ਪੰਜਾਬੀ ‘ਵਰਸਿਟੀ ਬਣੀ ਕੁਲ ਹਿੰਦ ਅੰਤਰਵਰਸਿਟੀ ਤਾਇਕਵਾਂਡੋ ਪੁਰਸ਼ ਚੈਂਪੀਅਨ
ਪਟਿਆਲਾ, (ਸੱਚ ਕਹੂੰ ਨਿਊਜ)। ਇੱਥੇ ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿਭਾਗ ਵਿਖੇ ਸਥਿਤ ਮਲਟੀਪਰਪਜ਼ ਇੰਡੋਰ ਹਾਲ ਵਿਖੇ 14 ਮਾਰਚ ਤੋਂ ਸ਼ੁਰੂ ਹੋਏ ਸਰਬ ਭਾਰਤੀ ਅੰਤਰਵਰਸਿਟੀ ਤਾਇਕਵਾਂਡੋ ਮਹਿਲਾ ਖੇਡ ਮੁਕਾਬਲੇ ਅੱਜ ਸਮਾਪਤ ਹੋ ਗਏ ਹਨ। ਡਾ. ਗੁਰਦੀਪ ਕੌਰ ਰੰਧਾਵਾ, ਖੇਡ ਨਿਰਦੇਸ਼ਿਕਾ ਦੀ ਅਗਵਾਈ ਵਿੱਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੇ ਇਨਾਮ ਵੰਡ ਸਮਾਰੋਹ ਵਿੱਚ ਏ.ਆਈ.ਯੂ. ਅਬਜ਼ਰਵਰ ਡਾ. ਆਰ.ਪੀ. ਸਿੰਘ, ਖੇਡ ਨਿਰਦੇਸ਼ਕ, ਛੱਤਰਪਤੀ ਸ਼ਾਹੂ ਜੀ ਮਹਾਰਾਜ ਯੂਨੀਵਰਸਿਟੀ ਕਾਨਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂ ਟੀਮਾਂ ਨੂੰ ਟਰਾਫੀਆਂ ਪ੍ਰਦਾਨ ਕੀਤੀਆਂ।
ਸਟੇਜ ਸਕੱਤਰ ਦੀ ਭੂਮਿਕਾ ਪ੍ਰਿੰਸਇੰਦਰ ਸਿੰਘ ਘੁੰਮਣ ਵੱਲੋਂ ਬਾਖੂਬੀ ਨਿਭਾਈ ਗਈ। ਖੇਡ ਮੁਕਾਬਲਿਆਂ ਵਿੱਚ ਲਗਭਗ 181 ਯੂਨੀਵਰਸਿਟੀ ਪੁਰਸ਼ ਟੀਮਾਂ ਨੇ ਪੂਰੇ ਦੇਸ਼ ਭਰ ਵਿੱਚੋਂ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਜ਼ੋਰ-ਅਜਮਾਈ ਕੀਤੀ। ਪੰਜਾਬੀ ਯੂਨੀਵਰਸਿਟੀ ਦੀ ਟੀਮ ਨੇ ਪਹਿਲਾ, ਐਮ.ਡੀ.ਯੂਨੀਵਰਸਿਟੀ ਰੋਹਤਕ ਨੇ ਦੂਸਰਾ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਨੇ ਤੀਸਰਾ ਸਥਾਨ ਹਾਸਲ ਕੀਤਾ।
54 ਕਿਲੋ ਭਾਰ ਵਰਗ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪੁਨੀਤਪਾਲ ਨੇ ਪਹਿਲਾ, ਐਲ.ਪੀ.ਯੂ. ਦੇ ਗੌਰਵ ਨੇ ਦੂਜਾ ਅਤੇ ਆਰ.ਆਰ.ਬੀ.ਐਮ. ਯੂਨੀਵਰਸਿਟੀ ਦੇ ਸਚਿਨ ਪਰਿਹਾਰ ਅਤੇ ਵੀ.ਬੀ.ਐਸ.ਪੁਰਾਂਚਲ ਯੂਨੀਵਰਸਿਟੀ ਜੌਨਪੁਰ ਦੇ ਸ਼ੁਭਮ ਸ਼ਰਮਾ ਨੇ ਤੀਸਰਾ ਸਥਾਨ ਹਾਸਲ ਕੀਤਾ। 58 ਕਿਲੋ ਭਾਰ ਵਰਗ ਵਿਚ ਪੰਜਾਬੀ ਯੂਨੀਵਰਸਿਟੀ ਦੇ ਰਗੂ ਬੋਰੋ ਨੇ ਪਹਿਲਾ, ਐਮ.ਡੀ.ਯੂ. ਦੇ ਅਮਨ ਦੇ ਦੂਜਾ ਅਤੇ ਕੇਰਲਾ ਯੂਨੀਵਰਸਿਟੀ ਦੇ ਅਦੀਪ ਤੇ ਐਲ.ਪੀ.ਯੂ. ਦੇ ਤੌਰੇਮ ਜੋਤਿਨ ਸਿੰਘ ਨੇ ਤੀਸਰਾ ਸਥਾਨ ਹਾਸਲ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ।
63 ਕਿਲੋ ਭਾਰ ਵਰਗ ਵਿਚ ਪੰਜਾਬੀ ਯੂਨੀਵਰਸਿਟੀ ਦੇ ਸ਼ੁਭ ਕੰਬੋਜ਼ ਨੇ ਪਹਿਲਾ, ਐਮ.ਡੀ.ਯੂ. ਰੋਹਤਕ ਦੇ ਸ਼ੌਰਯਾ ਪ੍ਰਤਾਪ ਰਾਠੀ ਨੇ ਦੂਜਾ ਅਤੇ ਐਲ.ਪੀ.ਯੂ. ਦੇ ਲਵ ਕੁਮਾਰ ਸੋਨੀ ਤੇ ਜੀ.ਐਨ.ਡੀ.ਯੂ. ਦੇ ਇਸ਼ਾਨ ਸ਼ਰਮਾ ਨੇ ਤੀਸਰਾ ਸਥਾਨ ਹਾਸਲ ਕੀਤਾ।68 ਕਿਲੋ ਭਾਰ ਵਰਗ ਵਿਚ ਪੰਜਾਬੀ ਯੂਨੀਵਰਸਿਟੀ ਦੇ ਪੀ.ਸਰਵਨਾ ਨੇ ਪਹਿਲਾ, ਦਿੱਲੀ ਯੂਨੀਵਰਸਿਟੀ ਦੇ ਦੀਪਾਂਸ਼ੂ ਮੋਗਾ ਨੇ ਦੂਜਾ ਅਤੇ ਮਹਾਰਾਜਾ ਗੰਗਾ ਸਿੰਘ ਬੀਕਾਨੇਰ ਦੇ ਮੰਨਤ ਅਰੋੜਾ ਤੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਦੇ ਵਿਜੈ ਕੁਮਾਰ ਨੇ ਤੀਸਰਾ ਸਥਾਨ ਹਾਸਲ ਕੀਤਾ।
74 ਕਿਲੋ ਭਾਰ ਵਰਗ ਵਿਚ ਪੰਜਾਬੀ ਯੂਨੀਵਰਸਿਟੀ ਦੇ ਨਿਤਿਸ਼ ਨੇ ਪਹਿਲਾ, ਡਾ. ਰਾਮ ਮਨੋਹਰ ਲੋਹੀਆ ਯੂਨੀਵਰਸਿਟੀ ਦੇ ਵੀ.ਸ਼ਰਨ ਨੇ ਦੂਜਾ ਅਤੇ ਆਰ.ਆਰ.ਬੀ.ਐਮ. ਯੂਨੀਵਰਸਿਟੀ ਦੇ ਮਨਜੀਤ ਸਿੰਘ ਤੇ ਸਵਰਨਿਮ ਗੁਜਰਾਤ ਸਪੋਰਟਸ ਯੂਨੀਵਰਸਿਟੀ ਗਾਂਧੀਨਗਰ ਦੇ ਦੀਵਾਂਸ਼ ਚੌਹਾਨ ਨੇ ਤੀਸਰਾ ਸਥਾਨ ਹਾਸਲ ਕੀਤਾ।80 ਕਿਲੋ ਭਾਰ ਵਰਗ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਲਸ਼ਨ ਨੇ ਪਹਿਲਾ, ਆਰ.ਆਰ.ਬੀ.ਐਮ. ਯੂਨੀਵਰਸਿਟੀ ਦੇ ਅਭਿਜੀਤ ਬਾਲਿਅਨ ਨੇ ਦੂਜਾ ਅਤੇ ਜੀ.ਐਨ.ਡੀ.ਯੂ. ਦੇ ਨਵਪ੍ਰੀਤ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਕਸ਼ਯ ਨੇ ਤੀਸਰਾ ਸਥਾਨ ਹਾਸਲ ਕੀਤਾ।
ਚੈਂਪੀਅਨਸ਼ਿਪ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿਚ ਕੋਚ ਸਤਵਿੰਦਰ ਸਿੰਘ, ਸੁਰਿੰਦਰਪਾਲ ਸਿੰਘ, ਸੁਭਾਸ਼ ਠਾਕੁਰ, ਸ਼ਿਵ ਕੁਮਾਰ, ਹਰਮੀਤ ਸਿੰਘ ਅਤੇ ਨਿਖਿਲ ਹੰਸ ਆਦਿ ਨੇ ਮੁੱਖ ਭੂਮਿਕਾ ਨਿਭਾਈ। ਇਸ ਮੌਕੇ ਡਾ. ਦਲਬੀਰ ਸਿੰਘ ਰੰਧਾਵਾ ਸਹਾਇਕ ਖੇਡ ਨਿਰਦੇਸ਼ਕ, ਦਲ ਸਿੰਘ ਬਰਾੜ, ਪ੍ਰਿੰਸਇੰਦਰ ਸਿੰਘ ਘੁੰਮਣ, ਸ਼੍ਰੀਮਤੀ ਮੀਨਾਕਸ਼ੀ ਰੰਧਾਵਾ, ਮਿਸ ਰਚਨਾ ਅਤੇ ਮਿਸ ਰੇਨੂੰ ਆਦਿ ਉਚੇਚੇ ਤੌਰ ‘ਤੇ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।