Punjab Government News: ਪੰਜਾਬ ਦੀ ਮਾਨ ਸਰਕਾਰ ਐਕਸ਼ਨ ਮੋਡ ’ਚ, ਐਮਰਜੈਂਸੀ ਸੇਵਾ ਦੀ ਸਮੀਖਿਆ, ਕੈਬਨਿਟ ਮੀਟਿੰਗ ਸੱਦੀ

Punjab Government News
Punjab Government News: ਪੰਜਾਬ ਦੀ ਮਾਨ ਸਰਕਾਰ ਐਕਸ਼ਨ ਮੋਡ ’ਚ, ਐਮਰਜੈਂਸੀ ਸੇਵਾ ਦੀ ਸਮੀਖਿਆ, ਕੈਬਨਿਟ ਮੀਟਿੰਗ ਸੱਦੀ

Punjab Government News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਦੋਵਾਂ ਦੇਸ਼ਾਂ ਵਿੱਚ ਨਾਜੁਕ ਹਾਲਾਤਾਂ ਨੂੰ ਦੇਖਦਿਆਂ ਪੰਜਾਬ ਦੀ ਸੱਤਾਧਾਰੀ ਮਾਨ ਸਰਕਾਰ ਐਕਸ਼ਨ ਮੋਡ ਵਿੱਚ ਆ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਮਰਜੈਂਸੀ ਕੈਬਨਿਟ ਮੀਟਿੰਗ ਵੀ ਬੁਲਾ ਲਈ ਹੈ। ਮੀਟਿੰਗ ਲਈ ਮੰਤਰੀ ਪਹੁੰਚਣੇ ਸ਼ੁਰੂ ਹੋ ਗਏ ਹਨ। ਅੱਜ ਮੰਤਰੀ ਐਮਰਜੈਂਸੀ ਸੇਵਾ ਦੀ ਸਮੀਖਿਆ ਕਰਨਗੇ। ਹਸਪਤਾਲ, ਫਾਇਰ ਸਟੇਸ਼ਨ ਦਾ ਨਿਰੀਖਣ ਕਰਨਗੇ। ਰਾਸ਼ਨ ਦੀ ਉਪਲਬਧਤਾ ਅਤੇ ਐਮਰਜੈਂਸੀ ਸੇਵਾ ਦਾ ਨਿਰੀਖਣ ਵੀ ਕੀਤਾ ਜਾਵੇਗਾ।

Read Also : Indo-Pak tension 2025: ਪੰਜਾਬ ‘ਚ ਹਾਈ ਅਲਰਟ, ਸਕੂਲ-ਕਾਲਜ ਬੰਦ, ਯੂਨੀਵਰਸਿਟੀਆਂ ਦੇ ਇਮਤਿਹਾਨ ਰੱਦ

ਕੈਬਨਿਟ ਮੰਤਰੀ ਸਰਹੱਦੀ ਜ਼ਿਲ੍ਹਿਆਂ ਵਿੱਚ ਪਹੁੰਚਣਗੇ। ਕੈਬਨਿਟ ਮੀਟਿੰਗ ਤੋਂ ਤੁਰੰਤ ਬਾਅਦ, 10 ਮੰਤਰੀ ਸਰਹੱਦੀ ਇਲਾਕਿਆਂ ਲਈ ਰਵਾਨਾ ਹੋਣਗੇ। ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਡਾ. ਰਵਜੋਤ ਸਿੰਘ ਪਠਾਨਕੋਟ ਅਤੇ ਗੁਰਦਾਸਪੁਰ ਦਾ ਦੌਰਾ ਕਰਨਗੇ। ਮੰਤਰੀ ਕੁਲਦੀਪ ਧਾਲੀਵਾਲ ਅਤੇ ਮਹਿੰਦਰ ਭਗਤ ਅੰਮ੍ਰਿਤਸਰ ਦਾ ਚਾਰਜ ਸੰਭਾਲਣਗੇ। ਮੰਤਰੀ ਲਾਲਜੀਤ ਭੁੱਲਰ ਅਤੇ ਹਰਭਜਨ ਸਿੰਘ ਈ.ਟੀ.ਓ ਤਰਨਤਾਰਨ ਵਿਖੇ ਰਹਿਣਗੇ। ਹਰਦੀਪ ਮੁੰਡੀਆਂ ਫਿਰੋਜ਼ਪੁਰ ਵਿੱਚ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਹੋਣਗੇ। ਮੰਤਰੀ ਡਾ. ਬਲਜੀਤ ਕੌਰ ਅਤੇ ਤਰੁਣਪ੍ਰੀਤ ਸੌਂਦ ਫਾਜ਼ਿਲਕਾ ਵਿੱਚ ਪ੍ਰਬੰਧਾਂ ਦੀ ਦੇਖਭਾਲ ਕਰਨਗੇ। Punjab Government News