਤਾਰ ਡਰੱਗ ਫੜੇ ਜਾਣ ’ਤੇ ਪ੍ਰਧਾਨ ਮੰਤਰੀ ਤੋਂ ਪੁੱਛੇ ਸਵਾਲ

Rahul Gandhi
ਰਾਹੁਲ ਗਾਂਧੀ

ਰਾਹੁਲ ਨੇ ਗੁਜਰਾਤ ’ਚ ਲਗਾਤਾਰ ਡਰੱਗ ਫੜੇ ਜਾਣ ’ਤੇ ਪ੍ਰਧਾਨ ਮੰਤਰੀ ਤੋਂ ਪੁੱਛੇ ਸਵਾਲ

ਨਵੀਂ ਦਿੱਲੀ (ਸੱਚ ਕਹੂੰ ਬਿਊਰੋ)। ਗੁਜਰਾਤ ’ਚ ਕਰੋੜਾਂ ਰੁਪਏ ਦੇ ਨਸ਼ਿਆਂ ਦੇ ਲਗਾਤਾਰ ਫੜੇ ਜਾਣ ’ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਮਾਮਲੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜਿਨ੍ਹਾਂ ਬੰਦਰਗਾਹਾਂ ’ਚ ਇਹ ਜ਼ਹਿਰ ਫੜਿਆ ਗਿਆ ਹੈ, ਉਨ੍ਹਾਂ ਦੇ ਮਾਲਕਾਂ ਨੂੰ ਫੜਿਆ ਜਾਣਾ ਚਾਹੀਦਾ ਹੈ। ਅਜਿਹਾ ਕਿਉਂ ਨਹੀਂ ਕੀਤਾ ਜਾ ਰਿਹਾ? ਗਾਂਧੀ ਨੇ ਟਵੀਟ ਕਰਕੇ ਕਿਹਾ, ‘ਗੁਜਰਾਤ ਵਿੱਚ ਹਾਈਡਰੱਗ ਦਾ ਕਾਰੋਬਾਰ ਆਸਾਨ ਹੋ ਰਿਹਾ ਹੈ’ ਪ੍ਰਧਾਨ ਮੰਤਰੀ ਜੀ, ਇਨ੍ਹਾਂ ਸਵਾਲਾਂ ਦੇ ਜਵਾਬ ਦਿਓ। ਉਨ੍ਹਾਂ ਮੋਦੀ ਨੂੰ ਸਵਾਲ ਕੀਤਾ, ‘ਹਜ਼ਾਰਾਂ ਕਰੋੜ ਰੁਪਏ ਦੇ ਨਸ਼ੇ ਗੁਜਰਾਤ ਪਹੁੰਚ ਰਹੇ ਹਨ। ਗਾਂਧੀ-ਪਟੇਲ ਦੀ ਪਵਿੱਤਰ ਧਰਤੀ ’ਤੇ ਇਹ ਜ਼ਹਿਰ ਕੌਣ ਫੈਲਾ ਰਿਹਾ ਹੈ।

ਬਾਰ ਬਾਰ ਨਸ਼ੀਲੇ ਪਦਾਰਥ ਬਰਾਮਦ ਹੋਣ ਦੇ ਬਾਵਜੂਦ ਪੋਰਟ ਮਾਲਕ ਤੋਂ ਹੁਣ ਤੱਕ ਪੁੱਛਗਿੱਛ ਕਿਉਂ ਨਹੀਂ ਕੀਤੀ ਗਈ? ਐਨਸੀਬੀ ਅਤੇ ਹੋਰ ਸਰਕਾਰੀ ਏਜੰਸੀਆਂ ਹੁਣ ਤੱਕ ਗੁਜਰਾਤ ਵਿੱਚ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਚਲਾ ਰਹੇ ‘ਨਾਰਕੋਸ’ ਨੂੰ ਫੜਨ ਵਿੱਚ ਕਾਮਯਾਬ ਕਿਉਂ ਨਹੀਂ ਹੋ ਸਕੀਆਂ। ਗਾਂਧੀ ਨੇ ਨਸ਼ਿਆਂ ਦੇ ਇਸ ਕਾਰੋਬਾਰ ਨੂੰ ਸਿਆਸੀ ਸਰਪ੍ਰਸਤੀ ਮਿਲਣ ਦਾ ਖਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰ ਅਤੇ ਗੁਜਰਾਤ ਦੀ ਸਰਕਾਰ ਵਿੱਚ ਬੈਠੇ ਉਹ ਲੋਕ ਕੌਣ ਹਨ ਜੋ ਮਾਫੀਆ ਦੇ ‘ਦੋਸਤਾਂ’ ਨੂੰ ਸੁਰੱਖਿਆ ਦੇ ਰਹੇ ਹਨ। ਪ੍ਰਧਾਨ ਮੰਤਰੀ, ਕਦੋਂ ਤੱਕ ਚੁੱਪ ਰਹਿਣਗੇ, ਇਸ ਦਾ ਜਵਾਬ ਤਾਂ ਦੇਣਾ ਹੀ ਪਵੇਗਾ’।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here