ਅੱਖਾਂ ‘ਚ ਮਿਰਚਾਂ ਪਾ ਕੇ ਕੈਸ਼ ਬੈਗ ਖੋਹ ਕੇ ਫਰਾਰ

(ਮੋਹਨ ਸਿੰਘ) ਮੂਣਕ। ਮੂਣਕ ਇੰਡੇਨ ਗੈਸ ਏਜੰਸੀ ਦੇ ਡਿਲੀਵਰੀਮੈਨਾਂ ਤੋਂ ਲੁੱਟ-ਖੋਹ ਕਰਨ ਵਾਲੇ ਵਿਅਕਤੀਆਂ ਵੱਲੋਂ ਉਕਤ ਦੀਆਂ ਅੱਖਾਂ ‘ਚ ਮਿਰਚਾਂ ਪਾ ਕੇ ਕਰੀਬ 70-75 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਨ੍ਹਾਂ 6-7 ਲੁਟੇਰਿਆਂ ‘ਚੋਂ ਲੋਕਾਂ ਦੀ ਮਦਦ ਨਾਲ ਦੋ ਨੂੰ ਕਾਬੂ ਕਰ ਲਿਆ ਗਿਆ ਹੈ ਗੈਸ ਏਜੰਸੀ ਕਰਮਚਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਤੇ ਉਸਦਾ ਸਾਥੀ ਰਾਜੇਸ਼ ਕੁਮਾਰ ਹੋਰ ਕਈ ਪਿੰਡਾਂ ‘ਚ ਗੈਸ ਦੀ ਸਪਲਾਈ ਕਰਕੇ ਜਦੋਂ ਪਿੰਡ ਘਮੂਰਘਾਟ ਤੋਂ ਨੱਕਾ ਸਾਹਿਬ ਰੋਡ ‘ਤੇ ਗੈਸ ਦੀ ਡਿਲੀਵਰੀ ਕਰਕੇ ਵਾਪਸ ਟਰੈਕਟਰ ‘ਤੇ ਜਾ ਰਹੇ ਸਨ ਤਾਂ ਰਸਤੇ ‘ਚ 6-7 ਨਾਕਾਬਪੋਸ਼ ਵਿਅਕਤੀ ਉਨ੍ਹਾਂ ਦੀਆਂ ਅੱਖਾਂ ‘ਚ ਲਾਲ ਮਿਰਚਾਂ ਪਾ ਕੇ ਕੈਸ਼ ਬੈਗ ਖੋਹ ਕੇ ਫਰਾਰ ਹੋ ਗਏ।

ਜਦੋਂ ਅਸੀਂ ਰੌਲਾ ਪਾਇਆ ਤਾਂ ਲੋਕਾਂ ਦੀ ਮਦਦ ਨਾਲ ਨੇੜਲੇ ਪਿੰਡ ਫੂਲਦ ਤੇ ਮਕੋਰੜ ਸਾਹਿਬ ਦੇ ਖੇਤਾਂ ‘ਚੋਂ ਦੋ ਨਾਕਾਬਪੋਸ਼ ਵਿਅਕਤੀਆਂ ਨੂੰ ਫੜ ਲਿਆ ਤੇ ਬਾਕੀ ਮੋਟਰਸਾਈਕਲਾਂ ‘ਤੇ ਫਰਾਰ ਹੋਣ ‘ਚ ਕਾਮਯਾਬ ਹੋ ਗਏ ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਤੇ ਬਾਕੀ ਨਾਕਾਬਪੋਸ਼ ਵਿਅਕਤੀਆਂ ਦੀ ਪੁਲਿਸ ਭਾਲ ਕਰ ਰਹੀ ਹੈ ਦੋ ਫੜੇ ਗਏ ਵਿਅਕਤੀਆਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here