ਰਿਸ਼ਭ ਪੰਤ ਨੇ ਖੇਡੀ 118 ਦੌੜਾਂ ਦੀ ਪਾਰੀ | IND vs ENG
- ਇੱਕ ਟੈਸਟ ਮੈਚ ਦੀ ਦੋਵੇਂ ਪਾਰੀਆਂ ’ਚ ਸੈਂਕੜਾ ਜੜਨ ਵਾਲੇ ਪਹਿਲੇ ਭਾਰਤੀ ਵਿਕਟਕੀਪਰ
- ਲੋਕੇਸ਼ ਰਾਹੁਲ ਦਾ ਇੰਗਲੈਂਡ ’ਚ ਤੀਜਾ ਟੈਸਟ ਸੈਂਕੜਾ
ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਕਾਰ 5 ਮੈਚਾਂ ਦੀ ਟੈਸਟ ਲੜੀ ਦਾ ਪਹਿਲਾ ਮੈਚ ਹੈਡਿੰਗਲੇ ’ਚ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਨੇ ਚੌਥੇ ਦਿਨ ਦੂਜੀ ਪਾਰੀ ’ਚ 4 ਵਿਕਟਾਂ ਗੁਆ ਕੇ 298 ਦੌੜਾਂ ਬਣਾ ਲਈਆਂ ਹਨ। ਭਾਰਤੀ ਟੀਮ ਦੀ ਹੁਣ ਕੁੱਲ ਬੜ੍ਹਤ ਚਾਹ ਬ੍ਰੇਕ ਤੱਕ 304 ਦੌੜਾਂ ਦੀ ਹੋ ਗਈ ਹੈ। ਲੋਕੇਸ਼ ਰਾਹੁਲ ਸੈਂਕੜਾ ਜੜ ਕੇ ਕ੍ਰੀਜ ’ਤੇ ਨਾਬਾਦ ਹਨ। ਉਨ੍ਹਾਂ ਨਾਲ ਕ੍ਰੀਜ ’ਤੇ ਕਰੁਨ ਨਾਇਰ ਆਏ ਹਨ। ਇਸ ਤੋਂ ਪਹਿਲਾਂ ਭਾਰਤੀ ਟੀਮ ਵੱਲੋਂ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਸੈਂਕੜੇ ਵਾਲੀ ਪਾਰੀ ਖੇਡੀ। ਰਿਸ਼ਭ ਪੰਤ ਨੇ 118 ਦੌੜਾਂ ਬਣਾਈਆਂ। IND vs ENG
ਇਹ ਖਬਰ ਵੀ ਪੜ੍ਹੋ : Ludhiana bypoll 2025: ਲੁਧਿਆਣਾ ਉਪ ਚੋਣ ’ਚ ਹਾਰ ਤੋਂ ਬਾਅਦ ਆਸ਼ੂ ਨੇ ਦਿੱਤਾ ਅਸਤੀਫਾ, ਰਾਜਾ ਵੜਿੰਗ ਵੀ ਬੋਲੇ…
ਰਿਸ਼ਭ ਪੰਤ ਇੱਕ ਟੈਸਟ ਮੈਚ ਦੀਆਂ ਦੋਵੇਂ ਪਾਰੀਆਂ ’ਚ ਸੈਂਕੜਾ ਜੜਨ ਵਾਲੀ ਪਹਿਲਾ ਭਾਰਤੀ ਵਿਕਟਕੀਪਰ ਬੱਲੇਬਾਜ਼ ਬਣ ਗਏ ਹਨ। ਬੱਲੇਬਾਜ਼ਾਂ ਦੀ ਸੂਚੀ ’ਚ ਭਾਰਤੀ ਟੀਮ ਵੱਲੋਂ ਇੱਕ ਟੈਸਟ ਮੈਚ ਦੀਆਂ ਦੋਵੇਂ ਪਾਰੀਆਂ ’ਚ ਸੈਂਕੜੇ ਜੜਨ ਦੇ ਮਾਮਲੇ ’ਚ ਭਾਰਤ ਦੇ ਸਾਬਕਾ ਬੱਲੇਬਾਜ਼ ਸੁਨੀਲ ਗਾਵਸਕਰ ਹਨ, ਉਨ੍ਹਾਂ ਨੇ ਇਹ ਕਾਰਮਨਾਮਾ 3 ਵਾਰ ਕੀਤਾ ਹੈ। ਵਿਰਾਟ ਕੋਹਲੀ ਨੇ ਅਤੇ ਭਾਰਤ ਦੇ ਮੌਜ਼ੂਦਾ ਇੱਕਰੋਜ਼ਾ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਇਹ ਕਾਰਨਾਮਾ 1-1 ਵਾਰ ਕੀਤਾ ਹੈ। ਰਿਸ਼ਭ ਪੰਤ ਨੂੰ ਸ਼ੋਏਬ ਬਸ਼ੀਰ ਨੇ ਜੈਲ ਕ੍ਰਾਲੀ ਦੇ ਹੱਥੋਂ ਕੈਚ ਕਰਵਾਇਆ। ਲੋਕੇਸ਼ ਰਾਹੁਲ ਸੈਂਕੜਾ ਬਣਾ ਕੇ ਕ੍ਰੀਜ ’ਤੇ ਨਾਬਾਦ ਹਨ। IND vs ENG