Punjab Budget: ਪੰਜਾਬ ਦਾ ਬਜ਼ਟ ਕਈ ਉਮੀਦਾਂ ’ਤੇ ਉੱਤਰੇਗਾ ਖਰਾ!, ਵਿੱਤ ਮੰਤਰੀ ਚੀਮਾ ਦੇ ਬਿਆਨ ਨੇ ਬੰਨ੍ਹੀ ਉਮੀਦ

Punjab Budget
Punjab Budget: ਪੰਜਾਬ ਦਾ ਬਜ਼ਟ ਕਈ ਉਮੀਦਾਂ ’ਤੇ ਉੱਤਰੇਗਾ ਖਰਾ!, ਵਿੱਤ ਮੰਤਰੀ ਚੀਮਾ ਦੇ ਬਿਆਨ ਨੇ ਬੰਨ੍ਹੀ ਉਮੀਦ

Punjab Budget: ਚੰਡੀਗੜ੍ਹ। ਪੰਜਾਬ ਸਰਕਾਰ ਸਾਰੇ ਹੀ ਵਰਗਾਂ ਨੂੂੰ ਬਰਾਬਰ ਲੈ ਕੇ ਚੱਲਣ ਦਾ ਯਤਨ ਕਰ ਰਹੀ ਹੈ। ਇਸ ਦੌਰਾਨ ਪੰਜਾਬ ਦਾ ਬਜ਼ਟ ਕਈ ਉਮੀਦਾਂ ਲੈ ਕੇ ਆ ਰਿਹਾ ਹੈ। ਇਸ ਦੇ ਨਾਲ ਹੀ ਇਸ ਦੇ ਖਾਸ ਰਹਿਣ ਦੀ ਵੀ ਉਮੀਦ ਬਣ ਗਈ ਹੈ। ਇਸ ਸਬੰਧੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਬਿਆਨ ਨੇ ਉਮੀਦਾਂ ਨੂੰ ਹੋਰ ਵੀ ਮਜ਼ਬੂਤ ਕੀਤਾ ਹੈ।

ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਆਗਾਮੀ ਬਜਟ ’ਚ ਕ੍ਰਾਂਤੀਕਾਰੀ ਕਦਮ ਚੁੱਕਦਿਆਂ ਸਾਰੇ ਵਰਗਾਂ ਨੂੰ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਿਛਲੇ ਬਜਟਾਂ ’ਚ ਸਰਕਾਰ ਨੇ ਸਿੱਖਿਆ, ਸਿਹਤ, ਦਲਿਤ ਅਤੇ ਕਿਸਾਨ ਵਰਗਾਂ ਲਈ ਵਿਸ਼ੇਸ਼ ਉਪਰਾਲੇ ਕੀਤੇ ਸਨ। ਉਨ੍ਹਾਂ ਦੱਸਿਆ ਕਿ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਅਨੁਸੂਚਿਤ ਦੇ ਵਰਗ ਲਈ 14,000 ਕਰੋੜ ਰੁਪਏ ਦਾ ’ਸਪੈਸ਼ਲ ਕੰਪੋਨੈਂਟ ਪਲਾਨ’ ਬਣਾਇਆ ਗਿਆ ਸੀ।

Read Also : ਓਮਾਨ ’ਚ ਜ਼ਰੂਰੀ ਹੋਇਆ ਵਿਆਹ ਤੋਂ ਪਹਿਲਾਂ ਮੈਡੀਕਲ ਟੈਸਟ ਕਰਵਾਉਣਾ

ਉਨ੍ਹਾਂ ਕਿਹਾ ਕਿ ਆਗਾਮੀ ਬਜਟ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਸਰਕਾਰ ਸਮਾਜਿਕ ਬਰਾਬਰੀ ਲਈ ਵਚਨਬੱਧ ਹੈ। ਵਿੱਤ ਮੰਤਰੀ ਅਨੁਸਾਰ ਸਰਕਾਰ ਦੀਆਂ ਨੀਤੀਆਂ ਸਦਕਾ ਜੀ. ਐੱਸ. ਟੀ. ਅਤੇ ਰਾਜ ਦੇ ਮਾਲੀਏ ’ਚ ਭਾਰੀ ਵਾਧਾ ਹੋਇਆ ਹੈ। ਉਨ੍ਹਾਂ ਉਮੀਦ ਜਤਾਈ ਕਿ ਬਜਟ ’ਚ ਲੋਕ-ਪੱਖੀ ਫ਼ੈਸਲਿਆਂ ਸਦਕਾ 2027 ’ਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ।