ਸਲਾਬਤਪੁਰਾ ਦੇ ‘ਐੱਮਐੱਸਜੀ ਭੰਡਾਰੇ’ ’ਚ ਗੂੰਜੀਆਂ ਅਲਗੋਜੇ ਤੇ ਬੁਗਚੂ ਦੀਆਂ ਧੁਨਾਂ
ਸਲਾਬਤਪੁਰਾ (ਸੁਖਜੀਤ ਮਾਨ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਸਲਾਬਤਪੁਰਾ ਵਿਖੇ ਹੋਏ ਪਵਿੱਤਰ ਐੱਮਐੱਸਜੀ ਭੰਡਾਰੇ (MSG Bhandara) ਮੌਕੇ ਜਿੱਥੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਨਮੋਲ ਬਚਨਾਂ ਨਾਲ ਸਾਧ-ਸੰਗਤ ਨਿਹਾਲ ਹੋਈ, ਉੱਥੇ ਹੀ ਇਸ ਭੰਡਾਰੇ ਦੀ ਖੁਸ਼ੀ ’ਚ ਪੇਸ਼ ਕੀਤੀਆਂ ਗਈਆਂ ਸੱਭਿਆਚਾਰਕ ਵੰਨਗੀਆਂ ਨੇ ਅਲੋਪ ਹੋ ਰਹੇ ਸੱਭਿਆਚਾਰ ਨੂੰ ਮੁੜ ਸੁਰਜੀਤ ਕਰ ਦਿੱਤਾ।
ਸਾਧ-ਸੰਗਤ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਪੰਜਾਬ ਨੂੰ ਪਵਿੱਤਰ ਭੰਡਾਰਾ ਬਖ਼ਸ਼ਣ ’ਤੇ ਸ਼ਰਾਧਲੂਆਂ ਵੱਲੋਂ ਆਪਣੇ ਰਵਾਇਤੀ ਸੱਭਿਆਚਾਰ ਨਾਲ ਗਿੱਧਾ-ਭੰਗੜਾ ਪਾ ਕੇ ਤੇ ਜਾਗੋ ਕੱਢ ਕੇ ਖੁਸ਼ੀ ਮਨਾਈ ਗਈ। ਭੰਗੜਾ ਤੇ ਬੋਲੀਆਂ ਪਾਉਣ ਵਾਲੇ ਸ਼ਰਧਾਲੂਆਂ ਵੱਲੋਂ ਰਵਾਇਤੀ ਲੋਕ ਸਾਜ਼ਾਂ ਦੀਆਂ ਧੁਨਾਂ ਵਜਾਈਆਂ ਗਈਆਂ। ਇਨ੍ਹਾਂ ਸਾਜਾਂ ’ਚ ਢੋਲ, ਚਿਮਟਾ, ਗਿੜਦਾ, ਕਾਟੋ, ਅਲਗੋਜੇ, ਬੁਗਚੂ ਸ਼ਾਮਲ ਸੀ। (MSG Bhandara)
ਭੰਗੜਾ ਪਾਉਣ ਵਾਲੇ ਕੁੜਤੇ-ਚਾਦਰੇ, ਤੁਰਲੇ ਵਾਲੀਆਂ ਪੱਗਾਂ ਤੇ ਗਲਾਂ ’ਚ ਕੈਂਠੇ ਪਾ ਕੇ ਰਵਾਇਤੀ ਪਹਿਰਾਵੇ ’ਚ ਡੇਰਾ ਸ਼ਰਧਾਲੂ ਬਹੁਤ ਸੋਹਣਾ ਦਿ੍ਰਸ਼ ਪੇਸ਼ ਕਰ ਰਹੇ ਸਨ। ਪੂਜਨੀਕ ਗੁਰੂ ਜੀ ਵੱਲੋਂ ਹਮੇਸ਼ਾ ਹੀ ਇਹ ਫ਼ਰਮਾਇਆ ਜਾਂਦਾ ਹੈ ਕਿ ਆਪਣੇ ਸੱਭਿਆਚਾਰ ਨੂੰ ਨਾ ਵਿਸਾਰੋ, ਸਗੋਂ ਬੱਚਿਆਂ ਨੂੰ ਸੱਭਿਆਚਾਰ ਤੋਂ ਜਾਣੂੰ ਕਰਵਾ ਕੇ ਨਾਲ ਜੋੜੋ । ਇਸ ਮੌਕੇ ਜਿਉਂ ਹੀ ਪੰਡਾਲ ’ਚ ਗਿੱਧਾ-ਭੰਗੜਾ ਪਿਆ ਤੇ ਜਾਗੋ ਕੱਢੀ ਤਾਂ ਅਲੋਪ ਹੋ ਰਿਹਾ ਸੱਭਿਆਚਾਰ ਮੁੜ ਅੱਖਾਂ ਅੱਗੇ ਆ ਗਿਆ। ਡੇਰਾ ਸ਼ਰਧਾਲੂ ਭੈਣਾਂ ਵੱਲੋਂ ਬੋਲੀਆਂ ਪਾਉਣ ਦੇ ਨਾਲ-ਨਾਲ ਦੋਹੇ ਵੀ ਗਾਏ ਗਏ।
ਪੂਜਨੀਕ ਗੁਰੂ ਜੀ ਨੇ ਕੀਤੀ ਖੂਬ ਸ਼ਲਾਘਾ | MSG Bhandara
ਪਵਿੱਤਰ ਭੰਡਾਰੇ ਦੀ ਖੁਸ਼ੀ ’ਚ ਰਵਾਇਤੀ ਲੋਕ ਸਾਜ਼ਾਂ ਨਾਲ ਬੋਲੀਆਂ ਪਾਉਣ ਵਾਲਿਆਂ ਦੀ ਪੂਜਨੀਕ ਗੁਰੂ ਜੀ ਨੇ ਖੂਬ ਸ਼ਲਾਘਾ ਕੀਤੀ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਰਿਆਂ ਨੇ ਬਹੁਤ ਸੋਹਣੀਆਂ ਬੋਲੀਆਂ ਪਾਈਆਂ। ਅਜਿਹਾ ਵਿਰਸਾ ਜਵਾਨਾਂ ਦੇ ਚਿਹਰਿਆਂ ’ਤੇ, ਅਜਿਹੀਆਂ ਪੱਗੜੀਆਂ, ਲਾਲੀਆਂ ਮਾਲਕ ਦੇ ਪਿਆਰ ਨਾਲ ਹੀ ਆਉਂਦੀਆਂ ਹਨ, ਬਹੁਤ ਸੋਹਣਾ ਸੁਣਾਇਆ। ਡੇਰਾ ਸ਼ਰਧਾਲੂ ਭੈਣਾਂ ਵੱਲੋਂ ਕੱਢੀ ਗਈ ਜਾਗੋ ਦਾ ਜ਼ਿਕਰ ਕਰਦਿਆਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਿਰਾਂ ’ਤੇ ਜਾਗੋ ਚੁੱਕੀ ਹੋਈ ਹੈ, ਰਵਾਇਤੀ ਪਹਿਰਾਵਾ ਪਹਿਨਿਆ ਹੋਇਆ ਹੈ, ਜੋ ਬਹੁਤ ਹੀ ਵਧੀਆ ਹੈ।