ਜੋਰਜੀਆ ਦੇਸ਼ ’ਚ ਵਾਪਰਿਆ ਦਰਦਨਾਕ ਹਾਦਸਾ, ਪੰਜਾਬ ਵਾਸੀ ਪਤੀ-ਪਤਨੀ ਦੀ ਹੋਈ ਮੌਤ

Sunam News
ਜੋਰਜੀਆ ਦੇਸ਼ ’ਚ ਵਾਪਰਿਆ ਦਰਦਨਾਕ ਹਾਦਸਾ, ਪੰਜਾਬ ਵਾਸੀ ਪਤੀ-ਪਤਨੀ ਦੀ ਹੋਈ ਮੌਤ

ਹੀਟਰਾਂ ਦੀ ਗੈਸ ਚੜ੍ਹਨ ਨਾਲ ਵਾਪਰਿਆ ਹਾਦਸਾ | Sunam News

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Sunam News: ਸੁਨਾਮ ਨਿਵਾਸੀ ਪਤੀ ਪਤਨੀ ਦੀ ਵਿਦੇਸ਼ ਜੋਰਜੀਆ ਦੇਸ਼ ’ਚ ਇੱਕ ਹਾਦਸੇ ’ਚ ਦੋਵਾਂ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹਾਸਲ ਹੋਇਆ ਹੈ। ਹਾਸਲ ਹੋਈ ਜਾਣਕਾਰੀ ਮੁਤਾਬਕ ਸੁਨਾਮ ਨਿਵਾਸੀ ਰਵਿੰਦਰ ਸਿੰਘ ਤੇ ਉਸ ਦੀ ਪਤਨੀ ਗੁਰਵਿੰਦਰ ਕੌਰ ਜੋ ਕਿ ਜੋਰਜੀਆ ਦੇਸ਼ ’ਚ ਕੰਮ ਕਰ ਲਈ ਗਏ ਹੋਏ ਸਨ, ਉੱਥੇ ਇਹ ਦੋਵੇਂ ਪਤੀ-ਪਤਨੀ ਰਹਿੰਦੇ ਸਨ ਉੱਥੇ ਇੱਕ ਇੰਡੀਅਨ ਰੈਸਟੋਰੈਟ ਜੋਕਿ ਇੱਕ ਪੰਜਾਬੀ ਦਾ ਸੀ, ਜਿਸ ’ਚ ਦੋਵੇਂ ਕੰਮ ਕਰਦੇ ਸਨ। ਜਿੱਥੇ ਕੋਈ ਵੱਡਾ ਹਾਦਸਾ ਵਾਪਰਨ ਨਾਲ ਇਨ੍ਹਾਂ ਦੋਵਾਂ ਪਤੀ-ਪਤਨੀ ਦੀ ਦਰਦਨਾਕ ਮੌਤ ਹੋ ਗਈ ਹੈ।

ਇਹ ਖਬਰ ਵੀ ਪੜ੍ਹੋ : Expressway News: ਹੁਣ ਇਸ ਐਕਸਪ੍ਰੈੱਸਵੇਅ ’ਤੇ ਸਪੀਡ ਦਾ ਨਵਾਂ ਨਿਯਮ ਲਾਗੂ, ਪੜ੍ਹ ਲਵੋ ਪੂਰੀ ਜਾਣਕਾਰੀ

ਪਰਿਵਾਰਕ ਮੈਂਬਰ ਕੁਲਦੀਪ ਸਿੰਘ ਬਾਵਾ ਕੈਚੀ ਨੇ ਦੱਸਿਆ ਕਿ ਉਥੇ ਬਰਫੀਲਾ ਤੂਫਾਨ ਚੱਲ ਰਿਹਾ ਸੀ, ਇਹ ਸਾਰੇ ਜਣੇ ਜੋ ਇੱਕ ਰੈਸਟੋਰੈਂਟ ’ਚ ਕੰਮ ਕਰਦੇ ਸਨ। ਉਹ ਰੈਸਟੋਰੈਂਟ ਦੇ ਇੱਕ ਕਮਰੇ ’ਚ ਸੁੱਤੇ ਪਏ ਸਨ ਜਿਨਾਂ ਨੇ ਬਰਫੀਲੇ ਤੂਫਾਨ ਕਾਰਨ ਸਾਰੀਆਂ ਤਾਕੀਆਂ ਬਾਰੀਆਂ ਬੰਦ ਕਰ ਲਈਆਂ ਤੇ ਅੰਦਰ ਚੱਲ ਰਹੇ ਹੀਟਰਾਂ ਦੀ ਗੈਸ ਚੜ੍ਹਣ ਕਾਰਨ ਵਾਪਰੇ ਇਸ ਦਰਦਨਾਕ ਹਾਦਸੇ ’ਚ 12 ਲੋਕਾਂ ਦੀ ਮੌਤ ਹੋ ਗਈ ਹੈ। ਜਿਸ ’ਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਰਵਿੰਦਰ ਸਿੰਘ ਤੇ ਉਸ ਪਤਨੀ ਗੁਰਵਿੰਦਰ ਕੌਰ ਸ਼ਾਮਲ ਸਨ। ਇਸ ਮੌਕੇ ਪਰਿਵਾਰਿਕ ਮੈਂਬਰਾਂ ਵੱਲੋਂ ਸਰਕਾਰ ਕੋਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੰਜਾਬ ਲੈ ਕੇ ਆਉਣ ਦੀ ਮੰਗ ਕੀਤੀ ਹੈ। ਇਸ ਮੌਕੇ ਤੇ ਮ੍ਰਿਤਕਾ ਦੇ ਪਰਿਵਾਰਕ ਮੈਂਬਰ ਬਹੁਤ ਹੀ ਸਦਮੇ ’ਚ ਹਨ। Sunam News

Sunam News
ਰਵਿੰਦਰ ਸਿੰਘ ਤੇ ਉਸ ਦੀ ਪਤਨੀ ਗੁਰਵਿੰਦਰ ਕੌਰ ਦੀ ਪੁਰਾਣੀ ਤਸਵੀਰ।

LEAVE A REPLY

Please enter your comment!
Please enter your name here