ਸਾਡੇ ਨਾਲ ਸ਼ਾਮਲ

Follow us

11.4 C
Chandigarh
Monday, February 2, 2026
More
    Home Breaking News Putin Suffere...

    Putin Suffered a heart attack: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਆਇਆ ਹਾਰਟ ਅਟੈਕ! ਫਰਸ਼ ‘ਤੇ ਡਿੱਗੇ ਮਿਲੇ…

    Vladimir Putin
    Putin Suffered a heart attack: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਆਇਆ ਹਾਰਟ ਅਟੈਕ! ਫਰਸ਼ 'ਤੇ ਡਿੱਗੇ ਮਿਲੇ...

    Putin Suffered a heart attack: ਰੂਸ ਤੋਂ ਵੱਡੀ ਖਬਰ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਦਿਲ ਦਾ ਦੌਰਾ ਪਿਆ ਹੈ। ਇਹ ਜਾਣਕਾਰੀ ਟੈਲੀਗ੍ਰਾਮ ਗਰੁੱਪ ਜਨਰਲ ਐਸਵੀਆਰ ਨੇ ਸਾਂਝੀ ਕੀਤੀ ਹੈ। ਇਸਦਾ ਕਹਿਣਾ ਹੈ ਕਿ ਇਹ ਰੂਸ ਵਿੱਚ ਸੇਵਾਮੁਕਤ ਖੁਫੀਆ ਅਧਿਕਾਰੀਆਂ ਅਤੇ ਕ੍ਰੇਮਲਿਨ ਅਧਿਕਾਰੀਆਂ ਤੋਂ ਜਾਣਕਾਰੀ ਕੱਢਦਾ ਹੈ। ਤੁਹਾਨੂੰ ਦੱਸ ਦੇਈਏ ਕਿ ਟੈਲੀਗ੍ਰਾਮ ਗਰੁੱਪ ਦੀ ਖਬਰ ਬ੍ਰਿਟਿਸ਼ ਨਿਊਜ਼ ਆਊਟਲੈਟਸ ਦ ਮਿਰਰ, ਜੀਬੀ ਨਿਊਜ਼ ਅਤੇ ਦਿ ਐਕਸਪ੍ਰੈਸ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ। (Vladimir Putin)

    Vladimir Putin
    Putin Suffered a heart attack: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਆਇਆ ਹਾਰਟ ਅਟੈਕ! ਫਰਸ਼ ‘ਤੇ ਡਿੱਗੇ ਮਿਲੇ…

    ਕੀ ਹੈ ਮਾਮਲਾ (Vladimir Putin)

    ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਰਾਸ਼ਟਰਪਤੀ ਪੁਤਿਨ ਡਿੱਗੇ ਤਾਂ ਉਨ੍ਹਾਂ ਦਾ ਹੱਥ ਮੇਜ਼ ‘ਤੇ ਰੱਖੇ ਭਾਂਡਿਆਂ ਦੇ ਲੱਗਿਆ ਅਤੇ ਉਸ ਦਾ ਰੌਲਾ ਸੁਣ ਕੇ ਸੁਰੱਖਿਆ ਅਧਿਕਾਰੀ ਕਮਰੇ ‘ਚ ਆ ਗਏ। ਟੈਲੀਗ੍ਰਾਮ ਸਮੂਹ ਨੇ ਕਿਹਾ ਕਿ ਜਦੋਂ ਉਹ ਫਰਸ਼ ‘ਤੇ ਡਿੱਗੇ ਤਾਂ ਪੁਤੀਨ ਦੀਆਂ ਅੱਖਾਂ ਪਲਟੀ ਹੋਈ ਸੀ।

    ਜਨਰਲ ਐਸਵੀਆਰ ਮੁਤਾਬਕ ਰਾਸ਼ਟਰਪਤੀ ਪੁਤਿਨ ਦੇ ਨਾਲ ਦੇ ਕਮਰੇ ਤੋਂ ਡਾਕਟਰ ਨੂੰ ਬੁਲਾਇਆ ਗਿਆ।ਤੁਰੰਤ ਇਲਾਜ ਮਿਲਣ ਤੋਂ ਬਾਅਦ ਪੁਤਿਨ ਨੂੰ ਹੋਸ਼ ਆ ਗਿਆ। ਇਸ ਤੋਂ ਬਾਅਦ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਦੂਜੇ ਕਮਰੇ ਵਿੱਚ ਲਿਜਾਇਆ ਗਿਆ ਜਿੱਥੇ ਸਿਹਤ ਸਹੂਲਤਾਂ ਉਪਲਬਧ ਸਨ। Vladimir Putin

     

    LEAVE A REPLY

    Please enter your comment!
    Please enter your name here