ਸੱਟ ਦੀ ਵਜ੍ਹਾ ਨਾਲ ਚੁੱਕਿਆ ਕਦਮ, 1 ਸਾਲ ਬਾਅਦ ਹੋਈ ਸੀ ਵਾਪਸੀ | Rafael Nadal
- ਪਿਛਲੇ ਸਾਲ ਇਹ ਹੀ ਟੂਰਨਾਮੈਂਟ ’ਚ ਹੋਏ ਸਨ ਜ਼ਖਮੀ | Rafael Nadal
ਮੈਲਬੌਰਨ (ਏਜੰਸੀ)। ਸਪੇਨ ਦੇ ਸਟਾਰ ਟੈਨਿਸ ਖਿਡਾਰੀ ਰਾਫੇਲ ਨਡਾਲ ਸੱਟ ਕਾਰਨ 2024 ਦੇ ਪਹਿਲੇ ਗ੍ਰੈਂਡ ਸਲੈਮ ਅਸਟਰੇਲੀਆ ਓਪਨ ’ਚ ਨਹੀਂ ਖੇਡਣਗੇ। ਕਰੀਬ ਇੱਕ ਸਾਲ ਬਾਅਦ ਟੈਨਿਸ ਕੋਰਟ ’ਤੇ ਵਾਪਸੀ ਦੇ ਇੱਕ ਹਫਤੇ ਬਾਅਦ ਨਡਾਲ ਫਿਰ ਜ਼ਖਮੀ ਹੋ ਗਏ ਹਨ। ਦੋ ਵਾਰ ਦੇ ਚੈਂਪੀਅਨ ਨਡਾਲ ਨੇ ਮਾਸਪੇਸ਼ੀਆਂ ’ਚ ਖਿਚਾਅ ਕਾਰਨ ਐਤਵਾਰ ਨੂੰ ਆਸਟਰੇਲੀਅਨ ਓਪਨ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸ਼ਟ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਉਹ ਸੱਟ ਤੋਂ ਉਭਰਨ ਲਈ ਸਪੇਨ ਪਰਤੇ ਹਨ। ਅਸਟਰੇਲੀਅਨ ਓਪਨ ਦਾ ਮੌਜੂਦਾ ਸੀਜਨ 14 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦਾ ਫਾਈਨਲ 28 ਜਨਵਰੀ ਨੂੰ ਖੇਡਿਆ ਜਾਵੇਗਾ। ਟੂਰਨਾਮੈਂਟ ’ਚ ਲਗਭਗ 200 ਖਿਡਾਰੀ (ਪੁਰਸ਼ ਅਤੇ ਮਹਿਲਾ) ਹਿੱਸਾ ਲੈਣਗੇ। (Rafael Nadal)
35 ਵਾਹਨਾਂ ਦੀ ਜ਼ਬਰਦਸਤ ਟੱਕਰ, 2 ਦੀ ਮੌਤ, 9 ਜਖ਼ਮੀ
ਨਡਾਲ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ | Rafael Nadal
ਨਡਾਲ ਨੇ ਟਵੀਟ ਕੀਤਾ, ਸਾਰਿਆਂ ਨੂੰ ਹੈਲੋ, ਬ੍ਰਿਸਬੇਨ ’ਚ ਮੇਰੇ ਪਿਛਲੇ ਮੈਚ ਦੌਰਾਨ ਮੇਰੀ ਮਾਸਪੇਸ਼ੀਆਂ ’ਚ ਇੱਕ ਛੋਟੀ ਜਿਹੀ ਸਮੱਸਿਆ ਸੀ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੈਂ ਚਿੰਤਤ ਸੀ। ਇੱਕ ਵਾਰ ਜਦੋਂ ਮੈਂ ਮੈਲਬੋਰਨ ਪਹੁੰਚਿਆ, ਮੈਨੂੰ ਐਮਆਰਆਈ ਕਰਵਾਉਣ ਦਾ ਮੌਕਾ ਮਿਲਿਆ ਅਤੇ ਮੇਰੀ ਮਾਸਪੇਸ਼ੀ ’ਚ ਮਾਈਕ੍ਰੋ ਟੀਅਰ ਹੈ, ਨਾ ਕਿ ਉਸ ਖੇਤਰ ’ਚ ਜਿੱਥੇ ਮੈਂ ਜਖਮੀ ਹੋਇਆ ਸੀ ਅਤੇ ਇਹ ਚੰਗੀ ਖਬਰ ਹੈ। ਫਿਲਹਾਲ ਮੈਂ ਪੰਜ ਸੈੱਟਾਂ ਦੇ ਮੈਚ ਖੇਡਣ ਲਈ ਤਿਆਰ ਨਹੀਂ ਹਾਂ। ਮੈਂ ਆਪਣੇ ਡਾਕਟਰ ਨੂੰ ਮਿਲਣ ਅਤੇ ਆਰਾਮ ਕਰਨ ਲਈ ਸਪੇਨ ਵਾਪਸ ਜਾ ਰਿਹਾ ਹਾਂ। (Rafael Nadal)
ਇੱਕ ਸਾਲ ਬਾਅਦ ਬ੍ਰਿਸਬੇਨ ਇੰਟਰਨੈਸ਼ਨਲ ’ਤੇ ਕੀਤੀ ਸੀ ਵਾਪਸੀ | Rafael Nadal
ਨਡਾਲ ਨੇ ਲਗਭਗ ਇੱਕ ਸਾਲ ਬਾਅਦ ਪੇਸ਼ੇਵਰ ਟੈਨਿਸ ’ਚ ਵਾਪਸੀ ਕੀਤੀ। ਉਹ ਅਸਟਰੇਲੀਅਨ ਓਪਨ 2023 ’ਚ ਜ਼ਖਮੀ ਹੋ ਗਏ ਸਨ ਅਤੇ ਹੁਣ ਬ੍ਰਿਸਬੇਨ ਇੰਟਰਨੈਸ਼ਨਲ ’ਚ ਖੇਡ ਕੇ ਵਾਪਸੀ ਕੀਤੀ ਹੈ। ਉਹ ਕਮਰ ਦੀ ਸਮੱਸਿਆ ਤੋਂ ਪੀੜਤ ਸੀ ਅਤੇ ਜੂਨ 2023 ’ਚ ਉਨ੍ਹਾਂ ਦੀ ਸਰਜਰੀ ਹੋਈ ਸੀ। (Rafael Nadal)
ਦੋ ਵਾਰ ਜਿੱਤ ਚੁੱਕੇ ਹਨ ਅਸਟਰੇਲੀਅਨ ਓਪਨ ਦਾ ਖਿਤਾਬ | Rafael Nadal
ਨਡਾਲ ਨੇ 2009 ਅਤੇ 2022 ’ਚ ਦੋ ਵਾਰ ਅਸਟਰੇਲੀਅਨ ਓਪਨ ਜਿੱਤਿਆ ਹੈ। ਉਹ ਹੁਣ ਤੱਕ 22 ਗ੍ਰੈਂਡ ਸਲੈਮ ਜਿੱਤ ਚੁੱਕੇ ਹਨ। ਜਿਸ ’ਚ ਜ਼ਿਆਦਾ ਤੋਂ ਜ਼ਿਆਦਾ 14 ਫਰੈਂਚ ਓਪਨ ਖਿਤਾਬ ਵੀ ਸ਼ਾਮਲ ਹਨ। ਨਡਾਲ ਫਰਾਂਸ ਦੇ ਰਾਸ਼ਟਰੀ ਖਿਡਾਰੀ ਹਨ। (Rafael Nadal)
ਅਸਟਰੇਲੀਅਨ ਓਪਨ ਦਾ ਇਤਿਹਾਸ | Rafael Nadal
ਅਸਟਰੇਲੀਅਨ ਓਪਨ ਸਾਲ ਦਾ ਪਹਿਲਾ ਗ੍ਰੈਂਡ ਸਲੈਮ ਹੈ। ਅਸਟਰੇਲੀਆ ਦੀ ਲਾਅਨ ਟੈਨਿਸ ਐਸੋਸੀਏਸ਼ਨ ਨੇ ਇਹ ਟੂਰਨਾਮੈਂਟ 1905 ’ਚ ਸ਼ੁਰੂ ਕੀਤਾ ਸੀ, ਜਿਸ ਨੂੰ ਪਹਿਲਾਂ ਅਸਟਰੇਲੀਆਈ ਚੈਂਪੀਅਨਸ਼ਿਪ ਕਿਹਾ ਜਾਂਦਾ ਸੀ। ਅਸਟਰੇਲੀਆ ਦੀ ਲਾਅਨ ਟੈਨਿਸ ਐਸੋਸੀਏਸ਼ਨ ਬਾਅਦ ’ਚ ਟੈਨਿਸ ਅਸਟਰੇਲੀਆ ਬਣ ਗਈ। ਇਸ ਤੋਂ ਬਾਅਦ ਅਸਟਰੇਲੀਅਨ ਚੈਂਪੀਅਨਸ਼ਿਪ ਦਾ ਨਾਂਅ ਬਦਲ ਕੇ ਅਸਟਰੇਲੀਅਨ ਓਪਨ ਕਰ ਦਿੱਤਾ ਗਿਆ। 1969 ਤੋਂ ਇਸ ਟੈਨਿਸ ਟੂਰਨਾਮੈਂਟ ਨੂੰ ਅਧਿਕਾਰਤ ਤੌਰ ’ਤੇ ਅਸਟਰੇਲੀਅਨ ਓਪਨ ਵਜੋਂ ਜਾਣਿਆ ਜਾਣ ਲੱਗਿਆ ਹੈ।