ਅੱਤਵਾਦ ਦੇ ਖਾਤਮੇ ਲਈ ਪ੍ਰਭਾਵੀ ਅਤੇ ਤਤਕਾਲਿਕ ਕਾਰਵਾਈ ‘ਤੇ ਵੀ ਜ਼ੋਰ ਦਿੱਤਾ
ਨਵੀਂ ਦਿੱਲੀ, ਏਜੰਸੀ। ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਅਹਿਮਦ ਬਿਨ ਅਲੀਫਾ ਅਲ ਥਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ‘ਤੇ ਸੰਪਰਕ ਕਰਕੇ ਅੱਤਵਾਦ ਅਤੇ ਇਸਲਾਮਿਕ ਸਹਿਯੋਗ ਸੰਗਠਨ (ਓਆਈਸੀ) ਸੰਮੇਲਨ ‘ਚ ਭਾਰਤ ਦੀ ਹਿੱਸੇਦਾਰੀ ਦੇ ਸਬੰਧ ‘ਚ ਚਰਚਾ ਕੀਤੀ। ਅਧਿਕਾਰਕ ਸੂਤਰਾਂ ਅਨੁਸਾਰ ਸ੍ਰੀ ਮੋਦੀ ਨੇ ਸ਼ਨਿੱਚਰਵਾਰ ਨੂੰ ਅਮੀਰ ਸ਼ੇਖ ਨਾਲ ਹੋਈ ਗੱਲਬਾਤ ‘ਚ ਹਾਲ ਦੇ ਸਾਲਾਂ ‘ਚ ਦੋਪੱਖੀ ਸਬੰਧਾਂ ਨੂੰ ਮਜ਼ਬੂਤੀ ਦੇਣ ਦੀ ਦਿਸ਼ਾ ‘ਚ ਉਹਨਾਂ ਦੀ ਅਗਵਾਈ ਅਤੇ ਮਾਰਗਦਰਸ਼ਨ ਲਈ ਉਹਨਾਂ ਨੂੰ ਧੰਨਵਾਦ ਦਿੱਤਾ।(PM Modi)
ਦੋਵਾਂ ਨੇਤਾਵਾਂ ਨੇ ਖੇਤਰੀ ਸਥਿਤੀ ਦੇ ਸੰਦਰਭ ‘ਚ ਵੀ ਚਰਚਾ ਕੀਤੀ। ਸ੍ਰੀ ਮੋਦੀ ਨੇ ਗੱਲਬਾਤ ਦੌਰਾਨ ਸ਼ਾਂਤੀ ਅਤੇ ਸੁਰੱਖਿਆ ਲਈ ਲਗਾਤਾਰ ਖਤਰਾ ਬਣ ਰਹੇ ਅੱਤਵਾਦ ਦਾ ਜਿਕਰ ਕੀਤਾ। ਉਹਨਾਂ ਨੇ ਅੱਤਵਾਦ ਦੇ ਖਾਤਮੇ ਲਈ ਪ੍ਰਭਾਵੀ ਅਤੇ ਤਤਕਾਲਿਕ ਕਾਰਵਾਈ ‘ਤੇ ਵੀ ਜ਼ੋਰ ਦਿੱਤਾ। ਦੋਵਾਂ ਆਗੂਆਂ ਨੇ ਅਬੂਧਾਬੀ ‘ਚ ਹੋਏ ਵਿਦੇਸ਼ ਮੰਤਰੀਆਂ ਦੇ 46ਵੇਂ ਆਈਓਸੀ ਸੰਮੇਲਨ ‘ਚ ਭਾਰਤ ਦੇ ਵਿਦੇਸ਼ ਮੰਤਰੀ ਦੀ ਹਿੱਸੇਦਾਰੀ ਨੂੰ ਮਹੱਤਵਪੂਰਨ ਇਤਿਹਾਸਕ ਕਦਮ ਦੱਸਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।