ਪੁਸ਼ਕਰ ਸਿੰਘ ਧਾਮੀ ਹੋਣਗੇ ਉਤਰਾਖੰਡ ਦੇ 11ਵੇਂ ਮੁੱਖ ਮੰਤਰੀ
ਦੇਹਰਾਦੂਨ। ਉਤਰਾਖੰਡ ’ਚ ਪ੍ਰਚੰਡ ਬਹੁਮਤ ਨਾਲ ਬਣੀ ਭਾਜਪਾ ਦੀ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਤੋਂ ਲੱਗਭਗ ਅੱਠ ਮਹੀਨੇ ਪਹਿਲਾ ਤੀਜੀ ਵਾਰ ਨਵੇਂ ਮੁੱਖ ਮੰਤਰੀ ਵਜੋਂ ਵਿਧਾਇਕ ਪੁਸ਼ਕਰ ਸਿੰਘ ਧਾਮੀ ਨੂੰ ਸ਼ਨਿੱਚਰਵਾਰ ਨੂੰ ਵਿਧਾਇਕ ਚੁਣ ਲਿਆ ਗਿਆ। ਉਹ ਅੱਜ ਸ਼ਾਮ ਨੂੰ ਨਵੇਂ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਭਾਜਪਾ ਦੇ ਸੂਬਾ ਇੰਚਾਰਜ਼ ਦੁਸ਼ਿਅੰਤ ਗੌਤਮ ਦੀ ਗੈਰ ਮੌਜ਼ੂਦਗੀ ’ਚ ਲਗਭਗ ਤਿੰਨ ਵਜੇ ਵਿਧਾਨ ਮੰਡਲ ਦਲ ਦੀ ਬੈਠਕ ਪਾਰਟੀ ਦੇ ਸੂਬਾ ਦਫ਼ਤਰ ’ਚ ਸ਼ੁਰੂ ਹੋਈ। ਇਸ ’ਚ ਸਾਬਕਾ ਮੁੱਖ ਮੰਤਰੀਆਂ ਤ੍ਰਿਵੇਂਦਰ ਸਿੰਘ ਰਾਵਤ, ਤੀਰਥ ਸਿੰਘ ਰਾਵਤ ਸਮੇਤ ਭਾਜਪਾ ਸਾਂਸਦ ਤੇ ਵਿਧਾਇਕ ਵੀ ਮੌਜ਼ੂਦ ਰਹੇ ਲਗਭਗ 30 ਮਿੰਟਾਂ ਤੱਕ ਚੱਲੀ ਇਸ ਬੈਠਕ ’ਚ ਖਟੀਮਾ ਤੋਂ ਵਿਧਾਇਕ ਧਾਮੀ ਨੂੰ ਵਿਧਾਇਕ ਦਲ ਦਾ ਆਗੂ ਸਦਨ ਚੁਣ ਲਿਆ ਗਿਆ।
ਸ੍ਰੀ ਤੋਮਰ ਨੇ ਬੈਠਕ ਰੂਮ ਤੋਂ ਬਾਹਰ ਇਕੱਠੇ ਹੋਏ ਪੱਤਰਕਾਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਸ੍ਰੀ ਧਾਮੀ ਨੂੰ ਆਗੂ ਸਦਨ ਚੁਣੇ ਜਾਂਦੇ ਹੀ ਫੁੱਲ ਮਾਲਾਵਾਂ ਨਾਲ ਲੱਦ ਦਿੱਤਾ ਗਿਆ ਸੂਤਰਾਂ ਅਨੁਸਾਰ ਸ੍ਰੀ ਧਾਮੀ ਅੱਜ ਦੇਰ ਸ਼ਾਮ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ ਇਸ ਦੇ ਲਈ ਰਾਜ ਭਵਨ ’ਚ ਤਿਆਰੀ ਕਰ ਲਈ ਗਈ ਹੈ ਜ਼ਿਕਰਯੋਗ ਹੈ ਕਿ ਪੌੜੀ ਸੰਸਦੀ ਖੇਤਰ ਤੋਂ ਸਾਂਸਦ ਤੇ ਨਿਵਰਤਮਾਨ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਸ਼ੁੱਕਰਵਾਰ ਦੇਰ ਰਾਤ ਮੁੱਖ ਮੰਤਰੀ ਅਹੁਦੇ ਤੋਂ ਤਿਆਗ ਪੱਤਰ ਦੇ ਦਿੱਤਾ ਸੀ ਇਸ ਦਾ ਕਾਰਨ ਉਨ੍ਹਾਂ ਨੂੰ ਵਿਧਾਇਕ ਨਾ ਹੋਣਾ ਸੀ ਸੰਵਿਧਾਨਕ ਕਾਰਨਾਂ ਕਰਕੇ ਸੂਬਾ ਸਰਕਾਰ ਦਾ ਕਾਰਜਕਾਲ ਇੱਕ ਸਾਲ ਤੋਂ ਘੱਟ ਹੋਣ ਕਾਰਨ ਵਿਧਾਨ ਸਭਾ ਦੀ ਉਪ ਚੋਣ ਨਹੀਂ ਕਰਵਾਈ ਜਾ ਸਕਦੀ ਸੀ ਇਸ ਤੋਂ ਪਹਿਲਾਂ 9 ਮਾਰਚ ਨੂੰ ਤੱਤਕਾਲੀਨ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੂੰ ਹਟਾ ਕੇ ਸ੍ਰੀ ਤੀਰਥ ਮੁੱਖ ਮੰਤਰੀ ਬਣਾਏ ਗਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।