ਕਿਊਐੱਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2025 ’ਚ ਭਾਰਤ ਦੇ ਸੱਤ ਤਕਨੀਕੀ ਤੇ ਹੋਰ ਸੰਸਥਾਨਾਂ ਨੇ ਏਸ਼ੀਆ ਦੇ 100 ਸੰਸਥਾਨਾਂ ’ਚ ਆਪਣੀ ਜਗ੍ਹਾ ਬਣਾਈ ਹੈ ਚੰਗੀ ਗੱਲ ਹੈ ਕਿ ਦੇਸ਼ ਨੇ ਤਕਨੀਕੀ ਸਿੱਖਿਆ ’ਚ ਅਗਾਂਹ ਕਦਮ ਪੁੱਟਿਆ ਹੈ ਪਰ ਇਸ ਖੇਤਰ ’ਚ ਹੋਰ ਵੀ ਵੱਡੇ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ ਹਾਲ ਦੀ ਘੜੀ ਚੀਨ ਨੇ ਪਹਿਲੇ ਦਸ ਸਥਾਨਾਂ ’ਤੇ ਆਪਣਾ ਦਬਦਬਾ ਬਣਾਇਆ ਹੋਇਆ ਹੈ ਚੀਨ ਦੇ ਨਾਲ ਹੀ ਹਾਂਗਕਾਂਗ ਤੇ ਸਿੰਗਾਪੁਰ ਵੀ ਛਾਏ ਹੋਏ ਹਨ ਆਈਆਈਟੀ ਦਿੱਲੀ ਭਾਵੇਂ ਦੇਸ਼ ਦੇ ਸੰਸਥਾਨਾਂ ’ਚ ਪਹਿਲੇ ਨੰਬਰ ’ਤੇ ਆਇਆ ਹੈ ਪਰ ਏਸ਼ੀਆ ਦੀ ਸੂਚੀ ’ਚ 44ਵਾਂ ਸਥਾਨ ਮਿਲਿਆ ਹੈ। QS Asia University Ranking 2025
ਇਹ ਖਬਰ ਵੀ ਪੜ੍ਹੋ : IND Vs SA: ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤਾ 125 ਦੌੜਾਂ ਦਾ ਟੀਚਾ
ਆਈਆਈਟੀ ਬੰਬੇ ਨੂੰ 48ਵਾਂ ਸਥਾਨ ਮਿਲਿਆ ਹੈ ਬਾਕੀ ਸੰਸਥਾਨ 50 ਤੋਂ ਬਾਅਦ ਹੀ ਆਏ ਹਨ ਬਿਨਾਂ ਸ਼ੱਕ ਦੇਸ਼ ਅੰਦਰ ਤਕਨੀਕੀ ਸਿੱਖਿਆ ਦੇ ਖੇਤਰ ’ਚ ਚੰਗਾ ਕੰਮ ਹੋਇਆ ਹੈ ਬੁਨਿਆਦੀ ਢਾਂਚਾ ਵੀ ਵਿਕਸਿਤ ਹੋਇਆ ਹੈ ਤੇ ਵਿਦੇਸ਼ਾਂ ’ਚੋਂ ਵੀ ਵਿਦਿਆਰਥੀ ਆਉਣ ਲੱਗੇ ਹਨ ਫਿਰ ਵੀ ਸਾਡੇ ਸੰਸਥਾਨਾਂ ਨੂੰ ਏਸ਼ੀਆ ਸੂਚੀ ’ਚ ਜਿੱਥੇ ਮੂਹਰਲੇ ਸਥਾਨਾਂ ਲਈ ਯਤਨ ਕਰਨਾ ਚਾਹੀਦਾ ਹੈ, ਉੱਥੇ ਸੰਸਾਰ ਪੱਧਰ ਦੀ ਸੂਚੀ ’ਚ ਪਕੜ ਬਣਾਉਣੀ ਪਵੇਗੀ ਅਸਲ ’ਚ ਪ੍ਰਾਚੀਨ ਕਾਲ ਤੋਂ ਹੀ ਭਾਰਤ ਦੁਨੀਆ ਭਰ ’ਚ ਸਿੱਖਿਆ ਲਈ ਸਭ ਤੋਂ ਉੱਤੇ ਸੀ ਮੱਧ ਕਾਲ ਦੀ ਉਥਲ-ਪੁਥਲ ’ਚ ਦੇਸ਼ ਦਾ ਭਾਰੀ ਨੁਕਸਾਨ ਹੋਇਆ ਹੁਣ ਜੇਕਰ ਸਾਡੇ ਸੰਸਥਾਨਾਂ ਦੀ ਚੜ੍ਹਾਈ ਹੁੰਦੀ ਹੈ ਤਾਂ ਦੇਸ਼ ਦੀ ਗੁਆਚੀ ਸ਼ਾਨ ਹੀ ਬਹਾਲ ਹੋਵੇਗੀ। QS Asia University Ranking 2025