ਪੰਜਾਬ ’ਚ ਸਰਕਾਰੀ ਨੌਕਰੀ ਲਈ ਪੰਜਾਬੀ ਜ਼ਰੂਰੀ, ਪੰਜਾਬੀ ਯੋਗਤਾ ਟੈਸਟ ’ਚ 50 ਫੀਸਦੀ ਅੰਕ ਲਾਜ਼ਮੀ

bagwan maan

ਪੰਜਾਬੀ ਯੋਗਤਾ ਟੈਸਟ ’ਚ 50 ਫੀਸਦੀ ਅੰਕ ਲਾਜ਼ਮੀ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ’ਚ ਸਰਕਾਰੀ ਨੌਕਰੀ ਲਈ ਪੰਜਾਬੀ ਜ਼ਰੂਰੀ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਐਲਾਨ ਕੀਤਾ ਹੈ। ਮਾਨ ਨੇ ਕਿਹਾ ਕਿ ਸਰਕਾਰੀ ਨੌਕਰੀਆਂ ਲਈ ਪੰਜਾਬੀ ਟੈਸਟ ਜ਼ਰੂਰੀ ਕਰ ਦਿੱਤਾ ਹੈ। ਇਸ ਟੈਸਟ ’ਚ ਘੱਟੋ-ਘੱਟ 50 ਫੀਸਦੀ ਅੰਕ ਲੈਣ ਜ਼ੂਰਰੀ ਹੋਣਗੇ। ਮੁੱਖ ਮੰਤਰੀ ਮਾਨ ਨੇ ਟਵੀਟ ਕੀਤਾ। ਉਨ੍ਹਾਂ ਲਿਖਿਆ ਕਿ ਮਾਂ ਬੋਲੀ ਪੰਜਾਬੀ ਪੂਰੀ ਦੁਨੀਆ ’ਚ ਸਾਡੀ ਪਛਾਣ ਹੈ। ਪੰਜਾਬੀ ਨੂੰ ਹਰ ਪੱਖੋਂ ਪ੍ਰਫੁੱਲਿਤ ਕਰਨਾ ਸਾਡੀ ਸਰਕਾਰ ਦਾ ਉਦੇਸ਼ ਹੈ।

ਗਰੁੱਪ ਸੀ ਤੇ ਡੀ ਭਰਤੀ ਲਈ ਹੋਵੇਗਾ ਲਾਗੂ

ਪੰਜਾਬ ਸਰਕਾਰ ਦਾ ਇਹ ਆਦੇਸ਼ ਗਰੁੱਪ ਸੀ ਤੇ ਡੀ ਦੀ ਸਰਕਾਰੀ ਭਰਤੀ ’ਚ ਲਾਗੂ ਹੋਵੇਗਾ। ਗਰੁੱਪ ਸੀ ’ਚ ਕਲੈਰੀਕਲ ਸਟਾਫ਼ ਆਵੇਗਾ ਤੇ ਡੀ ’ਚ ਚਪੜਾਸੀ, ਸਫ਼ਾਈ ਕਰਮਚਾਰੀ ਵਰਗੇ ਕਲਾਸ ਫੋਰ ਕਰਮਚਾਰੀ ਆਉਣਗੇ। ਪੰਜਾਬ ਸਰਕਾਰ ਦੇ ਇਸ ਆਦੇਸ਼ ਨਾਲ ਇਨ੍ਹਾਂ ਅਹੁਦਿਆਂ ’ਤੇ ਪੰਜਾਬੀ ਮੂਲ ਜਾਣ ਫਿਰ ਸਕੂਲਾਂ ’ਚ ਪੰਜਾਬ ਪੜ੍ਹਨ ਵਾਲਿਆਂ ਨੂੰ ਜ਼ਿਆਦਾ ਮੌਕੇ ਮਿਲਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here