ਬੀਐਸਐਫ਼ ਚੌਂਕੀ ਗੱਟੀ ਹਯਾਤ ਤੋਂ ਮਿਲਿਆ ਕੁਆਡਕੈਪਟਰ ਮੇਡ ਇਨ ਚਾਇਨਾ ਡਰੋਨ

Drone

ਮਮਦੋਟ ਪੁਲਿਸ ਨੇ ਨਾਮਲੂਮ ਵਿਅਕਤੀ ਖਿਲਾਫ਼ ਮਾਮਲਾ ਕੀਤਾ ਦਰਜ਼ | Drone

ਫਿਰੋਜ਼ਪੁਰ (ਸਤਪਾਲ ਥਿੰਦ)। ਹਿੰਦ-ਪਾਕ ਸਰਹੱਦ ਬਾਡਰ ਤੋਂ ਲਗਾਤਾਰ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਆਏ ਦਿਨ ਚਿੱਟੇ ਦੇ ਪੈਕਟ ਬੀਐਸਐਫ ਤੇ ਪੁਲਿਸ ਨੂੰ ਬਰਾਮਦ ਹੋ ਰਹੇ ਹਨ ਜਿਸ ਦੇ ਚਲਦਿਆਂ ਇਕ ਚਾਇਨਾ ਮੇਡ ਡਰੋਨ (Drone) ਬੀਐਸਐਫ ਚੌਂਕੀ ਗੱਟੀ ਹਯਾਤ ਤੋ ਬੀਐਸਐਫ ਦੇ ਜਵਾਨਾਂ ਨੇ ਝੋਨੇ ਦੇ ਖੇਤਾਂ ਵਿੱਚੋਂ ਬਰਾਮਦ ਕੀਤਾ ਗਿਆ ਹੈ ਅਤੇ ਮਮਦੋਟ ਪੁਲਿਸ ਵੱਲੋਂ ਨਾਮਲੂਮ ਵਿਅਕਤੀ 14 ਏਅਰਕਰਾਫਟ ਐਕਟ 1934 ਦੇ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ ।

Drone

ਇਸ ਮੌਕੇ ਜਾਣਕਾਰੀ ਸਾਂਝਾ ਕਰਦੇ ਹੋਏ ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਦੇ ਨਾਲ ਗਸਤ ਵਾਂ ਚੈਕਿੰਗ ਅਤੇ ਸ਼ੱਕੀ ਪੁਰਸਾਂ ਦੇ ਸੰਬੰਧ ਵਿੱਚ ਪਿੰਡ ਚੱਕ ਭੰਗੇ ਵਾਲਾ ਦੇ ਪਾਸ ਪੁੱਜੇ ਤਾਂ ਬੀਐਸਐਫ 52 ਬਟਾਲੀਅਨ ਦੇ ਕੰਪਨੀ ਕਮਾਂਡਰ ਵੱਲੋਂ ਫੋਨ ਪਰ ਇਤਲਾਹ ਮਿਲੀ ਸੀ । ਹਿੰਦ ਪਾਕ ਸਰਹੱਦ ਬੀਐਸਐਫ ਦੀ ਚੌਂਕੀ ਗੱਟੀ ਹਯਾਤ ਦੇ ਖੇਤਾਂ ਵਿੱਚ ਪਾਕਿਸਤਾਨ ਤੋਂ ਡਰੋਨ ਆਇਆ ਜਿਸ ਦੀ ਭਾਲ ਬੀਐਸਐਫ ਦੇ ਜਵਾਨਾਂ ਵੱਲੋਂ ਕੀਤੀ ਜਾ ਰਹੀ ਹੈ ।

ਇਹ ਵੀ ਪੜ੍ਹੋ : ਤੜਕੇ-ਤੜਕੇ ਤੂਫਾਨ ਤੇ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ!

ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਪਾਰਟੀ ਦੁਆਰਾ ਬੀਐਸਐਫ ਦੇ ਕਰਮਚਾਰੀਆਂ ਵੱਲੋਂ ਦੱਸੀ ਗਈ ਨਿਸਾਨ ਦੇਹੀ ਪਰ ਝੋਨੇ ਦੀ ਸਰਚ ਕਰਨ ਤੇ ਇੱਕ ਡਰੋਨ ਕੁਆਡਕੈਪਟਰ ਚਾਈਨਾ ਮੇਡ ਬਰਾਮਦ ਹੋਇਆ ਹੈ । ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਨਾਮਲੂਮ ਵਿਅਕਤੀ ਖਿਲਾਫ ਜੁਰਮ 14 ਏਅਰਕਰਾਫਟ ਐਕਟ 1934 ਅਧੀਨ ਮਾਮਲਾ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ।