ਲੁਧਿਆਣਾ (ਜਸਵੀਰ ਸਿੰਘ ਗਹਿਲ)। ਪਿੰਡ ਬੇਗੋਵਾਲ ਦੇ ਜੰਮਪਲ ਤੇ ਕੈਨੇਡਾ ਵੱਸਦੇ ਪੰਜਾਬੀ ਸ਼ਾਇਰ ਹਰਭਜਨ ਸਿੰਘ ਮਾਂਗਟ ਦਾ ਦੇਹਾਂਤ ਹੋ ਗਿਆ। ਜਿਸ ’ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਅਹੁਦੇਦਾਰਾਂ ਨੇ ਦੁੱਖ ਦਾ ਇਜ਼ਹਾਰ ਕੀਤਾ। ਇਹ ਜਾਣਕਾਰੀ ਕੇਸਰ ਸਿੰਘ ਕੂਨਰ ਨੇ ਪਰਿਵਾਰਕ ਸੂਤਰਾਂ ਦੇ ਹਵਾਲੇ ਨਾਲ ਦਿੱਤੀ। ਹਰਭਜਨ ਸਿੰਘ ਮਾਂਗਟ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ। (Ludhiana News)
ਇਹ ਵੀ ਪੜ੍ਹੋ : Kane Williamson: ਕੇਨ ਵਿਲੀਅਮਸਨ ਨੇ ਛੱਡੀ ਕਪਤਾਨੀ, ਕੇਂਦਰੀ Contract ਵੀ ਠੁਕਰਾਇਆ
ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਮਾਂਗਟ ਦੇ ਜਾਣ ਨੂੰ ਪੰਜਾਬੀ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਪੰਜਾਬ ਰਹਿੰਦਿਆਂ ਉਹ ਲੁਧਿਆਣਾ ਦੀਆਂ ਸਾਹਿੱਤਕ ਸਰਗਰਮੀਆਂ ਦਾ ਸਰਗਰਮ ਹਿੱਸਾ ਲੈਂਦੇ ਰਹੇ ਮਾਂਗਟ ਲਿਖਾਰੀ ਸਭਾ ਰਾਮਪੁਰ ਦੇ ਵੀ ਬਾਨੀ ਮੈਂਬਰਾਂ ’ਚੋਂ ਇੱਕ ਸਨ। ਭਾਰਤੀ ਸੈਨਾ ’ਚ ਸੇਵਾ ਉਪਰੰਤ ਉਹ ਪਹਿਲਾਂ ਪਿੰਡ ਬੇਗੋਵਾਲ ਹੀ ਰਹਿੰਦੇ ਸਨ। ਉਨ੍ਹਾਂ ਦੇ ਲਿਖੇ ਗੀਤ ਅਕਾਸ਼ਵਾਣੀ ਜਲੰਧਰ ਤੋਂ ਲੰਮਾ ਸਮਾਂ ਪ੍ਰਸਾਰਤ ਹੁੰਦੇ ਰਹੇ ਹਨ। (Ludhiana News)