ਸੁਨਾਮੀ ਦੀ ਚੇਤਾਵਨੀ ਨਹੀਂ
ਜਕਾਰਤਾ (ਏਜੰਸੀ)। ਇੰਡੋਨੇਸ਼ੀਆ ਦੇ ਪੂਰਬ ਪ੍ਰਾਂਤ ਪਾਪੁਆ ਬਰਾਤ ‘ਚ ਸ਼ੁੱਕਰਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਹਾਲਾਂਕਿ ਸੁਨਾਮੀ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਮੌਸਮ ਤੇ ਭੂਭੌਤਿਕੀ ਏਜੰਸੀ ਦੇ ਅਧਿਕਾਰੀ ਮੁਹੰਮਦ ਫਾਲਿਦਾ ਨੇ ਦੱਸਿਆ ਕਿ ਭਾਰਤੀ ਸਮੇਂ ਅਨੁਸਾਰ ਸਵੇਰੇ ਲਗਭਗ ਸਾਢੇ ਅੱਠ ਵਜੇ ਆਏ ਭੂਚਾਲ ਦੀ ਤੀਬਰਤਾ ਰਿਐਕਟਰ ਪੈਮਾਨੇ ‘ਤੇ 6.1 ਮਾਪੀ ਗਈ। ਭੂਚਾਲ ਦਾ ਕੇਂਦਰ ਦੱਖਣੀ ਪੂਰਬੀ ਮਾਨੋਕਵਾਰੀ ‘ਚ ਸਤਹਿ ਤੋਂ 26 ਕਿਲੋਮੀਟਰ ਹੇਠਾਂ ਸੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸੁਨਾਮੀ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ।
ਹੋਰ ਪੜ੍ਹੋ : ਸੁਡਾਨ ਦੇ ਪ੍ਰਦਰਸ਼ਨਾਂ ‘ਚ 19 ਦੀ ਮੌਤ
ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਸੁਤੋਪੇ ਪੂਰਵੋ ਨੁਗ੍ਰੋਹੋ ਨੇ ਦੱਸਿਆ ਕਿ ਭੂਚਾਲ ਕਾਰਨ ਜਾਨ-ਮਾਲ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਭੂਚਾਲ ਦੇ ਝਟਕਿਆਂ ਕਾਰਨ ਲੋਕ ਦਹਿਸ਼ਤ ‘ਚ ਆ ਗਏ ਹਨ ਅਤੇ ਆਪਣੇ-ਆਪਣੇ ਘਰਾਂ ਤੋਂ ਬਾਹਰ ਨਿੱਕਲ ਆਏ। ਭੂਚਾਲ ਦੇ ਝਟਕੇ ਲਗਭਗ ਪੰਜ ਮਿੰਟ ਤੱਕ ਮਹਿਸੂਸ ਕੀਤੇ ਗਏ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇੰਡੋਨੇਸ਼ੀਆ ਗਏ ਭਾਰਤੀ ਬਿਲਕੁਲ ਸੁਰੱਖਿਅਤ ਹਨ। (Earthquake)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।