ਸੈਂਟਰਲ ਜੇਲ ਲੁਧਿਆਣਾ ’ਚੋਂ 10 ਮੋਬਾਇਲ ਤੇ ਭਾਰੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ | Security
ਲੁਧਿਆਣਾ (ਜਸਵੀਰ ਸਿੰਘ ਗਹਿਲ)। ਸੈਂਟਰਲ ਜੇਲ ਲੁਧਿਆਣਾ ਵਿੱਚੋਂ 10 ਮੋਬਾਇਲ ਤੇ ਨਸ਼ੀਲੇ ਪਦਾਰਥ ਮਿਲਣ ਦੇ ਦੋਸ਼ ਹੇਠ ਡਵੀਜਨ ਨੰਬਰ 7 ਦੀ ਪੁਲਿਸ ਵੱਲੋਂ ਮਾਮਲਾ ਦਰਜ਼ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਮੇਵਾ ਰਾਮ ਨੇ ਦੱਸਿਆ ਕਿ ਸੈਂਟਰਲ ਜੇਲ ਦੇ ਸਹਾਇਕ ਸੁਪਰਡੈਂਟ ਕਸ਼ਮੀਰ ਲਾਲ ਵੱਲੋਂ ਮੌਸ਼ੂਲ ਹੋਣ ’ਤੇ ਜੇਲ ’ਚ ਬੰਦ ਨਾਮਲੂਮ ਹਵਾਲਾਤੀ/ ਕੈਦੀ ਵਿਰੁੱਧ ਥਾਣਾ ਡਵੀਜਨ ਨੰਬਰ 7 ਵਿਖੇ ਜੇਲ ਨਿਯਮਾਂ ਦੀ ਉਲੰਘਣਾ ਕਰਕੇ ਵਰਜ਼ਿਤ ਸਮਾਨ ਰੱਖਣ ਦੇ ਦੋਸ਼ ’ਚ ਮਾਮਲਾ ਦਰਜ਼ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਹਾਇਕ ਸੁਪਰਡੈਂਟ ਮੁਤਾਬਕ 29 ਮਾਰਚ ਨੂੰ ਕੀਤੀ ਗਈ ਚੈਕਿੰਗ ਦੌਰਾਨ ਜੇਲ ਅੰਦਰੋਂ ਵੱਖ ਵੱਖ ਕੰਪਨੀਆਂ ਦੇ 10 ਮੋਬਾਇਲ, 149 ਪੈਕਟ ਤੰਬਾਕੂ, 10 ਪੈਕੇਟ ਬੀੜੀਆਂ ਅਤੇ ਇੱਕ ਮੋਬਾਇਲ ਚਾਰਜਰ ਲਵਾਰਿਸ ਹਾਲਤ ’ਚ ਬਰਾਮਦ ਹੋਇਆ ਸੀ। ਜਿਸ ਤੋਂ ਬਾਅਦ ਸਬੰਧਿਤ ਥਾਣੇ ਨੂੰ ਨਾਮਲੂਮ ਹਵਾਲਾਤੀ/ਕੈਦੀ ਵਿਰੁੱਧ ਮਾਮਲ ਦਰਜ਼ ਕਰਨ ਬਾਰੇ ਮੌਸ਼ੂਲ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਸਥਾਨਕ ਸੈਂਟਰਲ ਜੇਲ ’ਚੋਂ 27 ਮਾਰਚ ਨੂੰ 8 ਅਤੇ 28 ਮਾਰਚ ਨੂੰ ਵੀ 1 ਮੋਬਾਇਲ ਮਿਲਿਆ ਸੀ ਜੋ ਸੋਚਣ ਲਈ ਮਜ਼ਬੂਰ ਕਰਦਾ ਹੈ ਕਿ ਆਖਰ ਇੰਨੀ ਸਖ਼ਤਾਈ ਤੇ ਸੁਰੱਖਿਆ ਹੋਣ ਦੇ ਬਾਵਜੂਦ ਜੇਲ ਅੰਦਰ ਮੋਬਾਇਲ ਤੇ ਹੋਰ ਸਮੱਗਰੀ ਕਿਵੇਂ ਪਹੰੁਚਦੀ ਹੈ। ਜੇਲ ਅੰਦਰੋਂ ਵਰਜਿਤ ਸਮਾਨ ਮਿਲਣਾ ਜੇਲ ਦੀ ਸੁਰੱਖਿਆ ਤੇ ਸਖ਼ਤੀ ’ਤੇ ਸਵਾਲੀਆ ਚਿੰਨ ਹੈ।