ਤੇਜ਼ ਰਫ਼ਤਾਰ ਫਾਰਚੂਨਰ ਪਲਟੀ, ਵਾਲ-ਵਾਲ ਬਚੇ ਤਿੰਨੇ ਨੌਜਵਾਨ ਮੁਢਲੀ ਸਹਾਇਤਾ ਲੈ ਕੇ ਹੋਏ ਗਾਇਬ

Accident

ਗਿੱਲ (ਬੂਟਾ ਸਿੰਘ)। ਦੁੱਗਰੀ ਰੋਡ ਤੋਂ ਪੱਖੋਵਾਲ ਰੋਡ ’ਤੇ ਅਚਾਨਕ ਵਾਪਰੇ ਇੱਕ ਹਾਦਸੇ (Accident) ਦੌਰਾਨ ਫਾਰਚੂਨਰ ਗੱਡੀ ਬੁਰੀ ਤਰਾਂ ਨੁਕਸਾਨੀ ਗਈ। ਜਦਕਿ ਕਾਰ ’ਚ ਸਵਾਰ ਨੌਜਵਾਨ ਹਾਦਸਾ ਵਾਪਰਨ ਪਿੱਛੋਂ ਗੱਡੀ ਛੱਡ ਕੇ ਰਫ਼ੂ ਚੱਕਰ ਹੋ ਗਏ। ਪ੍ਰਤੱਖ ਦਰਸੀਆਂ ਪੀਬੀ- 10 ਐਫ਼ ਸੀ- 8111 ਨੰਬਰੀ ਫਾਰਚੂਨਰ ਗੱਡੀ ਤੇਜ਼ ਰਫ਼ਤਾਰ ਨਾਲ ਪੱਖੋਵਾਲ ਵਾਲੇ ਪਾਸਿਓਂ ਫੁੱਲਾਂ ਵਾਲੇ ਚੌਂਕ ਤੋਂ ਦੁੱਗਰੀ ਰੋਡ ’ਤੇ ਆ ਰਹੀ ਸੀ, ਜਿਸ ਵਿੱਚ 20 ਕੁ ਸਾਲ ਦੀ ਉਮਰ ਦੇ 3 ਨੌਜਵਾਨ ਸਵਾਰ ਸਨ।

Accident

ਰਫ਼ਤਾਰ ਜ਼ਿਆਦਾ ਹੋਣ ਕਾਰਨ ਗੱਡੀ ਇੱਕਦਮ ਹਾਦਸਾਗ੍ਰਸ਼ਤ ਹੁੰਦੀ ਹੋਈ ਪਲਟ ਕੇ ਸੜਕ ਕਿਨਾਰੇ ਖੜੇ ਦਰੱਖ਼ਤਾਂ ਨਾਲ ਟਕਰਾ ਗਈ ਤੇ ਗੱਡੀ ਬੁਰੀ ਤਰਾਂ ਨਾਲ ਨੁਕਸਾਨੀ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਗੱਡੀ ’ਚ ਸਵਾਰ ਨੌਜਵਾਨ ਨੂੰ ਬਾਹਰ ਕੱਢਿਆ ਤੇ ਲਾਗਲੇ ਇੱਕ ਮੈਡੀਕਲ ’ਤੇ ਮੁਢਲੀ ਸਹਾਇਤਾ ਲਈ ਪਹੁੰਚਾਇਆ ਪਰ ਕੁੱਝ ਸਮੇਂ ਬਾਅਦ ਹੀ ਤਿੰਨੋਂ ਨੌਜਵਾਨ ਮੌਕੇ ਤੋਂ ਰਫ਼ੂ ਚੱਕਰ ਹੋ ਗਏ। ਮੌਕੇ ’ਤੇ ਮੌਜੂਦ ਲੋਕਾਂ ਮੁਤਾਬਕ ਹਾਦਸੇ ਤੋਂ ਬਾਅਦ ਘਟਨਾਂ ਸਥਾਨ ’ਤੇ ਪੀਬੀ- 10 ਐੱਚ.ਕਿਊ.  8111 ਨੰਬਰੀ ਇੱਕ ਇਨੋਵਾ ਗੱਡੀ ਵੀ ਪਹੰੁਚੀ। ਜਿਸ ’ਚ ਕੁੱਝ ਵਿਅਕਤੀ ਸਵਾਰ ਸਨ, ਜਿਹੜੇ ਆਪਣੀ ਗੱਡੀ ਨੂੰ ਚਲਦੀ ਛੱਡ ਕੇ ਹੀ ਹਾਦਸਾਗ੍ਰਸਤ ਗੱਡੀ ਨੂੰ ਦੇਖਣ ਚਲੇ ਗਏ। (Accident)

ਬਰਨਾਲਾ ਹੌਲਦਾਰ ਕਤਲ ਕੇਸ ਨਾਲ ਜੁੜੀ ਵੱਡੀ ਖਬਰ

ਇਸੇ ਦੌਰਾਨ ਹੀ ਦੂਸਰਾ ਵਿਅਕਤੀ ਇਨੋਵਾ ਗੱਡੀ ਲੈ ਕੇ ਰਫ਼ੂ ਚੱਕਰ ਹੋ ਗਿਆ। ਪ੍ਰਤੱਖਦਰਸ਼ੀਆਂ ਮੁਤਾਬਕ ਹਾਦਸਾਗ੍ਰਸ਼ਤ ਫਾਰਚੂਨਰ ਗੱਡੀ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਹਨ। ਘਟਨਾਂ ਦਾ ਪਤਾ ਚਲਦਿਆਂ ਹੀ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਆਰੰਭ ਦਿੱਤੀ ਗਈ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਹਾਦਸਾਗ੍ਰਸ਼ਤ ਹੋਈ ਫਾਰਚੂਨਰ ਗੱਡੀ ਜੋ ਚਿੱਟੇ ਰੰਗ ਦੀ ਹੈ ਦਾ ਨੰਬਰ ਮੌਕੇ ’ਤੇ ਬਾਅਦ ’ਚ ਪਹੁੰਚੀ ਕਾਲੇ ਰੰਗ ਦੀ ਇਨੋਵਾ ਗੱਡੀ ਦੇ ਨੰਬਰ ਨਾਲ ਮਿਲਦਾ ਜੁਲਦਾ ਹੀ ਹੈ। ਇਸ ਭਿਆਨਕ ਹਾਦਸੇ ਵਿੱਚ ਭਾਵੇਂ ਤਿੰਨੋਂ ਨੌਜਵਾਨ ਬਚ ਗਏ ਪਰ ਉਨਾਂ ਦਾ ਅਚਾਨਕ ਹੀ ਗਾਇਬ ਹੋ ਜਾਣਾ ਬੁਝਾਰਤ ਬਣ ਗਿਆ।