Punjab Food Sector: ਪੰਜਾਬ ਦਾ ਖਾਧ ਖੇਤਰ! ਏਆਈ ਤੇ ਐਗਰੀਟੈਕ ਨਾਲ ਬਦਲੀ ਤਸਵੀਰ

Punjab Food Sector
Punjab Food Sector: ਪੰਜਾਬ ਦਾ ਖਾਧ ਖੇਤਰ! ਏਆਈ ਤੇ ਐਗਰੀਟੈਕ ਨਾਲ ਬਦਲੀ ਤਸਵੀਰ

ਵਿਸ਼ਵ ਖੁਰਾਕ ਮੇਲਾ 2025 ’ਚ ਕੇਂਦਰ ਬਣਿਆ ਪੰਜਾਬ | Punjab Food Sector

ਚੰਡੀਗੜ੍ਹ। ਵਿਸ਼ਵ ਖੁਰਾਕ ਮੇਲਾ 2025 ’ਚ ਪੰਜਾਬ ਸਰਕਾਰ ਨੇ ਆਪਣੀ ਏਆਈ-ਪਾਵਰਡ ਖੇਤੀਬਾੜੀ ਤੇ ਖੁਰਾਕ ਪ੍ਰੋਸੈਸਿੰਗ ਤਕਨੀਕ ਨਾਲ ਵਿਸ਼ਵ ਪੱਧਰ ’ਤੇ ਇੱਕ ਨਿਵੇਕਲੀ ਪਛਾਣ ਬਣਾਈ ਹੈ। ਪੰਜਾਬ ਦਾ ਨਵੀਨਤਾ-ਅਧਾਰਿਤ ਪੰਡਾਲ ਇਸ ਸਮੁੱਚੇ ਸਮਾਗਮ ਦਾ ਮੁੱਖ ਆਕਰਸ਼ਣ ਰਿਹਾ, ਜਿੱਥੇ ਸੂਬੇ ਨੇ ਆਪਣੀ ਖੇਤੀ ਸਫਲਤਾ ਤੇ ਭਵਿੱਖ ਦੀਆਂ ਸੰਭਾਵਨਾਵਾਂ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ।

ਇਹ ਖਬਰ ਵੀ ਪੜ੍ਹੋ : Holiday Punjab: ਪੰਜਾਬ ਸਰਕਾਰ ਨੇ ਵੀਰਵਾਰ ਨੂੰ ਕੀਤਾ ਛੁੱਟੀ ਦਾ ਐਲਾਨ, ਸਕੂਲ ਤੇ ਕਾਲਜ਼ ਰਹਿਣਗੇ ਬੰਦ

ਪੰਜਾਬ, ਜੋ ਹੁਣ ਤੱਕ ਰਵਾਇਤੀ ਖੇਤੀ ਮਾਡਲ ਲਈ ਜਾਣਿਆ ਜਾਂਦਾ ਸੀ, ਹੁਣ ਆਧੁਨਿਕ ਖੇਤੀ ਤੇ ਸਮਾਰਟ ਐਗਰੀਟੈਕ ਰਾਹੀਂ ਸਮੁੱਚੇ ਦੇਸ਼ ਲਈ ਰੋਲ ਮਾਡਲ ਬਣ ਰਿਹਾ ਹੈ। ਇਸ ਵਾਰ ਦੇ ਵਿਸ਼ਵ ਖੁਰਾਕ ਮੇਲੇ ’ਚ ਪੰਜਾਬ ਨੇ ਇਹ ਦਿਖਾਇਆ ਹੈ ਕਿ ਕਿਵੇਂ ਏਆਈ, ਡਿਜੀਟਲ ਡੇਟਾ ਤੇ ਤਕਨੀਕੀ ਦਖਲਅੰਦਾਜ਼ੀ ਕਿਸਾਨਾਂ ਨੂੰ ਸਿੱਧੀ ਮਦਦ ਦੇ ਕੇ ਉਨ੍ਹਾਂ ਦੀ ਆਮਦਨ ਦੁੱਗਣੀ ਕਰਨ ਤੇ ਪੇਂਡੂ ਅਰਥਵਿਵਸਥਾ ਨੂੰ ਮਜ਼ਬੂਤ ​​ਕਰਨ ਵਿੱਚ ਭੂਮਿਕਾ ਨਿਭਾ ਰਹੇ ਹਨ। ਸਰਕਾਰ ਦੀ ‘ਸਮਾਰਟ ਖੇਤੀ ਯੋਜਨਾ’ ਨੇ ਕਿਸਾਨਾਂ ਨੂੰ ਏਆਈ ਤੇ ਡੇਟਾ ਐਨਾਲਿਟਿਕਸ ਦੀ ਆਸਾਨ ਵਰਤੋਂ ਉਪਲਬਧ ਕਰਵਾਈ ਹੈ। ਇਸ ਨਾਲ ਉਨ੍ਹਾਂ ਨੂੰ ਬਾਜ਼ਾਰ ਦੀ ਮੰਗ, ਫਸਲਾਂ ਦੀ ਸਿਹਤ ਤੇ ਉਤਪਾਦਨ ਦਾ ਸਹੀ ਅਨੁਮਾਨ ਮਿਲਦਾ ਹੈ।

ਨਤੀਜੇ ਵਜੋਂ, ਫਸਲ ਦੀ ਪੈਦਾਵਾਰ ਗੁਣਵੱਤਾ ਦੇ ਨਾਲ ਵਧੀ ਹੈ ਤੇ ਉਤਪਾਦਨ ਲਾਗਤ ’ਚ ਮਹੱਤਵਪੂਰਨ ਕਮੀ ਆਈ ਹੈ, ਜਿਸ ਨੇ ਪੰਜਾਬ ਨੂੰ ਪੂਰੇ ਦੇਸ਼ ਦਾ ਟੈਕਨਾਲੋਜੀ-ਡ੍ਰੀਵਨ ਖੇਤੀ ਰਾਜ ਬਣਾ ਦਿੱਤਾ ਹੈ। ਖੁਰਾਕ ਪ੍ਰੋਸੈਸਿੰਗ ਖੇਤਰ ’ਚ ਵੀ ਪੰਜਾਬ ਤੇਜ਼ੀ ਨਾਲ ਉੱਭਰ ਰਿਹਾ ਹੈ। ਅਤਿ-ਆਧੁਨਿਕ ਉਪਕਰਣ ਅਤੇ ਸਵੈਚਾਲਨ ਤਕਨੀਕ ਅਪਣਾਏ ਜਾਣ ਨਾਲ ਉਤਪਾਦਨ ਚੇਨ ਵਿੱਚ ਸੁਧਾਰ ਹੋਇਆ ਹੈ। ਖੁਰਾਕ ਉਦਯੋਗ ’ਚ ਇਸ ਸਫ਼ਾਈ ਤੇ ਸਥਿਰਤਾ ਨੇ ਨਾ ਸਿਰਫ਼ ਕਿਸਾਨਾਂ ਦੀ ਫ਼ਸਲ ਦਾ ਮੁੱਲ ਵਧਾਇਆ ਹੈ, ਬਲਕਿ ਪ੍ਰੋਸੈਸਿੰਗ ਯੂਨਿਟਾਂ ਨੂੰ ਵੀ ਤੇਜ਼ੀ ਨਾਲ ਵਿਸਤਾਰ ਕਰਨ ਦਾ ਮੌਕਾ ਦਿੱਤਾ ਹੈ।

ਪੰਜਾਬ ਸਰਕਾਰ ਦੇ ਯਤਨਾਂ ਦਾ ਸਭ ਤੋਂ ਵੱਡਾ ਲਾਭ ਸੂਬੇ ਦੇ ਕਿਸਾਨਾਂ ਤੇ ਪੇਂਡੂ ਅਰਥਵਿਵਸਥਾ ਨੂੰ ਹੋਇਆ ਹੈ। ਨਵੀਂ ਤਕਨੀਕ ਨੇ ਖੇਤੀ ਉਤਪਾਦਾਂ ਦੀ ਗੁਣਵੱਤਾ ਤੇ ਸ਼ੈਲਫ ਲਾਈਫ ਦੋਵੇਂ ਵਧਾ ਦਿੱਤੀਆਂ ਹਨ, ਜਿਸ ਨਾਲ ਕਿਸਾਨਾਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਸਿੱਧੀ ਪਹੁੰਚ ਮਿਲੀ ਹੈ। ਇਸ ਨਾਲ ਸੂਬੇ ਦਾ ਖੁਰਾਕ ਨਿਰਯਾਤ ਵੀ ਵਧਿਆ ਹੈ ਤੇ ਪੰਜਾਬ ਭਾਰਤ ਦੀ ਫੂਡ ਇਕਾਨਮੀ ’ਚ ਇੱਕ ਪ੍ਰਮੁੱਖ ਕੇਂਦਰ ਵਜੋਂ ਉੱਭਰਿਆ ਹੈ। ਵਿਦੇਸ਼ੀ ਨਿਵੇਸ਼ਕਾਂ ਤੇ ਤਕਨੀਕੀ ਕੰਪਨੀਆਂ ਲਈ ਪੰਜਾਬ ਦਾ ਇਹ ਵਿਕਾਸ ਖਾਸਾ ਆਕਰਸ਼ਕ ਸਿੱਧ ਹੋ ਰਿਹਾ ਹੈ। ਵਿਸ਼ਵ ਖੁਰਾਕ ਮੇਲਾ 2025 ਵਿੱਚ ਪੰਜਾਬ ਦਾ ਪੰਡਾਲ ਵਿਦੇਸ਼ੀ ਮਾਹਿਰਾਂ ਦਾ ਮੁੱਖ ਫੋਕਸ ਰਿਹਾ। Punjab Food Sector

ਜਿੱਥੇ ਉਨ੍ਹਾਂ ਨੇ ਸੂਬੇ ਦੀ ਨਿਵੇਸ਼ ਸੰਭਾਵਨਾਵਾਂ ਤੇ ਨੀਤੀ ਸਮਰਥਨ ਦੀ ਸ਼ਲਾਘਾ ਕੀਤੀ। ਕਈ ਕੰਪਨੀਆਂ ਪੰਜਾਬ ’ਚ ਖੁਰਾਕ ਪ੍ਰੋਸੈਸਿੰਗ ਯੂਨਿਟਾਂ ਤੇ ਟੈਕਨਾਲੋਜੀ ਸਾਂਝੇਦਾਰੀ ਸਥਾਪਤ ਕਰਨ ਦੀ ਇੱਛੁਕ ਨਜ਼ਰ ਆਈਆਂ। ਸਰਕਾਰ ਨੇ ਨੌਜਵਾਨਾਂ ਤੇ ਸਟਾਰਟਅੱਪ ਉੱਦਮੀਆਂ ਨੂੰ ਵੀ ਖੇਤੀ ਖੇਤਰ ਨਾਲ ਜੋੜਨ ’ਤੇ ਜ਼ੋਰ ਦਿੱਤਾ ਹੈ। ਨੌਜਵਾਨ ਉੱਦਮਤਾ ਪ੍ਰੋਤਸਾਹਨ ਯੋਜਨਾਵਾਂ ਨੇ ਨਵੀਨਤਾ ਨੂੰ ਹੁਲਾਰਾ ਦਿੱਤਾ ਹੈ ਤੇ ਖੇਤੀ ਅਧਾਰਤ ਸਟਾਰਟਅੱਪਸ ਨੂੰ ਊਰਜਾ ਦਿੱਤੀ ਹੈ। ਇਸ ਨਾਲ ਨਾ ਸਿਰਫ਼ ਰੁਜ਼ਗਾਰ ਦੇ ਨਵੇਂ ਮੌਕੇ ਬਣੇ ਹਨ, ਬਲਕਿ ਪੇਂਡੂ ਪ੍ਰਤਿਭਾਵਾਂ ਨੂੰ ਵੀ ਵਿਸ਼ਵ ਪੱਧਰ ਦੇ ਬਾਜ਼ਾਰ ਤੱਕ ਪਹੁੰਚਣ ਦਾ ਮੰਚ ਮਿਲਿਆ ਹੈ। Punjab Food Sector

ਖੁਰਾਕ ਸੁਰੱਖਿਆ ਤੇ ਸਥਿਰਤਾ ਦੇ ਖੇਤਰ ’ਚ ਪੰਜਾਬ ਦੇ ਕਦਮ ਨੇ ਹੋਰਨਾਂ ਰਾਜਾਂ ਤੇ ਦੇਸ਼ਾਂ ਲਈ ਆਦਰਸ਼ ਮਾਡਲ ਪੇਸ਼ ਕੀਤਾ ਹੈ। ਖੇਤੀ ਸਹਾਇਕ ਸੰਸਥਾਵਾਂ ਤੇ ਸਰਕਾਰੀ ਵਿਭਾਗਾਂ ਨੇ ਮਿਲ ਕੇ ਆਧੁਨਿਕ ਦਖਲਅੰਦਾਜ਼ੀ ਵਿਕਸਤ ਕੀਤੀ ਹੈ, ਜਿਸ ਨਾਲ ਫਸਲਾਂ ਦੀ ਪੈਦਾਵਾਰ ਵਧਣ ਦੇ ਨਾਲ-ਨਾਲ ਇੱਕ ਸਥਿਰ ਤੇ ਟਿਕਾਊ ਖੇਤੀ ਮਾਡਲ ਤਿਆਰ ਹੋਇਆ ਹੈ। ਇਹ ਯਤਨ ਕੇਵਲ ਕਿਸਾਨਾਂ ਦੀ ਆਮਦਨ ਹੀ ਨਹੀਂ, ਬਲਕਿ ਸਮੁੱਚੇ ਸੂਬੇ ਦੀ ਅਰਥਵਿਵਸਥਾ ’ਚ ਨਵੀਂ ਜਾਨ ਪਾ ਰਿਹਾ ਹੈ। Punjab Food Sector

ਵਿਸ਼ਵ ਖੁਰਾਕ ਮੇਲਾ 2025 ’ਚ ‘ਪੰਜਾਬ ਪਾਰਟਨਰ ਸਟੇਟ ਸੈਸ਼ਨ’ ਵਿਸ਼ੇਸ਼ ਧਿਆਨ ਦਾ ਕੇਂਦਰ ਬਣਿਆ ਹੋਇਆ ਹੈ। ਸਰਕਾਰ ਨੇ ਸਾਰੇ ਹਿੱਸੇਦਾਰਾਂ ਨੂੰ ਇਸ ’ਚ ਸੱਦਾ ਦਿੱਤਾ ਹੈ ਤਾਂ ਜੋ ਉਹ ਨਾ ਸਿਰਫ਼ ਪੰਜਾਬ ਦੀ ਖੇਤੀ ਯਾਤਰਾ ਨੂੰ ਸਮਝਣ, ਬਲਕਿ ਭਵਿੱਖ ਦੀ ਇਸ ਪ੍ਰਗਤੀ ਦਾ ਹਿੱਸਾ ਬਣ ਕੇ ਸੂਬੇ ਨਾਲ ਸਾਂਝੇਦਾਰੀ ਵੀ ਕਰਨ। ਇਹ ਪਹਿਲ ਪੰਜਾਬ ਨੂੰ ਖੇਤੀ ਨਵੀਨਤਾ, ਖੁਰਾਕ ਪ੍ਰੋਸੈਸਿੰਗ ਤੇ ਸਮਾਰਟ ਖੇਤੀ ਦਾ ਵਿਸ਼ਵਵਿਆਪੀ ਲੀਡਰ ਬਣਾਉਣ ਦੀ ਦਿਸ਼ਾ ’ਚ ਇੱਕ ਨਿਰਣਾਇਕ ਕਦਮ ਹੈ।