ਕੁਇੰਟਨ De Kock ਦੋਹਰਾ ਸੈਂਕੜਾ ਬਣਾਉਣ ਤੋਂ ਖੁੰਝੇ, South Africa ਦਾ ਵੱਡਾ ਸਕੋਰ

SA Vs BAN

ਕੁਇੰਟਨ ਡੀ ਕਾਕ ਦੀ 174 ਦੌੜਾਂ ਤੂਫਾਨੀ ਦੀ ਪਾਰੀ | SA Vs BAN

  • ਹੈਨਰੀ ਅਤੇ ਮਾਰਕਰਮ ਦੇ ਅਰਧਸੈਂਕੜੇ | SA Vs BAN
  • ਬੰਗਲਾਦੇਸ਼ ਨੂੰ ਮਿਲਿਆ ਵੱਡਾ ਟੀਚਾ | SA Vs BAN

ਮੁੰਬਈ (ਏਜੰਸੀ)। ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਵਿਚਕਾਰ ਵਿਸ਼ਵ ਕੱਪ 2023 ਦਾ 23ਵਾਂ ਮੁਕਾਬਲਾ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਇਸ ਮੈਚ ’ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕਾ ਦੀ ਟੀਮ ਨੇ ਆਪਣੇ 50 ਓਵਰਾਂ ’ਚ 5 ਵਿਕਟਾਂ ਗੁਆ ਕੇ 382 ਦੌੜਾਂ ਦਾ ਸਕੋਰ ਬਣਾਇਆ ਹੈ ਅਤੇ ਬੰਗਲਾਦੇਸ਼ ਨੂੰ ਜਿੱਤ ਲਈ 383 ਦੌੜਾਂ ਦਾ ਵੱਡਾ ਟੀਚਾ ਦਿੱਤਾ ਹੈ। ਦੱਖਣੀ ਅਫਰੀਕਾ ਵੱਲੋਂ ਵਿਕਟਕੀਪਰ ਅਤੇ ਓਪਨਰ ਬੱਲੇਬਾਜ਼ ਡੀ ਕਾਕ ਨੇ ਤੂਫਾਨੀ ਪਾਰੀ ਖੇਡੀ, ਉਨ੍ਹਾਂ ਨੇ 140 ਗੇਂਦਾਂ ਦਾ ਸਾਹਮਣਾ ਕੀਤਾ ਅਤੇ 174 ਦੌੜਾਂ ਬਣਾਇਆਂ। ਉਨ੍ਹਾਂ ਦੇ ਨਾਲ ਕਪਤਾਨ ਮਾਰਕਰਮ ਨੇ 60 ਦੌੜਾਂ ਬਣਾਇਆਂ ਜਦਕਿ ਹੈਨਰਿਕ ਕਲਾਸੇਨ ਨੇ 90 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਬੰਗਲਾਦੇਸ਼ ਵੱਲੋਂ ਹਸਨ ਮਹਿਮੂਦ ਨੇ ਸਭ ਤੋਂ ਵੱਧ 2 ਵਿਕਟਾਂ ਹਾਸਲ ਹੋਇਆਂ। (SA Vs BAN)

ਇਹ ਵੀ ਪੜ੍ਹੋ : ਪਰਾਲੀ ਸਾੜਨ ਵਾਲੇ ਕਿਸਾਨਾਂ ਦੀ ਰੈੱਡ ਐਂਟਰੀ

ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਸੀ। ਪਾਵਰਪਲੇ ’ਚ ਦੱਖਣੀ ਅਫਰੀਕਾ ਦੀਆਂ 2 ਵਿਕਟਾਂ ਡਿੱਗ ਗਈਆਂ ਸਨ। ਉਸ ਤੋਂ ਬਾਅਦ ਡੀ ਕਾਕ ਨੇ ਕਪਤਾਨ ਮਾਰਕਰਮ ਨਾਲ ਆਪਣੀ ਟੀਮ ਨੂੰ ਸੰਭਾਲਿਆ ਅਤੇ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਇਨ੍ਹਾਂ ਦੋਵਾਂ ਨੇ 11 ਤੋਂ 30 ਓਵਰਾਂ ’ਚ 121 ਦੌੜਾਂ ਦੀ ਸਾਂਝੇਦਾਰੀ ਕੀਤੀ। 30 ਓਵਰਾਂ ਦੀ ਸਮਾਪਤੀ ਤੱਕ ਦੱਖਣੀ ਅਫਰੀਕਾ ਦਾ ਸਕੋਰ 165 ਦੌੜਾਂ ਦਾ ਸੀ । ਦੱਸ ਦੇਈਏ ਕਿ ਦੱਖਣੀ ਅਫਰੀਕਾ ਦੇ ਡੀ ਕਾਕ ਦਾ ਇਸ ਵਿਸ਼ਵ ਕੱਪ ’ਚ ਇਹ ਤੀਜਾ ਸੈਂਕੜਾ ਹੈ। ਇਸ ਤੋਂ ਪਹਿਲਾਂ ਉਹ ਸ੍ਰੀਲੰਕਾਂ ਅਤੇ ਅਸਟਰੇਲੀਆ ਖਿਲਾਫ ਦੋ ਸੈਂਕੜਾ ਲਾ ਚੁੱਕੇ ਹਨ ਅਤੇ ਇਹ ਉਨ੍ਹਾਂ ਦਾ ਤੀਜਾ ਸੈਂਕੜਾ ਹੈ। (SA Vs BAN)

ਉਨ੍ਹਾਂ ਦਾ ਇੱਕਰੋਜ਼ਾ ਫਾਰਮੈਟ ’ਚ ਇਹ 20ਵਾਂ ਸੈਂਕੜਾ ਹੈ। ਇਸ ਦੇ ਨਾਲ ਹੀ ਉਹ ਇੱਕਰੋਜ਼ਾ ਮੈਚਾਂ ’ਚ ਸਭ ਤੋਂ ਤੇਜ਼ 20 ਸੈਂਕੜੇ ਲਾਉਣ ਵਾਲਿਆਂ ਦੀ ਸੂਚੀ ’ਚ ਚੌਥੇ ਨੰਬਰ ’ਤੇ ਹਨ। ਪਹਿਲੇ ਨੰਬਰ ’ਤੇ ਦੱਖਣੀ ਅਫਰੀਕਾ ਦੇ ਹੀ ਅਮਲਾ ਹਨ ਅਤੇ ਦੂਜੇ ਨੰਬਰ ’ਤੇ ਭਾਰਤ ਦੇ ਵਿਰਾਟ ਕੋਹਲੀ ਹਨ। ਤੀਜੇ ਨੰਬਰ ’ਤੇ ਅਸਟਰੇਲੀਆ ਦੇ ਡੇਵਿਡ ਵਾਰਨਰ ਹਨ। ਡੀ ਕਾਕ ਨੇ ਆਪਣੀ 150ਵੀਂ ਪਾਰੀ ’ਚ ਇਹ ਕਾਰਨਾਮਾ ਕੀਤਾ ਹੈ। (SA Vs BAN)

LEAVE A REPLY

Please enter your comment!
Please enter your name here