ਪੰਜਾਬੀ ਗਾਇਕ ਨੇ ਕੀਤਾ ਸੈਲਿਊਟ | Diljit Dosanjh
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Diljit Dosanjh: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਨਵੇਂ ਸਾਲ ਦੇ ਪਹਿਲੇ ਦਿਨ ਲੁਧਿਆਣਾ ’ਚ ਦਿਲ ਲੁਮੀਨੈਟੀ ਟੂਰ ਦਾ ਆਖਰੀ ਸ਼ੋਅ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਦਿਲਜੀਤ ਨੇ ਪੀਐਮ ਮੋਦੀ ਨੂੰ ਵੇਖਦੇ ਹੀ ਸਲਾਮ ਕੀਤਾ। ਪ੍ਰਧਾਨ ਮੰਤਰੀ ਨੇ ਵੀ ਦੁਸਾਂਝ ਨੂੰ ਸਤਿ ਸ਼੍ਰੀ ਅਕਾਲ ਕਹਿ ਕੇ ਸਵਾਗਤ ਕੀਤਾ। ਇਸ ਦੌਰਾਨ ਜਦੋਂ ਦਿਲਜੀਤ ਨੇ ਗੁਰੂ ਨਾਨਕ ਦੇਵ ਜੀ ’ਤੇ ਗੀਤ ਗਾਇਆ ਤਾਂ ਪੀਐਮ ਮੋਦੀ ਤਬਲੇ ਨੂੰ ਥਾਪ ਮਾਰਦੇ ਨਜ਼ਰ ਆਏ। ਉਨ੍ਹਾਂ ਗਾਇਕ ਦੀ ਪਿੱਠ ਵੀ ਥਪਥਪਾਈ। ਦੋਸਾਂਝ ਨੇ ਐਕਸ (ਪਹਿਲਾਂ ਟਵਿੱਟਰ) ’ਤੇ ਪੀਐਮ ਮੋਦੀ ਨਾਲ ਆਪਣੀ ਮੁਲਾਕਾਤ ਦੀਆਂ ਕੁਝ ਤਸਵੀਰਾਂ ਤੇ ਵੀਡੀਓ ਵੀ ਸ਼ੇਅਰ ਕੀਤੀਆਂ ਹਨ। ਉਨ੍ਹਾਂ ਇਸ ਮੁਲਾਕਾਤ ਨੂੰ ਯਾਦਗਾਰੀ ਦੱਸਿਆ। ਉਨ੍ਹਾਂ ਦੇ ਨਾਲ ਦਿਲਜੀਤ ਦੀ ਟੀਮ ਵੀ ਮੌਜ਼ੂਦ ਸੀ।
ਹੁਣ ਪੜ੍ਹੋ ਗਾਇਕ ਤੇ ਪ੍ਰਧਾਨ ਮੰਤਰੀ ਵਿਚਕਾਰ ਕੀ ਗੱਲਬਾਤ ਹੋਈ… | Diljit Dosanjh
- PM MODI : ਹਿੰਦੁਸਤਾਨ ਦੇ ਇੱਕ ਪਿੰਡ ਦਾ ਲੜਕਾ ਦੁਨੀਆਂ ’ਚ ਨਾਂਅ ਰੌਸ਼ਨ ਕਰਦਾ ਹੈ ਤਾਂ ਚੰਗਾ ਲਗਦਾ ਹੈ।
- ਦਿਲਜੀਤ : ਧੰਨਵਾਦ ਜੀ।
- PM MODI : ਤੁਹਾਡੇ ਪਰਿਵਾਰ ਨੇ ਤੁਹਾਡਾ ਨਾਂਅ ਦਿਲਜੀਤ ਰੱਖਿਆ ਹੈ, ਇਸ ਲਈ ਤੁਸੀਂ ਲੋਕਾਂ ਨੂੰ ਜਿੱਤਦੇ ਹੀ ਜਾ ਰਹੇ ਹੋ।
- ਦਿਲਜੀਤ : ਅਸੀਂ ਕਿਤਾਬਾਂ ’ਚ ਪੜ੍ਹਦੇ ਸੀ ਕਿ ਮੇਰਾ ਭਾਰਤ ਮਹਾਨ। ਉਦੋਂ ਮੈਨੂੰ ਇਹ ਬਹੁਤਾ ਨਹੀਂ ਪਤਾ ਸੀ, ਪਰ ਹੁਣ ਪੂਰੇ ਭਾਰਤ ’ਚ ਘੁੰਮਣ ਤੋਂ ਬਾਅਦ, ਮੈਨੂੰ ਸਮਝ ਆਇਆ ਕਿ ਇਹ ਕਿਉਂ ਕਿਹਾ ਜਾਂਦਾ ਹੈ ਕਿ ਮੇਰਾ ਭਾਰਤ ਮਹਾਨ ਹੈ।
- PM MODI : ਸੱਚਮੁੱਚ, ਭਾਰਤ ਦੀ ਵਿਸ਼ਾਲਤਾ ਇੱਕ ਵੱਖਰੀ ਸ਼ਕਤੀ ਹੈ। ਅਸੀਂ ਇੱਕ ਜੀਵੰਤ ਸਮਾਜ ਹਾਂ।
- ਦਿਲਜੀਤ : ਭਾਰਤ ’ਚ ਜੇਕਰ ਕੋਈ ਜਾਦੂ ਹੈ ਤਾਂ ਉਹ ਹੈ ਯੋਗਾ।
- PM MODI : ਜਿਸ ਨੇ ਯੋਗ ਦਾ ਅਨੁਭਵ ਕੀਤਾ ਹੈ, ਉਹ ਇਸ ਦੀ ਤਾਕਤ ਨੂੰ ਜਾਣਦਾ ਹੈ।
- ਦਿਲਜੀਤ : ਮੈਂ ਤੁਹਾਡੀ ਇੱਕ ਇੰਟਰਵਿਊ ਵੇਖਿਆ ਸੀ। ਪ੍ਰਧਾਨ ਮੰਤਰੀ ਸਾਡੇ ਲਈ ਬਹੁਤ ਵੱਡਾ ਅਹੁਦਾ ਹੈ। ਇਸ ਦੇ ਪਿੱਛੇ ਇੱਕ ਮਾਂ, ਇੱਕ ਪੁੱਤਰ ਤੇ ਇੱਕ ਮਨੁੱਖ ਹੈ। ਕਈ ਵਾਰ, ਇਹ ਅੱਧਾ ਸੱਚ ਬਹੁਤ ਜ਼ਿਆਦਾ ਹੁੰਦਾ ਹੈ ਜਦੋਂ ਤੁਸੀਂ ਮਾਤਾ ਤੇ ਪਵਿੱਤਰ ਗੰਗਾ ਨੂੰ ਆਪਣੇ ਨਾਲ ਲੈ ਕੇ ਚਲਦੇ ਹਾਂ। ਇਹ ਦਿਲ ਨੂੰ ਛੂਹ ਜਾਂਦਾ ਹੈ। ਅਸਲ ’ਚ ਇਹ ਗੱਲ ਦਿਲ ’ਚੋਂ ਨਿਕਲੀ ਹੈ ਤਾਂ ਹੀ ਦਿਲ ਤੱਕ ਪਹੁੰਚੀ ਹੈ।
ਦਿਲਜੀਤ ਨੇ PM MODI ਨੂੰ ਸੁਣਾਇਆ ਗੀਤ… | Diljit Dosanjh
ਕਹਿੰਦੇ ਕਿੱਥੇ ਹੈ ਤੇਰਾ ਰੱਬ ਦਿਸਦਾ ਹੀ ਨਹੀਂ, ਮੈਂ ਕਿਹਾ ਅੱਖਾਂ ਬੰਦ ਕਰਕੇ ਮਹਿਸੂਸ ਕਰ। ਗੁਰੂ ਨਾਨਕ ਤਾਂ ਅੰਗ-ਸੰਗ ਹੈ ਬਸ ਤੂੰ ਹੀ ਗੈਰਹਾਜ਼ਰ ਹੈ, ਗੁਰੂ ਨਾਨਕ…. ਗੁਰੂ ਨਾਨਕ…ਗੁਰੂ ਨਾਨਕ…।
ਦਿਲਜੀਤ ਤੇ PM MODI ਨੇ ਐੱਕਸ ’ਤੇ ਕੀ ਲਿਖਿਆ…. | Diljit Dosanjh
ਦੋਸਾਂਝ ਨੇ ਲਿਖਿਆ, ਸਾਲ 2025 ਦੀ ਸ਼ਾਨਦਾਰ ਸ਼ੁਰੂਆਤ
ਦਿਲਜੀਤ ਦੋਸਾਂਝ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ (ਐਕਸ) ’ਤੇ ਸ਼ੇਅਰ ਕੀਤੀਆਂ ਹਨ। ਪੋਸਟ ’ਚ ਉਨ੍ਹਾਂ ਲਿਖਿਆ- ਇਹ 2025 ਦੀ ਸ਼ਾਨਦਾਰ ਸ਼ੁਰੂਆਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਹੁਤ ਯਾਦਗਾਰੀ ਮੁਲਾਕਾਤ ਹੋਈ। ਅਸੀਂ ਸੰਗੀਤ ਸਮੇਤ ਕਈ ਚੀਜ਼ਾਂ ਬਾਰੇ ਗੱਲ ਕੀਤੀ।
PM MODI ਨੇ ਕਿਹਾ, ਬਹੁਮੁਖੀ ਪ੍ਰਤਿਭਾ ਨਾਲ ਭਰਪੂਰ ਹਨ ਦਿਲਜੀਤ
ਉਥੇ ਹੀ ਪੀਐਮ ਮੋਦੀ ਨੇ ਐਕਸ ’ਤੇ ਦਿਲਜੀਤ ਦੋਸਾਂਝ ਦੀ ਪੋਸਟ ਨੂੰ ਰੀਪੋਸਟ ਕੀਤਾ ਤੇ ਲਿਖਿਆ, ਦਿਲਜੀਤ ਦੋਸਾਂਝ ਨਾਲ ਸ਼ਾਨਦਾਰ ਗੱਲਬਾਤ। ਉਹ ਸੱਚਮੁੱਚ ਬਹੁਮੁਖੀ ਹੈ। ਉਹ ਪ੍ਰਤਿਭਾ ਤੇ ਪਰੰਪਰਾ ਦਾ ਸੁਮੇਲ ਹੈ। ਅਸੀਂ ਸੰਗੀਤ, ਸੱਭਿਆਚਾਰ ਤੇ ਹੋਰ ਬਹੁਤ ਸਾਰੇ ਜ਼ਰੀਏ ਜੁੜੇ ਹੋਏ ਹਾਂ। Diljit Dosanjh