Rajvir Jawanda: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਹਿਮਾਚਲ ਪ੍ਰਦੇਸ਼ ਦੇ ਬੱਦੀ ’ਚ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਵੰਦਾ ਹਿਮਾਚਲ ਪ੍ਰਦੇਸ਼ ’ਚ ਮੋਟਰਸਾਈਕਲ ਚਲਾ ਰਹੇ ਸਨ, ਤਾਂ ਇਸ ਦੌਰਾਨ ਉਨ੍ਹਾਂ ਨਾਲ ਹਾਦਸਾ ਹੋ ਗਿਆ। ਉਹ ਮੋਟਰਸਾਈਕਲ ਚਲਾਉਂਦੇ ਸਮੇਂ ਸੜਕ ’ਤੇ ਡਿੱਗ ਗਏ, ਜਿਸ ਕਾਰਨ ਉਨ੍ਹਾਂ ਦੇ ਸਿਰ ’ਚ ਗੰਭੀਰ ਸੱਟ ਲੱਗੀ ਹੈ।
ਇਹ ਖਬਰ ਵੀ ਪੜ੍ਹੋ : IND vs SL: ਅਭਿਸ਼ੇਕ ਸ਼ਰਮਾ ਨੇ ਤੋੜਿਆ ਵਿਰਾਟ ਤੇ ਰਿਜ਼ਵਾਨ ਦਾ ਰਿਕਾਰਡ
ਉਨ੍ਹਾਂ ਦੀ ਹਾਲਤ ਨਾਜ਼ੁਕ ਮੰਨੀ ਜਾ ਰਹੀ ਹੈ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਗਾਇਕ ਕੰਵਰ ਗਰੇਵਾਲ ਤੇ ਕੁਲਵਿੰਦਰ ਬਿੱਲਾ ਵੀ ਫੋਰਟਿਸ ਹਸਪਤਾਲ ਪਹੁੰਚੇ। ਡਾਕਟਰਾਂ ਦੀ ਇੱਕ ਟੀਮ ਇਸ ਸਮੇਂ ਜਵੰਦਾ ਦੀ ਜਾਂਚ ਕਰ ਰਹੀ ਹੈ। ਜਵੰਦਾ ਦੀ ਗੰਭੀਰ ਹਾਲਤ ਬਾਰੇ ਡਾਕਟਰਾਂ ਦੇ ਬਿਆਨ ਦੀ ਹੁਣ ਉਡੀਕ ਹੈ। Rajvir Jawanda