ਨੇਥਵੇ ਓ ਕੋ ਨੂੰ ਆਈਬੀਐਸਐਫ ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਫਾਈਨਲ ‘ਚ 6-2 ਨਾਲ ਹਰਾਇਆ | Sports News
ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਦਿੱਗਜ ਖਿਡਾਰੀ ਪੰਕਜ ਅਡਵਾਣੀ ਨੇ ਮਿਆਂਮਾਰ ਦੇ ਨੇਥਵੇ ਓ ਕੋ ਐਤਵਾਰ ਨੂੰ ਮਿਆਂਮਾਰ ਦੇ ਮਾਂਡਲੇ ‘ਚ ਆਈਬੀਐਸਐਫ ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦੇ ਫਾਈਨਲ ‘ਚ 6-2 ਨਾਲ ਹਰਾ ਕੇ ਖਿਤਾਬ ਜਿੱਤ ਲਿਆ ਅਡਵਾਣੀ ਦਾ ਇਹ 22ਵਾਂ ਵਿਸ਼ਵ ਖਿਤਾਬ ਹੈ ਆਡਣਾਵੀ ਦਾ ਪਿਛਲੇ ਸਾਲ ਵੀ ਓ ਨਾਲ ਮੁਕਾਬਲਾ ਹੋਇਆ ਸੀ ਅਤੇ ਉਨ੍ਹਾਂ ਨੇ ਓ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ ਓ ਦਾ ਇਸ ਹਾਰ ਦੇ ਨਾਲ ਆਪਣਾ ਪਹਿਲਾ ਵਿਸ਼ਵ ਖਿਤਾਬ ਜਿੱਤਣ ਦਾ ਸੁਫਨਾ ਟੁੱਟ ਗਿਆ ਅਡਵਾਣੀ ਨੇ ਇਹ ਮੁਕਾਬਲਾ 150 (145)-4, 151 (89)-66, 150 (127)-50, (50), 7-150 (63,62), 151 (50)-69 (50), 150 (150)-0, 133 (64)-150 (105), 150 (74)-75 (63) ਨਾਲ ਜਿੱਤਿਆ ਬਿਲੀਅਰਡਸ ‘ਚ ਭਾਰਤ ਦੇ ਸਭ ਤੋਂ ਸਫਲ ਖਿਡਾਰੀ ਆਡਵਾਣੀ ਨੇ ਬ੍ਰਿਟੇਨ ‘ਚ ਕੁਝ ਸਮਾਂ ਗੁਜ਼ਾਰਨ ਤੋਂ ਬਾਅਦ 2014 ਤੋਂ ਫਿਰ ਤੋਂ ਦੇਸ਼ ਲਈ ਖੇਡਣਾ ਸ਼ੁਰੂ ਕੀਤਾ।
ਉਸ ਤੋਂ ਬਾਅਦ ਹਰ ਸਾਲ ਬਿਲੀਅਰਡਸ ਜਾਂ ਸਨੂਕਰ ਜਾਂ ਫਿਰ ਦੋਵਾਂ ‘ਚ ਇੱਕ ਵਿਸ਼ਵ ਖਿਤਾਬ ਜ਼ਰੂਰ ਜਿੱਤਿਆ ਬਿਲੀਅਰਡਸ ਦੇ ਛੋਟੇ ਫਾਰਮੇਟ 150 -ਅਪ ‘ਚ ਅਡਣਾਵੀ ਲਗਾਤਾਰ ਚੌਥੇ ਸਾਲ ਵਿਸ਼ਵ ਪੱਧਰ ‘ਤੇ ਜੇਤੂ ਰਹੇ ਹਨ ਆਪਣੀ ਉਪਲੱਬਧੀ ‘ਤੇ ਆਡਵਾਣੀ ਨੇ ਕਿਹਾ ਕਿ ਇਹ ਅਜਿਹਾ ਫਾਰਮੇਟ ਹੈ ਜਿਸ ‘ਚ ਮੁਕਾਬਲਾ ਬਹੁਤ ਨਜ਼ਦੀਕੀ ਹੁੰਦਾ ਹੈ ਅਤੇ ਇਸ ਬਾਰੇ ਕੋਈ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਅਜਿਹੇ ਫਾਰਮੇਟ ‘ਚ ਲਗਾਤਾਰ ਚਾਰ ਸਾਲ ਖਿਤਾਬ ਜਿੱਤਣਾ ਅਤੇ ਪਿਛਲੇ ਪੰਜ ਸਾਲਾਂ ‘ਚ ਪੰਜ ਵਾਰ ਖਿਤਾਬ ਜਿੱਤਣਾ ਵਾਕਈ ਖਾਸ ਹੈ ਅਡਣਾਵੀ ਅਤੇ ਓ ਦਰਮਿਆਨ ਲਗਾਤਾਰ ਦੂਜੇ ਸਾਲ ਫਾਈਨਲ ਖੇਡਿਆ ਅਤੇ ਇਸ ਖੇਡ ਦੇ ਮਾਸਟਰ ਆਡਣਾਵੀ ਨੇ 6-2 ਦੇ ਸਕੋਰ ਲਾਈਨ ਨਾਲ ਮੁਕਾਬਲੇ ਨੂੰ ਪੂਰੀ ਤਰ੍ਹਾਂ ਇਕਤਰਫਾ ਬਣਾ ਦਿੱਤਾ ਅਡਣਾਵੀ ਨੇ ਮੁਕਾਬਲੇ ‘ਚ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ 145.89 ਅਤੇ 127 ਦੇ ਬ੍ਰੇਕ ਲਾਉਂਦੇ ਹੋਏ 3-0 ਦਾ ਵਾਧਾ ਬਣਾ ਲਿਆ ਓ ਨੇ ਹਾਲਾਂਕਿ ਫਿਰ 63 ਅੇ 62 ਦੇ ਬ੍ਰੇਕ ਲਾਏ ਪਰ ਆਡਵਾਣੀ ਦੀ ਸ੍ਰੇਸ਼ਠਤਾ ਅੱਗੇ ਉਹ ਅਸਹਿਜ ਨਜ਼ਰ ਆਏ।