ਪੁਤਿਨ ਦੀ ਲੋਕਪ੍ਰਿਯਤਾ ਘਟੀ: ਸਰਵੇ

Putin, Popularity, Decreased: Survey

ਪਿਛਲੇ ਇੱਕ ਸਾਲ ‘ਚ 20 ਅੰਕਾਂ ਦੀ ਆਈ ਗਿਰਾਵਟ

ਮਾਸਕੋ, ਏਜੰਸੀ। ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੀ ਲੋਕਪ੍ਰਿਯਤਾ ‘ਚ ਪਿਛਲੇ ਇੱਕ ਸਾਲ ਦੌਰਾਨ 20 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ ਕਿਉਂਕਿ ਦੇਸ਼ ਦੀ ਜਨਤਾ ਨਵੇਂ ਪੈਨਸ਼ਨ ਕਾਨੂੰਨ ਨੂੰ ਲੈ ਕੇ ਕਾਫੀ ਅਸੰਤੁਸ਼ਟ ਹੈ। ਤਾਜੇ ਸਰਵੇਖਣ ਰਿਪੋਰਟ ‘ਚ ਇਸ ਦਾ ਦਾਅਵਾ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਸ੍ਰੀ ਪੁਤਿਨ ਨੇ ਪਿਛਲੇ ਕਈ ਮਹੀਨੇ ਤੋਂ ਜ ਜਾਰੀ ਰਾਸ਼ਟਰਵਿਆਪੀ ਵਿਰੋਧ ਪ੍ਰਦਰਸ਼ਨ ਦੇ ਬਾਵਜੂਦ ਪੁਰਸ਼ਾਂ ਲਈ ਪੈਨਸ਼ਨ ਉਮਰ ਸੀਮਾ ਵਧਾ ਕੇ 65 ਅਤੇ ਮਹਿਲਾਵਾਂ ਲਈ 60 ਸਾਲ ਕਰਨ ਦੇ ਵਿਵਾਦਪੂਰਨ ਕਾਨੂੰਨ ‘ਤੇ ਪਿਛਲੇ ਹਫਤੇ ਦਸਤਖ਼ਤ ਕਰ ਦਿੱਤੇ। ਇਹ ਕਾਨੂੰਨ ਸਾਲ 2019 ਤੋਂ ਲਾਗੂ ਹੋਣਾ ਹੈ।

59 ਤੋਂ 39 ਫੀਸਦੀ ‘ਤੇ ਆਇਆ ਅੰਕੜਾ

ਮਾਸਕੋ ਟਾਈਮਜ਼ ਨੇ ਲੇਵਾਡਾ ਵੱਲੋਂ ਕਰਵਾਏ ਗਏ ਇਸ ਸਰਵੇਖਣ ਦੇ ਹਵਾਲੇ ਨਾਲ ਕਿਹਾ ਕਿ ਨਵੰਬਰ 2017 ‘ਚ ਸ੍ਰੀ ਪੁਤਿਨ ਦੀ ਵਿਅਕਤੀਗਤ ਭਰੋਸੇਯੋਗਤਾ ਪੱਧਰ 59 ਫੀਸਦੀ ਸੀ ਜੋ ਸਤੰਬਰ 2018 ‘ਚ ਡਿੱਗ ਕੇ 39 ਫੀਸਦੀ ‘ਤੇ ਆ ਗਿਆ। ਪਿਛਲੇ ਜੂਨ ‘ਚ ਜਦੋਂ ਸਰਕਾਰ ਨੇ ਪੈਨਸ਼ਨ ਸੁਧਾਰ ਯੋਜਨਾ ਦਾ ਐਲਾਨ ਕੀਤਾ ਸੀ ਤਾਂ 48 ਫੀਸਦੀ ਲੋਕਾਂ ਨੇ ਕਿਹਾ ਸੀ ਕਿ ਉਹਨਾਂ ਦਾ ਸ੍ਰੀ ਪੁਤਿਨ ‘ਚ ਵਿਸ਼ਵਾਸ ਹੈ। ਇੰਨਾ ਹੀ ਨਹੀਂ ਪਿਛਲੇ ਇੱਕ ਸਾਲ ਦੌਰਾਨ ਸ੍ਰੀ ਪੁਤਿਨ ਪ੍ਰਤੀ ਅਵਿਸ਼ਵਾਸ ਦਾ ਪੱਧਰ ਸੱਤ ਤੋਂ ਵਧ ਕੇ 13 ਫੀਸਦੀ ‘ਤੇ ਜਾ ਪਹੁੰਚਿਆ ਹੈ। ਲੇਵਾਡਾ ਦੇ ਨਿਦੇਸ਼ਕ ਲੇਵ ਗੁਡਕੋਵ ਨੇ ਵੇਦੋਮੋਸਤੀ ਬਿਜਨੈਸ ਡੇਲੀ ਨੂੰ ਕਿਹਾ ਕਿ ਲੋਕ ਮੰਨਦੇ ਹਨ ਕਿ ਸਰਕਾਰ ਆਬਾਦੀ ਦੇ ਖਰਚੇ ‘ਤੇ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਉਸ ਚੀਜ਼ ‘ਤੇ ਹਮਲਾ ਕਰਦਾ ਹੈ ਜਿਸ ਨੂੰ ਲੋਕ ਆਪਣੀ ਪੈਨਸ਼ਨ ਬਚਤ ਮੰਨਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here