ਪੰਜਾਬ ਦਾ ਹੁਣ ਤੱਕ ਦਾ ਸਫ਼ਰ ਆਈਪੀਐੱਲ ‘ਚ ਨਹੀਂ ਰਿਹਾ ਖਾਸ
ਇੰਦੌਰ, (ਏਜੰਸੀ) । ਇੰਡੀਅਨ ਪ੍ਰੀਮੀਅਰ ਲੀਗ ਵਿੱਚ ਧਮਾਕੇ ਦਾਰ ਸ਼ੁਰੂਆਤ ਕਰਨ ਵਾਲੀ ਸਟੀਵਨ ਸਮਿੱਥ ਦੀ ਰਾਇਜਿੰਗ ਪੂਨੇ ਸੁਪਰ ਜਾਇੰਟਸ ਸ਼ਨਿੱਚਰਵਾਰ ਨੂੰ ਆਪਣੇ ਅਗਲੇ ਮੁਕਾਬਲੇ ਵਿੱਚ ਪਿਛਲੇ ਸੈਸ਼ਨਾਂ ਵਿੱਚ ਫਾਡੀ ਰਹੀ ਕਿੰਗਜ਼ ਇਲੈਵਨ ਪੰਜਾਬ ਦੇ ਖਿਲਾਫ਼ ਉਤਰੇਗੀ ਜੋ ਦਸਵੇਂ ਸੈਸ਼ਨ ਵਿੱਚ ਕਿਸਮਤ ਬਦਲਣ ਦਾ ਸੁਫ਼ਨਾ ਵੇਖ ਰਹੀ ਹੈ।
ਪੰਜਾਬ ਦੀ ਟੀਮ ਦਾ ਸਫ਼ਰ ਆਈਪੀਐੱਲ ਵਿੱਚ ਹੁਣ ਤੱਕ ਖਾਸ ਨਹੀਂ ਰਿਹਾ ਹੈ ਤੇ ਪਹਿਲੇ ਸੈਸ਼ਨ ਵਿੱਚ ਸੈਮੀਫਾਈਲਿਸਟ ਰਹਿਣ ਤੇ 2014 ਵਿੱਚ ਉਪਜੇਤੂ ਬਣਨ ਤੋਂ ਬਾਅਦ ਫਿਰ ਉਹ ਕਦੇ ਪਲੇਅਆਫ਼ ਤੱਕ ਕੁਆਲੀਫਾਈ ਨਹੀਂ ਕਰ ਸਕੀ ਲਗਭਗ ਹਰ ਸਾਲ ਪੰਜਾਬ ਦੀ ਕਹਾਣੀ ਇੱਕੋ ਜਿਹੀ ਰਹਿੰਦੀ ਹੈ ਤੇ ਇਸ ਲਈ ਪ੍ਰਬੰਧਨ ਵੀ ਟੀਮ ਵਿੱਚ ਲਗਾਤਾਰ ਬਦਲਾਅ ਕਰਨ ਨੂੰ ਮਜ਼ਬੂਰ ਹੈ ਇਹ ਲਗਾਤਾਰ ਤੀਜਾ ਸਾਲ ਹੈ ਜਦੋਂ ਪੰਜਾਬ ਦੀ ਟੀਮ ਦੀ ਕਪਤਾਨੀ ਨਵੇਂ ਚਿਹਰੇ ਨੂੰ ਦਿੱਤੀ ਗਈ ਹੈ ਜਾਰਜ ਬੈਲੀ ਨੇ ਸਾਲ 2014 ਵਿੱਚ ਅਗਵਾਈ ਵਿੱਚ ਪੰਜਾਬ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਪਰ ਉਸ ਤੋਂ ਬਾਦ ਉਸਦੀ ਕਹਾਣੀ ਇੱਕ ਜਿਹੀ ਰਹੀ ਤੇ ਆਖਰੀ ਦੋ ਸੈਸ਼ਨਾਂ ਵਿੱਚ ਉਹ ਅੰਕ ਸੂਚੀ ਵਿੱਚ ਸਭ ਤੋਂ ਆਖਰ ‘ਤੇ ਰਹੀ।
ਪੰਜਾਬ ਕੋਲ ਇਸ ਸੈਸ਼ਨ ਵਿੱਚ ਨਵੇਂ ਕਪਤਾਨ ਵਜੋਂ ਅਸਟਰੇਲੀਆ ਦੇ ਸਟਾਰ ਆਲ ਰਾਊਂਡਰ ਗਲੇਨ ਮੈਕਸਵੈੱਲ ਤੇ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਹੁਣ ਕੋਚ ਵਜੋਂ ਮੌਜ਼ੂਦ ਹਨ ਵੀਰੂ-ਮੈਕਸੀ ਦੀ ਜੋੜੀ ਨੂੰ ਨਿਸ਼ਚਿਤ ਤੌਰ ‘ਤੇ ਇਸ ਵਾਰ ਟੀਮ ਦੀ ਸਥਿਤੀ ਸੁਧਾਰਨ ਲਈ ਵੱਖਰੇ ਹੀ ਪੱਧਰ ਦਾ ਪ੍ਰਦਰਸ਼ਨ ਕਰਨਾ ਹੋਵੇਗਾ ਆਪਣੀ ਸਥਿਤੀ ਨੂੰ ਲੈ ਕੇ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਮੈਕਸਵੈੱਲ ਦੇ ਕਪਤਾਨ ਤੇ ਆਪਣੇ ਸਾਥੀ ਖਿਡਾਰੀ ਸਮਿੱਥ ਨੂੰ ਆਪਣੀ ਕਾਬਲੀਅਤ ਸਾਬਤ ਕਰਨ ਦਾ ਇਹ ਚੰਗਾ ਮੌਕਾ ਹੋ ਸਕਦਾ ਹੈ।
ਮੈਕਸਵੈੱਲ ਪੰਜਾਬ ਦੇ ਨਾਲ 2014 ਵਿੱਚ ਜੁੜਿਆ ਸੀ ਤੇ ਟੀਮ ਦੇ ਅਹਿਮ ਖਿਡਾਰੀਆਂ ਵਿੱਚੋਂ ਇੱਕ ਹੈ ਪਰ ਉਨ੍ਹਾਂ ਦਾ ਨਿੱਜੀ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਹੈ ਉਨ੍ਹਾਂ ਨੂੰ ਪਿਛਲੇ ਆਈਪੀਐੱਲ ਵਿੱਚ 11 ਮੈਚਾਂ ਵਿੱਚ 179 ਦੌੜਾਂ ਹੀ ਬਣਾਈਆਂ ਸਨ ਪਰ ਹਾਲ ਹੀ ਵਿੱਚ ਭਾਰਤ ਖਿਲਾਫ਼ ਟੈਸਟ ਸੀਰੀਜ਼ ਵਿੱਚ ਉਨ੍ਹਾਂ ਨੇ ਰਾਂਚੀ ਵਿੱਚ ਸੈਂਕੜਾ ਲਾਇਆ ਸੀ ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਉਹ ਫਿਲਹਾਲ ਚੰਗੀ ਫਾਰਮ ਵਿੱਚ ਹੈ।
ਦਿੱਲੀ ਨੂੰ ਚੰਗੀ ਸ਼ੁਰੂਆਤ ਤੇ ਬੰਗਲੌਰ ਨੂੰ ਜਿੱਤ ਦੀ ਭਾਲ
ਬੰਗਲੌਰ, (ਏਜੰਸੀ) । ਸਟਾਰ ਖਿਡਾਰੀ ਵਿਰਾਟ ਕੋਹਲੀ ਦੀ ਗੈਰ ਹਾਜ਼ਰੀ ਵਿੱਚ ਕਮਜੋਰ ਮਨੋਬਲ ਦੇ ਨਾਲ ਆਈਪੀਐੱਲ ਵਿੱਚ ਉੱਤਰੀ ਰਾਇਲ ਚੈਲੰਜਰਜ਼ ਬੰਗਲੌਰ ਟੂਰਨਾਮੈਂਟ ਦਾ ਉਦਘਾਟਨ ਮੁਕਾਬਲਾ ਹੀ ਗਵਾ ਬੈਠੀ ਤੇ ਹੁਣ ਜਿੱਤ ਦੀ ਪਟੜੀ ‘ਤੇ ਵਾਪਸ ਪਰਤਣ ਲਈ ਉਤਸੁਕ ਹੈ, ਸ਼ਨਿੱਚਰਵਾਰ ਨੂੰ ਉਸ ਦਾ ਸਾਹਮਣਾ ਆਪਣੇ ਘਰ ਵਿੱਚ ਦਿੱਲੀ ਡੇਅਰਡੇਵਿਲਜ਼ ਨਾਲ ਹੋਵੇਗਾ ਜੋ ਟੀ-20 ਲੀਗ ਵਿੱਚ ਇਸ ਵਾਰ ਵੱਡੇ ਉਲਟਫੇਰ ਦਾ ਦਾਅਵਾ ਕਰ ਰਹੀ ਹੈ।
ਇੰਡੀਅਨ ਪ੍ਰੀਮੀਅਰ ਲੀਗ ਆਪਣੇ 10ਵੇਂ ਸਾਲ ਵਿੱਚ ਕਦਮ ਰੱਖ ਚੁੱਕਾ ਹੈ ਪਰ ਇਸ ਦੀਆਂ ਕੁਝ ਟੀਮਾਂ ਹੁਣ ਤੱਕ ਆਪਣੇ ਸਫ਼ਰ ਨੂੰ ਯਾਦਗਾਰ ਨਹੀਂ ਬਣਾ ਸਕੀਆਂ ਹਨ ਜਿਨ੍ਹਾਂ ਵਿੱਚੋਂ ਦਿੱਲੀ ਵੀ ਇੱਕ ਅਜਿਹੀ ਟੀਮ ਹੈ ਦਿੱਲੀ ਦੀ ਟੀਮ ਇੱਥੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਸ਼ਨਿੱਚਰਵਾਰ ਨੂੰ ਘਰੇਲੂ ਟੀਮ ਬੰਗਲੌਰ ਖਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨ ਉੱਤਰੇਗੀ ਜਿਸ ਨੂੰ ਸਨਰਾਈਜਰਜ਼ ਹੈਦਰਾਬਾਦ ਤੋਂ ਪਹਿਲੇ ਹੀ ਮੈਚ ਵਿੱਚ 35 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਬੰਗਲੌਰ ਕੋਲ ਕ੍ਰਿਸ ਗੇਲ, ਕਪਤਾਨੀ ਕਰ ਰਹੇ ਸ਼ੇਨ ਵਾਟਸਨ, ਕੇਦਾਰ ਜਾਧਵ, ਟ੍ਰੇਵਿਸ ਹੈੱਡ, ਮਨਦੀਪ ਸਿੰਘ, ਤੇ ਸਚਿਨ ਬੇਬੀ ਵਰਗੇ ਸ਼ਾਨਦਾਰ ਖਿਡਾਰੀ ਮੌਜ਼ੁਦ ਹਨ ਨਾਲ ਹੀ ਅਗਲੇ ਮੈਚ ਵਿੱਚ ਟੀਮ ਨੂੰ ਘਰੇਲੂ ਜ਼ਮੀਨ ‘ਤੇ ਖੇਡਣ ਦਾ ਵੀ ਫਾਇਦਾ ਮਿਲ ਸਕਦਾ ਹੈ ਪਰ ਹੈਦਰਾਬਾਦ ਖਿਲਾਫ਼ ਮੈਚ ਵਿੱਚ ਕੀਤੀਆਂ ਗਈਆਂ ਗਲਤੀਆਂ ਨੂੰ ਉਸ ਨੂੰ ਹਰ ਹਾਲ ਵਿੱਚ ਸੁਧਾਰਨਾ ਹੋਵੇਗਾ ਜਿਸ ਵਿੱਚ ਹੇਠਲੇ ਕ੍ਰਮ ਦੇ ਖਿਡਾਰੀਆਂ ਨੂੰ ਆਪਣੀ ਭੂਮਿਕਾ ਨਿਭਾਉਣ ਦੇ ਨਾਲ ਹੀ ਗੇਂਦਬਾਜੀ ਵਿੱਚ ਸੁਧਾਰ ਵੀ ਜ਼ਰੂਰੀ ਹੈ।
ਬੰਗਲੌਰ ਦੀ ਟੀਮ ਦੀ ਬੱਲੇਬਾਜੀ ਦਾ ਕ੍ਰਮ ਹਮਸ਼ਾਂ ਹੀ ਮਜ਼ਬੁਤ ਰਿਹਾ ਹੈ ਪਰ ਜ਼ਖ਼ਮੀ ਖਿਡਾਰੀਆਂ ਕਾਰਨ ਹੁਣ ਬਾਕੀ ਬੱਲੇਬਾਜ਼ਾਂ ‘ਤੇ ਜ਼ਿਆਦਾ ਜਿੰਮੇਵਾਰੀ ਆ ਗਈ ਹੈ ਜੋ ਪਿਛਲੇ ਮੈਚ ਵਿੱਚ ਨਿਰਾਸ਼ ਕਰ ਗਏ ਆਲ ਰਾÀੂਂਡਰ ਸਟੁਅਰਟ ਬਿੰਨੀ, ਸਚਿਨ ਬੇਬੀ, ਟਾਈਮਨ ਮਿਲਜ਼ ਹੇਠਲਵੇ ਕ੍ਰਮ ਦੇ ਬੱਲੇ ਨਾਲ ਕੋਈ ਯੋਗਦਾਨ ਨਹੀਂ ਦੇ ਸਕੇ ਤਾਂ ਉੱਥੇ ਓਪਨਰਾਂ ਨੇ ਵੀ ਵੱਡੀਆਂ ਪਾਰੀਆਂ ਨਹੀਂ ਖੇਡੀਆਂ।
ਉੱਥੇ ਗੇਂਦਬਾਜੀ ਵਿੱਚ ਹਮੇਸ਼ਾ ਕਮਜੋਰ ਰਹੀ ਬੰਗਲੌਰ ਨੇ ਵਿਰੋਧੀ ਟੀਮ ਹੈਦਰਾਬਾਦ ਨੂੰ 200 ਦੇ ਉੱਪਰ ਦਾ ਸਕੋਰ ਬਣਾਉਣ ਦਿੱਤਾ ਜਿਸ ਵਿੱਚ ਵਾਟਸਨ ਤਿੰਨ ਓਵਰਾਂ ਵਿੱਚ 41 ਦੌੜਾਂ ਦੇ ਕੇ ਸਭ ਤੋਂ ਮਹਿੰਗੇ ਸਾਬਤ ਹੋਏ ਤੇ ਕੋਈ ਵਿਕਟ ਨਹੀਂ ਲੈ ਸਕੇ ਉੱਥੇ ਅਨਿਰੁਧ ਚੌਧਰੀ ਨੇ 55 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤਾ । ਬੰਗਲੌਰ ਨੂੰ ਸਫ਼ਲਤਾ ਤੋਂ ਅੱਗੇ ਵਧਣ ਲਈ ਖੇਡ ਦੇ ਫਿਲਹਾਲ ਹਰ ਵਿਭਾਗ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।