ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home Breaking News R Nait: ਪੰਜਾਬ...

    R Nait: ਪੰਜਾਬੀ ਗਾਇਕ ਆਰ ਨੇਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

    R Nait
    R Nait

    ਗੈਂਗਸਟਰਾਂ ਨੇ ਗਾਇਕ ਆਰ ਨੇਤ ਤੋਂ ਮੰਗੀ ਫਿਰੌਤੀ  

    (ਐੱਮਕੇ ਸ਼ਾਇਨਾ) ਮੋਹਾਲੀ। ਪੰਜਾਬੀ ਗਾਇਕ ਆਰ ਨੇਤ (R Nait) ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਗਾਇਕ ਆਰ ਨੈਤ ਨੂੰ ਵਿਦੇਸ਼ੀ ਨੰਬਰ ਤੋਂ ਕਾਲ ਕਰਕੇ ਫਿਰੌਤੀ ਮੰਗੀ ਜਾ ਰਹੀ ਹੈ ਜਿਸ ਤੋਂ ਬਾਅਦ ਪੰਜਾਬੀ ਗਾਇਕ ਦੇ ਮੈਨੇਜਰ ਨੇ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।

    ਉਸਨੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਪੈਸੇ ਦੇਣ ਲਈ ਕਾਲਾਂ ਕੀਤੀਆਂ ਜਾ ਰਹੀਆਂ ਹਨ ਅਤੇ ਫਿਰੌਤੀ ਨਾ ਮਿਲਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਧਮਕੀਆਂ ਦੇਣ ਵਾਲਿਆਂ ਵਿਚ ਲਾਰੈਂਸ ਅਤੇ ਰਿੰਦਾ ਗੈਂਗ ਦੇ ਨਾਂਅ ਸਾਹਮਣੇ ਆਏ ਹਨ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

    ਇਹ ਵੀ ਪੜ੍ਹੋ: Murder: ਪੁੱਤ ਨੇ ਮਾਂ ਨਾਲ ਰਲ ਕੇ ਕੀਤਾ ਪਿਓ ਦਾ ਕਤਲ, ਮਾਂ-ਪੁੱਤ ਦੋਵੇਂ ਗ੍ਰਿਫ਼ਤਾਰ

    ਪੁਲਿਸ ਦੀ ਸਾਈਬਰ ਟੀਮ ਉਨ੍ਹਾਂ ਫ਼ੋਨ ਨੰਬਰਾਂ ਦੀ ਜਾਂਚ ਕਰ ਰਹੀ ਹੈ ਜਿਨ੍ਹਾਂ ਤੋਂ ਧਮਕੀਆਂ ਮਿਲ ਰਹੀਆਂ ਹਨ। ਪੰਜਾਬੀ ਗਾਇਕ ਆਰ ਨੈਤ ਦੇ ਮੈਨੇਜਰ ਰਜਿੰਦਰ ਪਾਲ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਕਈ ਵਾਰ ਵਿਦੇਸ਼ੀ ਨੰਬਰਾਂ ਤੋਂ ਵਟਸਐਪ ਕਾਲਾਂ ਆ ਰਹੀਆਂ ਹਨ। ਇਹ ਨੰਬਰ ਯੂਕੇ ਦੇ ਹਨ। ਕਾਲ ਦੇ ਨਾਲ ਕੁਝ ਰਿਕਾਰਡਿੰਗਜ਼ ਵੀ ਭੇਜੀਆਂ ਗਈਆਂ ਹਨ, ਜਿਸ ਵਿਚ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਫਿਰੌਤੀ ਦੀ ਰਕਮ ਨਾ ਦੇਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ।

    ਹਾਲਾਂਕਿ ਰਜਿੰਦਰ ਪਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਕਿਸੇ ਗੈਂਗਸਟਰ ਦਾ ਨਾਂਅ ਨਹੀਂ ਲਿਆ ਹੈ ਪਰ ਇਕ ਮੀਡੀਆ ਗਰੁੱਪ ਨਾਲ ਗੱਲਬਾਤ ਕਰਦੇ ਹੋਏ ਆਰ ਨੈਤ ਦੇ ਮੈਨੇਜਰ ਨੇ ਕਿਹਾ ਹੈ ਕਿ ਉਸ ਨੂੰ ਲਾਰੈਂਸ ਅਤੇ ਰਿੰਦਾ ਦੇ ਨਾਂਅ ’ਤੇ ਧਮਕੀਆਂ ਮਿਲੀਆਂ ਹਨ। ਮੁਲਜ਼ਮਾਂ ਨੇ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ। R Nait

    LEAVE A REPLY

    Please enter your comment!
    Please enter your name here